ਵਿਸਤਾਰਾ ਦਾ ਤੋਹਫਾ, ਸਸਤੀ ਮਿਲ ਰਹੀ ਹੈ ਇਨ੍ਹਾਂ ਸ਼ਹਿਰਾਂ ਦੀ ਟਿਕਟ

06/18/2019 9:46:51 AM

ਨਵੀਂ ਦਿੱਲੀ— ਸਸਤੀ ਹਵਾਈ ਟਿਕਟ 'ਚ ਜਹਾਜ਼ ਦਾ ਸਫਰ ਕਰਨ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। ਵਿਸਤਾਰਾ ਕੰਪਨੀ ਨੇ 62 ਹੋਰ ਫਲਾਈਟਾਂ ਸ਼ੁਰੂ ਕਰਦੇ ਹੋਏ ਹਵਾਈ ਮੁਸਾਫਰਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ, ਜਿਸ 'ਚ ਘੱਟੋ-ਘੱਟ 1,299 ਰੁਪਏ 'ਚ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਇਹ ਹਵਾਈ ਟਿਕਟ ਜੰਮੂ ਤੋਂ ਸ਼੍ਰੀਨਗਰ ਲਈ ਇਕ ਪਾਸੇ ਦੀ ਯਾਤਰਾ ਲਈ ਬੁੱਕ ਕੀਤੀ ਜਾ ਸਕਦੀ ਹੈ। 



ਉੱਥੇ ਹੀ, ਵਿਸਤਾਰਾ ਦੀ ਹੁਣ ਮੁੰਬਈ-ਚੰਡੀਗੜ੍ਹ ਵਿਚਕਾਰ ਵੀ ਸਿੱਧੀ ਫਲਾਈਟ ਹੋਵੇਗੀ। ਦਿੱਲੀ-ਅੰਮ੍ਰਿਤਸਰ ਲਈ ਵਿਸਤਾਰਾ ਕੰਪਨੀ ਵੱਲੋਂ 1,999 ਰੁਪਏ 'ਚ ਟਿਕਟ ਬੁੱਕ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਵਿਸਤਾਰਾ ਮੁਤਾਬਕ, ਇਸ ਤਹਿਤ ਸੀਟਾਂ ਦੀ ਗਿਣਤੀ ਸੀਮਤ ਹੈ ਤੇ 19 ਜੂਨ ਦੀ ਰਾਤ 11.59 ਵਜੇ ਤਕ ਟਿਕਟ ਬੁੱਕ ਕੀਤੀ ਜਾ ਸਕਦੀ ਹੈ। 3 ਜੁਲਾਈ ਤੋਂ 26 ਸਤੰਬਰ ਵਿਚਕਾਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਯਾਤਰੀ ਇਸ ਦਾ ਫਾਇਦਾ ਉਠਾ ਸਕਦੇ ਹਨ। ਜਹਾਜ਼ ਕੰਪਨੀ ਨੇ 'ਗ੍ਰੈਂਡ ਮੌਨਸੂਨ ਵਿਸਤਾਰਾ ਸੇਲ' ਤਹਿਤ ਇਹ ਕਿਰਾਏ ਪੇਸ਼ ਕੀਤੇ ਹਨ।

ਦਿੱਲੀ ਤੋਂ ਵਾਰਾਣਸੀ ਲਈ ਟਿਕਟ ਦੀ ਕੀਮਤ 1,999 ਰੁਪਏ ਤੋਂ ਸ਼ੁਰੂ ਹੈ। ਮੁੰਬਈ ਤੋਂ ਅੰਮ੍ਰਿਤਸਰ ਲਈ 3,199 ਰੁਪਏ 'ਚ ਫਲਾਈਟ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਉੱਥੇ ਹੀ, ਮੁੰਬਈ ਤੋਂ ਚੰਡੀਗੜ੍ਹ ਦੀ ਟਿਕਟ 3,399 ਰੁਪਏ 'ਚ ਬੁੱਕ ਕਰਵਾਈ ਜਾ ਸਕਦੀ ਹੈ। ਵਿਸਤਾਰਾ ਦਾ ਕਹਿਣਾ ਹੈ ਕਿ ਟਿਕਟਾਂ ਦੀ ਬੁਕਿੰਗ ਯਾਤਰਾ ਦੀ ਤਰੀਕ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਕਰਨੀ ਲਾਜ਼ਮੀ ਹੈ, ਜਦੋਂ ਕਿ ਬਿਜ਼ਨੈੱਸ ਕਲਾਸ ਦੀ ਟਿਕਟ ਘੱਟੋ-ਘੱਟ ਤਿੰਨ ਦਿਨ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।


Related News