ਵੀ-ਮਾਰਟ ਨੂੰ ਅਪ੍ਰੈਲ-ਜੂਨ 2021 ਤਿਮਾਹੀ ''ਚ ਹੋਇਆ 28.71 ਕਰੋੜ ਰੁਪਏ ਦਾ ਘਾਟਾ
Tuesday, Aug 10, 2021 - 09:33 PM (IST)
ਨਵੀਂ ਦਿੱਲੀ-ਮਲਟੀ-ਬ੍ਰਾਂਡ ਰਿਟੇਲ ਚੇਨ ਕੰਪਨੀ ਵੀ-ਮਾਰਟ ਲਿਮਟਿਡ ਨੇ ਮੰਗਲਵਾਰ ਨੂੰ ਦੱਸਿਆ ਕਿ 30 ਜੂਨ 2021 ਨੂੰ ਖਤਮ ਤਿਮਾਹੀ 'ਚ ਉਸ ਦਾ ਸ਼ੁੱਧ ਘਾਟਾ ਘੱਟ ਕੇ 28.71 ਕਰੋੜ ਰੁਪਏ ਰਿਹਾ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਉਸ ਦਾ ਸ਼ੁੱਧ ਘਾਟਾ 33.63 ਕਰੋੜ ਰੁਪਏ ਸੀ। ਕੰਪਨੀ ਦੀ ਸੰਚਾਲਨ ਆਮਦਨ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੁੱਗਣਾ ਵਧਾ ਕੇ 177.41 ਕਰੋੜ ਰੁਪਏ ਰਹੀ, ਜੋ ਬੀਤੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 78.06 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ
ਵੀ-ਮਾਰਟ ਦਾ ਕੁੱਲ਼ ਖਰਚ ਅਪ੍ਰੈਲ-ਜੂਨ 2021 ਤਿਮਾਹੀ 'ਚ 76.60 ਫੀਸਦੀ ਵਧ ਕੇ 220.42 ਕਰੋੜ ਰੁਪਏ ਹੋ ਗਿਆ। ਜਦਕਿ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਇਹ 124.81 ਕਰੋੜ ਰੁਪਏ ਸੀ। ਵੀ-ਮਾਰਟ ਦਾ ਸ਼ੇਅਰ ਮੰਗਲਵਾਰ ਨੂੰ ਬੀ.ਐੱਸ.ਈ. 'ਚ 1.05 ਫੀਸਦੀ ਦੀ ਗਿਰਾਵਟ ਨਾਲ 3,631.45 ਕਰੋੜ ਰੁਪਏ ਪ੍ਰਤੀ ਇਕਵਿਟੀ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਪਾਕਿ : ਟੀਕਾਕਰਨ ਨਾ ਕਰਵਾਉਣ ਵਾਲੇ ਇਸ ਮਹੀਨੇ ਤੋਂ ਨਹੀਂ ਕਰ ਸਕਣਗੇ ਟਰੇਨ 'ਚ ਸਫਰ