ਵਿਸਤਾਰਾ ਦੀ ਪੇਸ਼ਕਸ਼: ਸਿਰਫ 1299 ਰੁਪਏ ’ਚ ਕਰ ਸਕਦੇ ਹੋ ਹਵਾਈ ਜਹਾਜ਼ ਦੀ ਯਾਤਰਾ, ਅੱਜ ਹੈ ਆਖ਼ਰੀ ਮੌਕਾ

01/09/2021 6:41:37 PM

ਨਵੀਂ ਦਿੱਲੀ — ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਇੰਸ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਏਅਰਲਾਇੰਸ ਨੇ ਆਪਣੀ ਛੇਵੀਂ ਵਰ੍ਹੇਗੰਢ ’ਤੇ ਯਾਤਰੀਆਂ ਲਈ ਵੱਡੀ ਛੋਟ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦੀ ‘ਦਿ ਗ੍ਰੈਂਡ ਸਿਕਸਥ ਐਨੀਵਰਸਿਰੀ ਸੇਲ’ ਦੇ ਤਹਿਤ ਯਾਤਰੀਆਂ ਨੂੰ ਇਕਾਨਮੀ ਕਲਾਸ ਲਈ 1299 ਰੁਪਏ ’ਚ ਦੇਸ਼ ਭਰ ’ਚ ਯਾਤਰਾਵਾਂ ਲਈ ਹਵਾਈ ਟਿਕਟਾਂ ਬੁੱਕ ਕਰਨ ਦਾ ਮੌਕਾ ਮਿਲੇਗਾ।

ਅੱਜ ਸਿਰਫ 1299 ਰੁਪਏ ’ਚ ਬੁੱਕ ਕਰੋ ਹਵਾਈ ਟਿਕਟ

ਇਸ ਦੇ ਨਾਲ ਹੀ ਪ੍ਰੀਮੀਅਮ ਇਕਾਨਮੀ ਦੀ ਟਿਕਟ ਬੁਕਿੰਗ ਦਰ 2099 ਰੁਪਏ ਤੋਂ ਅਤੇ ਕਾਰੋਬਾਰੀ ਕਲਾਸ ਦੀ ਬੁਕਿੰਗ ਦਰ 5999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਇਸ ਪੇਸ਼ਕਸ਼ ਦੇ ਤਹਿਤ ਯਾਤਰੀ ਸਿਰਫ ਅੱਜ 9 ਜਨਵਰੀ ਨੂੰ ਟਿਕਟਾਂ ਦੀ ਬੁਕਿੰਗ ਕਰਕੇ ਇਸ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। ਇਸ ਪੇਸ਼ਕਸ਼ ਦੇ ਤਹਿਤ ਯਾਤਰੀ 25 ਫਰਵਰੀ ਤੋਂ 30 ਸਤੰਬਰ ਵਿਚਕਾਰ ਘੱਟ ਕੀਮਤਾਂ ’ਤੇ ਦੇਸ਼ ਦੀ ਯਾਤਰਾ ਲਈ ਟਿਕਟਾਂ ਬੁੱਕ ਕਰ ਸਕਦੇ ਹਨ। ਇਸ ਪੇਸ਼ਕਸ਼ ਦੇ ਤਹਿਤ ਤੁਸੀਂ 9 ਜਨਵਰੀ 2021 ਦੀ ਰਾਤ 23:59 ਵਜੇ ਤੱਕ ਹਵਾਈ ਟਿਕਟਾਂ ਬੁੱਕ ਕਰਨ ਦੇ ਯੋਗ ਹੋਵੋਗੇ।

ਇਹ ਵੀ ਪੜ੍ਹੋ : ਦੋ ਦਿਨਾਂ ’ਚ ਚਿਕਨ-ਆਂਡਿਆਂ ਦੀ ਮੰਗ 60 ਫ਼ੀਸਦੀ ਘਟੀ, ਪੋਲਟਰੀ ਸ਼ੇਅਰਾਂ ’ਚ ਭਾਰੀ ਗਿਰਾਵਟ

ਵਿਸਤਾਰਾ ਦੀ ਵੈਬਸਾਈਟ ’ਤੇ ਦਿੱਤੀ ਜਾਣਕਾਰੀ ਅਨੁਸਾਰ ਬਾਗਡੋਗਰਾ ਤੋਂ ਡਿਬਰੂਗੜ ਤੱਕ ਦਾ ਇਕਾਨਮੀ ਕਿਰਾਇਆ 1496 ਰੁਪਏ, ਪ੍ਰੀਮੀਅਮ ਇਕਨਾਮੀ ਕਿਰਾਇਆ 2099 ਰੁਪਏ ਅਤੇ ਬਿਜਨਸ ਕਲਾਸ ਕਿਰਾਇਆ 5999 ਤੋਂ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਲਖਨੳੂ ਲਈ ਇਕਾਨਮੀ ਕਲਾਸ ਦਾ ਕਿਰਾਇਆ 1846 ਰੁਪਏ, ਪ੍ਰੀਮੀਅਮ ਕਲਾਸ ਦਾ ਕਿਰਾਇਆ 3096 ਰੁਪਏ ਅਤੇ ਬਿਜਨਸ ਕਲਾਸ ਦਾ ਕਿਰਾਇਆ 11,666 ਰੁਪਏ ਤੋਂ ਸ਼ੁਰੂ ਹੁੰਦਾ ਹੈ।

ਇਹ ਵੀ ਪੜ੍ਹੋ : ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ

ਵਿਸਤਾਰਾ ਸ਼ੁਰੂ ਕਰੇਗੀ 18 ਫਰਵਰੀ ਤੋਂ ਫ੍ਰੈਂਕਫਰਟ ਤੋਂ ਦਿੱਲੀ ਲਈ ਉਡਾਣਾਂ 

ਦੱਸ ਦਈਏ ਕਿ ਵਿਸਤਾਰਾ ਏਅਰਲਾਇੰਸ ਅਗਲੇ ਮਹੀਨੇ ਤੋਂ ਦਿੱਲੀ ਤੋਂ ਫ੍ਰੈਂਕਫਰਟ ਲਈ ਉਡਾਣ ਭਰੇਗੀ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ 18 ਫਰਵਰੀ 2021 ਤੋਂ ਇਹ ਦਿੱਲੀ ਤੋਂ ਫਰੈਂਕਫਰਟ ਲਈ ਉਡਾਣਾਂ ਸ਼ੁਰੂ ਕਰ ਰਹੀ ਹੈ। ਇਹ ਉਡਾਣ ਹਫਤੇ ਵਿਚ ਦੋ ਦਿਨ ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ। ਇਹ ਸੇਵਾ ਬੀ 787-9 ਜਹਾਜ਼ਾਂ ਰਾਹੀਂ ਪ੍ਰਦਾਨ ਕੀਤੀ ਜਾਏਗੀ। ਵਿਸਤਾਰਾ ਦਾ ਦਿੱਲੀ-ਫ੍ਰੈਂਕਫਰਟ ਰਾੳੂਂਡ ਟਰਿੱਪ ਕਿਰਾਇਆ ਇਕਾਨਮੀ ਕਲਾਸ ਲਈ 53,499 ਰੁਪਏ, ਪ੍ਰੀਮੀਅਮ ਇਕਨਾਮਿਕਸ ਕਲਾਸ ਲਈ 82,599, ਬਿਜ਼ਨਸ ਕਲਾਸ ਲਈ 149,899 ਰੁਪਏ ਹੋਵੇਗਾ।

ਇਹ ਵੀ ਪੜ੍ਹੋ : ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News