ਖੁਸ਼ਖ਼ਬਰੀ! ਵਿਸਤਾਰਾ ਇਸ ਤਾਰੀਖ਼ ਤੋਂ ਦੋਹਾ ਲਈ ਸ਼ੁਰੂ ਕਰੇਗੀ ਉਡਾਣਾਂ
Wednesday, Nov 04, 2020 - 10:31 PM (IST)
ਮੁੰਬਈ– ਵਿਸਤਾਰਾ 19 ਨਵੰਬਰ ਤੋਂ ਦਿੱਲੀ ਤੋਂ ਦੋਹਾ ਲਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸ ਮਾਰਗ 'ਤੇ ਹਫ਼ਤੇ ਵਿਚ ਦੋ ਦਿਨ ਉਡਾਣ ਸੇਵਾ ਉਪਲਬਧ ਹੋਵੇਗੀ। ਇਸ ਲਈ ਇਹ ਏਅਰਬੱਸ ਏ-320 ਨਿਓ ਜਹਾਜ਼ ਦਾ ਇਸੇਤਮਾਲ ਕੀਤਾ ਜਾਵੇਗਾ। ਦੱਸ ਦਈਏ ਕਿ ਦੋਹਾ ਕਤਰ ਦੀ ਰਾਜਧਾਨੀ ਹੈ।
ਏਅਰਲਾਈਨ ਮੁਤਾਬਕ, ਦਿੱਲੀ ਦੋਹਾ ਵਿਚਕਾਰ ਵੀਰਵਾਰ ਤੇ ਐਤਵਾਰ ਨੂੰ ਉਡਾਣ ਸੇਵਾ ਉਪਲਬਧ ਹੋਵੇਗੀ। ਇਹ ਸੇਵਾ ਵਿਸ਼ੇਸ਼ ਹਵਾਈ ਸਮਝੌਤੇ ਤਹਿਤ 31 ਦਸੰਬਰ ਤੱਕ ਲਾਗੂ ਰਹੇਗੀ। ਇਸ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਯਾਤਰੀ ਵਿਸਤਾਰਾ ਦੀ ਵੈੱਬਸਾਈਟ, ਮੋਬਾਇਲ ਐਪ ਅਤੇ ਟਰਰੈਵਲ ਏਜੰਟਾਂ ਰਾਹੀਂ ਟਿਕਟਾਂ ਖਰੀਦ ਸਕਦੇ ਹਨ।
ਗੌਰਤਲਬ ਹੈ ਕਿ ਭਾਰਤ 'ਚ ਨਿਰਧਾਰਤ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ 25 ਮਾਰਚ ਤੋਂ ਲਾਗੂ ਕੀਤੀ ਗਈ ਸੀ, ਜੋ ਕਈ ਵਾਰ ਅੱਗੇ ਵਧਾਈ ਜਾ ਚੁੱਕੀ ਹੈ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਏਅਰ ਬੱਬਲ ਕਰਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ ਸਮੇਤ ਹੋਰ ਕਈ ਦੇਸ਼ ਸ਼ਾਮਲ ਹਨ। ਇਸ ਦੋ-ਪੱਖੀ ਸਮਝੌਤੇ (ਏਅਰ ਬੱਬਲ) ਤਹਿਤ ਐੱਨ. ਆਰ. ਆਈ. ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਨੂੰ ਯਾਤਰਾ ਦੀ ਮਨਜ਼ੂਰੀ ਹੈ।