‘ਵਿਸਤਾਰਾ ਏਅਰਲਾਈਨ ਦੇ ਜਹਾਜ਼ਾਂ ’ਚ ਹੋਣਗੀਆਂ ਸਿਰਫ ਇਕਾਨਮੀ ਸ਼੍ਰੇਣੀ ਦੀਆਂ ਸੀਟਾਂ’

Tuesday, Jan 21, 2020 - 11:18 PM (IST)

‘ਵਿਸਤਾਰਾ ਏਅਰਲਾਈਨ ਦੇ ਜਹਾਜ਼ਾਂ ’ਚ ਹੋਣਗੀਆਂ ਸਿਰਫ ਇਕਾਨਮੀ ਸ਼੍ਰੇਣੀ ਦੀਆਂ ਸੀਟਾਂ’

ਨਵੀਂ ਦਿੱਲੀ(ਭਾਸ਼ਾ)-ਵਿਸਤਾਰਾ ਏਅਰਲਾਈਨ ਦੇ ਬੇੜੇ ’ਚ ਅਗਲੇ 3 ਸਾਲਾਂ ’ਚ ਸ਼ਾਮਲ ਹੋਣ ਵਾਲੇ 50 ਜਹਾਜ਼ਾਂ ’ਚੋਂ ਕੁਝ ’ਚ ਸਿਰਫ ਇਕਾਨਮੀ ਸ਼੍ਰੇਣੀ ਦੀਆਂ ਹੀ ਸੀਟਾਂ ਹੋਣਗੀਆਂ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੀਜਲੀ ਥੰਗ ਨੇ ਕਿਹਾ, ‘‘ਇਹ ਹਵਾਬਾਜ਼ੀ ਖੇਤਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਰਣਨੀਤੀ ਦਾ ਹਿੱਸਾ ਹੈ। ਵਿਸਤਾਤਾ ਅਜੇ ਪਰਿਪੱਕ ਕੰਪਨੀ ਬਣਨ ਦੀ ਰਾਹ ’ਤੇ ਹੈ। ਇਸ ਦਾ ਮਤਲਬ ਇਹ ਆਪਣਾ ਆਕਾਰ, ਪੱਧਰ ਅਤੇ ਸੰਚਾਲਨ ਪ੍ਰਕਿਰਿਆਵਾਂ ਨੂੰ ਵਧਾ ਰਹੀ ਹੈ। ਅਸੀਂ ਕੁਝ ਸੰਚਾਲਨ ਚੁਣੌਤੀਆਂ ਦਾ ਵਰਗੀਕਰਨ ਕੀਤਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਸੀਟਾਂ ਵਾਲੇ ਬੇੜੇ ਨਾਲ ਵਧ ਸਕਦੀਆਂ ਹਨ। ਸਾਨੂੰ ਭਰੋਸਾ ਹੈ ਕਿ ਅਸੀਂ ਇਸ ਨਾਲ ਸਫਲਤਾਪੂਰਵਕ ਨਿੱਬੜ ਲਵਾਂਗੇ।’’


author

Karan Kumar

Content Editor

Related News