Vodafone Idea ਦੀ ਇਕੁਇਟੀ, ਕਰਜ਼ੇ ਰਾਹੀਂ 45000 ਕਰੋੜ ਰੁਪਏ ਜੁਟਾਉਣ ਦੀ ਬਣਾਈ ਯੋਜਨਾ

Wednesday, Feb 28, 2024 - 11:01 AM (IST)

Vodafone Idea ਦੀ ਇਕੁਇਟੀ, ਕਰਜ਼ੇ ਰਾਹੀਂ 45000 ਕਰੋੜ ਰੁਪਏ ਜੁਟਾਉਣ ਦੀ ਬਣਾਈ ਯੋਜਨਾ

ਬਿਜ਼ਨੈੱਸ ਡੈਸਕ : ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਆਈਡੀਆ (VI) ਦੇ ਨਿਰਦੇਸ਼ਕ ਮੰਡਲ ਨੇ ਇਕੁਇਟੀ ਅਤੇ ਇਕੁਇਟੀ-ਸਬੰਧਤ ਯੰਤਰਾਂ ਰਾਹੀਂ 20,000 ਕਰੋੜ ਰੁਪਏ ਤੱਕ ਦੇ ਫੰਡ ਜੁਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਕੰਪਨੀ ਦੇ ਪ੍ਰਮੋਟਰ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਵੋਡਾਫੋਨ ਆਈਡੀਆ ਨੇ ਕਿਹਾ ਕਿ ਇਕੁਇਟੀ ਅਤੇ ਕਰਜ਼ੇ ਦੇ ਮਿਸ਼ਰਣ ਰਾਹੀਂ ਲਗਭਗ 45,000 ਕਰੋੜ ਰੁਪਏ ਦਾ ਫੰਡ ਜੁਟਾਉਣ ਦੀ ਯੋਜਨਾ ਬਣਾਈ ਗਈ ਹੈ।

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ

ਦੱਸ ਦੇਈਏ ਕਿ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਇਹ ਕੰਪਨੀ ਇਸ ਸਮੇਂ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਇਸ 'ਤੇ ਲਗਭਗ 2.1 ਲੱਖ ਕਰੋੜ ਰੁਪਏ ਦਾ ਵੱਡਾ ਕਰਜ਼ਾ ਹੈ ਅਤੇ ਗਾਹਕਾਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਦੇ ਵਿਚਕਾਰ ਤਿਮਾਹੀ ਘਾਟੇ ਦਾ ਵੀ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ

ਟੈਲੀਕਾਮ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਇਕੁਇਟੀ ਜਾਂ ਇਕੁਇਟੀ ਨਾਲ ਸਬੰਧਤ ਯੰਤਰਾਂ ਦੇ ਮਿਸ਼ਰਣ ਰਾਹੀਂ 20,000 ਕਰੋੜ ਰੁਪਏ ਤੱਕ ਫੰਡ ਜੁਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਪ੍ਰਬੰਧਕਾਂ ਨੂੰ ਬੈਂਕਰ ਅਤੇ ਸਲਾਹਕਾਰ ਨਿਯੁਕਤ ਕਰਨ ਲਈ ਵੀ ਅਧਿਕਾਰਤ ਕੀਤਾ ਗਿਆ ਹੈ। ਕੰਪਨੀ 2 ਅਪ੍ਰੈਲ ਨੂੰ ਆਪਣੇ ਸ਼ੇਅਰਧਾਰਕਾਂ ਦੀ ਬੈਠਕ 'ਚ ਇਸ ਪ੍ਰਸਤਾਵ 'ਤੇ ਮਨਜ਼ੂਰੀ ਦੀ ਮੰਗ ਕਰੇਗੀ। ਇਹ ਆਉਣ ਵਾਲੀ ਤਿਮਾਹੀ ਵਿੱਚ ਇਕੁਇਟੀ ਫੰਡ ਜੁਟਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ। ਪ੍ਰਮੋਟਰ ਵੀ ਇਕੁਇਟੀ ਵਧਾਉਣ ਦੀ ਪ੍ਰਕਿਰਿਆ ਵਿਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਵੋਡਾਫੋਨ ਆਈਡੀਆ ਨੇ ਕਿਹਾ ਕਿ ਇਕੁਇਟੀ ਫੰਡ ਜੁਟਾਉਣ ਤੋਂ ਬਾਅਦ ਉਹ ਕਰਜ਼ ਫੰਡਿੰਗ ਲਈ ਆਪਣੇ ਰਿਣਦਾਤਾਵਾਂ ਨਾਲ ਸਰਗਰਮੀ ਨਾਲ ਕੰਮ ਕਰੇਗੀ। ਕੰਪਨੀ ਦੀ ਇਕੁਇਟੀ ਅਤੇ ਕਰਜ਼ੇ ਦੇ ਸੁਮੇਲ ਰਾਹੀਂ ਲਗਭਗ 45,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਵੋਡਾਫੋਨ ਆਈਡੀਆ ਨੇ ਕਿਹਾ ਕਿ ਉਸ ਦਾ ਬੈਂਕ ਲੋਨ ਫਿਲਹਾਲ 4,500 ਕਰੋੜ ਰੁਪਏ ਤੋਂ ਘੱਟ ਹੈ। ਬਿਆਨ ਅਨੁਸਾਰ, ਇਕੁਇਟੀ ਅਤੇ ਕਰਜ਼ਾ ਫੰਡ ਜੁਟਾਉਣ ਤੋਂ ਬਾਅਦ, ਕੰਪਨੀ 4ਜੀ ਕਵਰੇਜ, 5ਜੀ ਨੈਟਵਰਕ ਰੋਲਆਊਟ ਅਤੇ ਸਮਰੱਥਾ ਵਿਸਥਾਰ ਲਈ ਨਿਵੇਸ਼ ਕਰਨ ਦੇ ਯੋਗ ਹੋਵੇਗੀ। ਇਹ ਕੰਪਨੀ ਨੂੰ ਆਪਣੀ ਪ੍ਰਤੀਯੋਗੀ ਸਥਿਤੀ ਵਿੱਚ ਸੁਧਾਰ ਕਰਨ ਅਤੇ ਬਿਹਤਰ ਗਾਹਕ ਅਨੁਭਵ ਪ੍ਰਦਾਨ ਕਰਨ ਦੇ ਯੋਗ ਬਣਾਏਗਾ।

ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

ਵੋਡਾਫੋਨ ਆਈਡੀਆ ਨੇ ਕਿਹਾ ਕਿ ਸੀਮਤ ਨਿਵੇਸ਼ ਦੇ ਬਾਵਜੂਦ ਪ੍ਰਦਰਸ਼ਨ 'ਚ ਲਗਾਤਾਰ ਸੁਧਾਰ ਹੋਇਆ ਹੈ। ਪ੍ਰਸਤਾਵਿਤ ਫੰਡ ਇਕੱਠਾ ਕਰਨ ਅਤੇ ਸਕਾਰਾਤਮਕ ਸੰਚਾਲਨ ਵਿਕਾਸ ਦੇ ਨਾਲ ਕੰਪਨੀ ਨੂੰ ਮਾਰਕੀਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦਾ ਭਰੋਸਾ ਹੈ। ਪਿਛਲੇ ਸਾਲ ਕਾਨੂੰਨੀ ਬਕਾਇਆ ਮਾਲੀਏ 'ਤੇ ਭੁਗਤਾਨ ਯੋਗ ਵਿਆਜ ਨੂੰ ਹਿੱਸੇਦਾਰੀ ਵਿਚ ਤਬਦੀਲ ਕਰਨ ਤੋਂ ਬਾਅਦ ਕੰਪਨੀ ਵਿਚ ਸਰਕਾਰ ਦੀ ਹਿੱਸੇਦਾਰੀ ਵਧ ਕੇ 33.1 ਫ਼ੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


author

rajwinder kaur

Content Editor

Related News