ਵਿਸਤਾਰਾ ਦਾ ਸ਼ਾਨਦਾਰ ਆਫਰ, 1099 ਰੁਪਏ 'ਚ ਕਰੋ ਹਵਾਈ ਸਫਰ!

Thursday, Mar 08, 2018 - 12:10 PM (IST)

ਵਿਸਤਾਰਾ ਦਾ ਸ਼ਾਨਦਾਰ ਆਫਰ, 1099 ਰੁਪਏ 'ਚ ਕਰੋ ਹਵਾਈ ਸਫਰ!

ਨਵੀਂ ਦਿੱਲੀ— ਵਿਸਤਾਰਾ ਕੰਪਨੀ ਨੇ ਮਹਿਲਾ ਦਿਵਸ ਦੇ ਮੌਕੇ 'ਤੇ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਹਾਲਾਂਕਿ ਇਹ ਆਫਰ ਸੀਮਤ ਸਮੇਂ ਲਈ ਹੈ। ਕੰਪਨੀ ਦੇ ਇਸ ਆਫਰ ਤਹਿਤ ਇਕਨਾਮੀ ਕਲਾਸ ਦੀ ਟਿਕਟ 1,099 ਰੁਪਏ 'ਚ ਮਿਲ ਰਹੀ ਹੈ, ਜਦੋਂ ਕਿ ਪ੍ਰੀਮੀਅਮ ਇਕਨਾਮੀ ਟਿਕਟ 2,799 ਰੁਪਏ ਅਤੇ ਬਿਜ਼ਨਸ ਕਲਾਸ ਦੀ ਟਿਕਟ 7,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਵਿਸਤਾਰਾ ਮੁਤਾਬਕ, ਇਸ 'ਚ ਸਾਰੇ ਟੈਕਸ ਅਤੇ ਫੀਸਾਂ ਸ਼ਾਮਲ ਹਨ। ਇਸ ਆਫਰ ਤਹਿਤ ਟਿਕਟਾਂ ਦੀ ਬੁਕਿੰਗ ਵੀਰਵਾਰ ਰਾਤ 12 ਵਜੇ ਤਕ ਕਰਾਈ ਜਾ ਸਕਦੀ ਹੈ ਅਤੇ ਇਸ ਤਹਿਤ ਯਾਤਰਾ 16 ਮਾਰਚ ਤੋਂ 10 ਅਕਤੂਬਰ 2018 ਵਿਚਕਾਰ ਕੀਤੀ ਜਾ ਸਕੇਗੀ। ਵਿਸਤਾਰਾ ਨੇ ਕਿਹਾ ਕਿ ਇਸ ਤਹਿਤ ਸੀਟਾਂ ਸੀਮਤ ਹਨ ਅਤੇ ਇਸ ਦਾ ਲਾਭ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ ਮਿਲੇਗਾ। ਇਹ ਆਫਰ ਸਿਰਫ ਘਰੇਲੂ ਹਵਾਈ ਸਫਰ ਲਈ ਹੈ ਅਤੇ ਵਿਸਤਾਰਾ ਦੀ ਵੈੱਬਸਾਈਟ 'ਤੇ ਪੇਟੀਐੱਮ ਦੇ ਇਸਤੇਮਾਲ ਨਾਲ 10 ਫੀਸਦੀ ਵਾਧੂ ਛੋਟ ਮਿਲੇਗੀ। ਉੱਥੇ ਹੀ, ਮਹਿਲਾ ਯਾਤਰੀਆਂ ਨੂੰ 1000 ਬੋਨਸ ਕਲੱਬ ਵਿਸਤਾਰਾ ਅੰਕ ਦਿੱਤੇ ਜਾਣਗੇ।

ਕਿਹੜੇ ਮਾਰਗ 'ਤੇ ਕਿੰਨੇ ਦੀ ਟਿਕਟ?
ਕੰਪਨੀ 1,099 ਰੁਪਏ 'ਚ ਸਭ ਤੋਂ ਸਸਤੀ ਟਿਕਟ ਜੰਮੂ-ਸ਼੍ਰੀਨਗਰ, ਕੋਚੀ-ਚੇਨਈ ਅਤੇ ਗੁਹਾਟੀ-ਬਾਗਡੋਗਰਾ ਮਾਰਗ 'ਤੇ ਦੇ ਰਹੀ ਹੈ। ਉੱਥੇ ਹੀ ਦਿੱਲੀ-ਅੰਮ੍ਰਿਤਸਰ ਦੀ ਟਿਕਟ 1,249 ਰੁਪਏ, ਦਿੱਲੀ-ਚੰਡੀਗੜ੍ਹ ਦੀ ਟਿਕਟ 1,199 ਰੁਪਏ ਅਤੇ ਮੁੰਬਈ-ਅੰਮ੍ਰਿਤਸਰ ਦੀ ਟਿਕਟ 3,049 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਹ ਆਫਰ ਸੀਮਤ ਸੀਟਾਂ ਅਤੇ ਇਕ ਪਾਸੇ ਦੇ ਸਫਰ ਲਈ ਹੈ। ਦਿੱਲੀ-ਗੋਆ ਮਾਰਗ 'ਤੇ ਕੰਪਨੀ 3,199 ਰੁਪਏ, ਦਿੱਲੀ-ਲਖਨਊ ਲਈ 1,199 ਰੁਪਏ, ਦਿੱਲੀ-ਮੁੰਬਈ ਲਈ 2,099 ਰੁਪਏ 'ਚ ਟਿਕਟ ਖਰੀਦਣ ਦਾ ਆਫਰ ਮਿਲ ਰਿਹਾ ਹੈ।


Related News