ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ

Tuesday, Mar 16, 2021 - 06:37 PM (IST)

ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ

ਨਵੀਂ ਦਿੱਲੀ - ਡਰੋਨ ਉਡਾਉਣਾ ਤੁਹਾਡਾ ਸ਼ੌਕ ਹੋ ਸਕਦਾ ਹੈ ਪਰ ਹੁਣ ਤੁਸੀਂ ਇਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਉਡਾ ਸਕਦੇ। ਭਾਰਤ ਸਰਕਾਰ ਨੇ ਇਸਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਨ੍ਹਾਂ ਨਿਯਮਾਂ ਅਨੁਸਾਰ ਜੇ ਤੁਸੀਂ ਡਰੋਨ ਦਾ ਇਸਤੇਮਾਲ ਨਹੀਂ ਕਰਦੇ ਤਾਂ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਨਿਯਮਾਂ ਤਹਿਤ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੀ ਇਜਾਜ਼ਤ ਲੈਣ ਤੋਂ ਬਾਅਦ ਅਜਿਹੇ ਡਰੋਨ ਜਿਨ੍ਹਾਂ ਦਾ ਭਾਰ 250 ਗ੍ਰਾਮ ਤੋਂ ਵੱਧ ਹੈ ਅਤੇ ਸਿਰਫ ਰੀਮੋਟ ਪਾਇਲਟ ਦੁਆਰਾ ਉਡਾਇਆ ਜਾ ਸਕਦਾ ਹੈ। ਡਰੋਨ ਨੂੰ ਲੈ ਕੇ ਭਾਰਤ ਸਰਕਾਰ ਨੇ ਨਵੇਂ ਨਿਯਮ ਸ਼ੁੱਕਰਵਾਰ ਨੂੰ ਲਾਗੂ ਕੀਤੇ ਹਨ। 

ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ

ਨਵੇਂ ਨਿਯਮਾਂ ਨੂੰ ਦਸ ਮਹੀਨਿਆਂ ਦਰਮਿਆਨ ਸੁਝਾਅ ਲੈਣ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਹੈ। ਹਾਲਾਂਕਿ ਅਜੇ ਵੀ ਭਾਰਤ ਵਿਚ ਸਾਮਾਨ ਦੀ ਆਵਾਜਾਈ ਲਈ ਡਰੋਨ ਦੀ ਵਰਤੋਂ ਨਹੀਂ ਹੋ ਸਕੇਗੀ। ਮਨੁੱਖ ਰਹਿਤ ਜ਼ਹਾਜ਼ ਪ੍ਰਣਾਲੀ ਨਿਯਮ 2021 ਦੇ ਤਹਿਤ ਡਰੋਨ ਦੇ ਇਸਤੇਮਾਲ ਤੋਂ ਲੈ ਕੇ ਨਿੱਜੀ, ਕਾਰੋਬਾਰ ਅਤੇ ਕਾਰੋਬਾਰ ਲਈ ਖੋਜ, ਟੈਸਟਿੰਗ, ਉਤਪਾਦਨ, ਨਿਰਮਾਣ ਅਤੇ ਆਯਾਤ ਨੂੰ ਲੈ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਵੇਂ ਨਿਯਮਾਂ ਤਹਿਤ ਅਜਿਹੇ ਡਰੋਨ ਭਾਵੇਂ ਉਹ ਨੈਨੋ ਸ਼੍ਰੇਣੀ ਵਾਲੇ ਵੀ ਹੋਣ ਜੇਕਰ ਉਨ੍ਹਾਂ ਡਰੋਨ ਦਾ ਭਾਰ 250 ਗ੍ਰਾਮ ਹੈ ਜਾਂ ਇਸ ਤੋਂ ਘੱਟ ਹੋਵੇ ਤਾਂ ਵੀ ਆਗਿਆ ਲੈਣੀ ਹੋਵੇਗੀ। ਹਾਲਾਂਕਿ ਨੈਨਾ ਡਰੇਨ ਦੀ ਉਡਾਣ ਸਮੇਂ ਅਧਿਕਤਮ ਗਤੀ 15 ਮੀਟਰ ਪ੍ਰਤੀ ਸੈਕਿੰਡ ਜਾਂ ਫਿਰ ਇਸ ਤੋਂ ਜ਼ਿਆਦਾ ਗਤੀ ਜਿਸ ਵਿਚ 100 ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਹੋਵੇ ਅਤੇ ਜਿਸ ਨੂੰ ਰਿਮੋਟ ਪਾਇਲਟ ਨਾਲ ਉਡਾਇਆ ਹੋਵੇਗਾ ਨੂੰ ਅਗਲੀ ਕੈਟੇਗਰੀ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਮਾਈਕਰੋ ਡਰੇਨਸ ਨੂੰ ਟੇਕ ਆਫ ਤੋਂ ਪਹਿਲਾਂ ਆਗਿਆ ਲੈਣੀ ਹੋਵੇਗੀ। ਮਾਈਕ੍ਰਾ ਡਰੇਨ ਨੂੰ ਆਮ ਤੌਰ ਤੇ 250 ਗ੍ਰਾਮ ਤੋਂ ਵੱਧ ਜਾਂ ਦੋ ਕਿਲੋਗ੍ਰਾਮ ਤੋਂ ਵੀ ਘੱਟ ਭਾਰ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਇਸ ਦੇ ਨਾਲ ਡਰੋਨ ਦਾ ਅਣ-ਅਧਿਕਾਰਤ ਆਯਾਤ, ਖਰੀਦ, ਵਿਕਰੀ, ਲੀਜ਼ 'ਤੇ ਦੇਣਾ ਮਨੁੱਖ ਰਹਿਤ ਹਵਾਈ ਜਹਾਜ਼ ਪ੍ਰਣਾਲੀ ਨਿਯਮ 2021 ਤਹਿਤ ਸਜ਼ਾ ਦਿੱਤੀ ਜਾਏਗੀ ਅਤੇ ਇਸ ਦੇ ਲਈ ਹਰਜਾਨੇ ਵੀ ਭੁਗਤਣੇ ਪੈਣਗੇ। ਇਸਦੇ ਨਾਲ ਹੀ, ਜਿਹੜਾ ਵਿਅਕਤੀ ਡਰੋਨ ਉਡਾ ਰਿਹਾ ਹੈ ਅਤੇ ਉਸਨੇ ਰਿਮੋਟ ਪਾਇਲਟ ਦਾ ਲਾਇਸੈਂਸ ਨਹੀਂ ਲਿਆ ਹੈ, ਉਹ ਵੀ ਜੁਰਮ ਦੀ ਸ਼੍ਰੇਣੀ ਵਿਚ ਆ ਜਾਵੇਗਾ।

ਇਹ ਵੀ ਪੜ੍ਹੋ : ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ

ਨਵੇਂ ਨਿਯਮਾਂ ਦੇ ਤਹਿਤ ਡਰੋਨ ਦੀ ਵਰਤੋਂ ਮਾਲ ਦੀ ਸਪੁਰਦਗੀ ਲਈ ਨਹੀਂ ਕੀਤੀ ਜਾ ਸਕਦੀ। ਇਸ ਦੀ ਵਰਤੋਂ ਸਿਰਫ਼ ਸਰਵੇਖਣ, ਫੋਟੋਗ੍ਰਾਫੀ, ਸੁਰੱਖਿਆ ਅਤੇ ਵੱਖ ਵੱਖ ਜਾਣਕਾਰੀ ਇਕੱਠੀ ਕਰਨ ਕੀਤੀ ਜਾ ਸਕਦੀ ਹੈ।

ਡਰੋਨ ਨੂੰ ਲੈ ਕੇ ਨਵੇਂ ਨਿਯਮ ਅਜਿਹੇ ਸਮੇਂ ਜਾਰੀ ਹੋਏ ਹਨ ਜਦੋਂ ਕੋਰੋਨਾ ਵਾਇਰਸ ਅਕੇ ਪੈਂਡਮਿਕ ਨੇ ਤਕਨੀਕ ਦੇ ਇਸਤੇਮਾਲ ਨਾਲ ਮਨੁੱਖੀ ਦਖ਼ਲਅੰਦਾਜ਼ੀ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ। ਡਰੋਨ ਡਾਟਾ ਸੰਗ੍ਰਿਹ ਲਈ ਘੱਟ ਲਾਗਤ , ਸੁਰੱਖਿਆ ਅਤੇ ਤੁਰੰਤ ਹਵਾਈ ਸਰਵੇਖਣ ਪ੍ਰਦਾਨ ਕਰਦੇ ਹਨ ਅਤੇ ਬਿਜਲੀ , ਖਣਨ, ਰਿਐਲਿਟੀ ਅਤੇ ਤੇਲ-ਗੈਸ ਦੀ ਖੋਜ ਵਰਗੇ ਉਦਯੋਗਾਂ ਲਈ ਲਾਹੇਵੰਦ ਹੈ।

ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News