ਵਿਜੇ ਮਾਲਿਆ ਨੂੰ ਮਿਲੀ ਲੰਡਨ ਕੋਰਟ ਤੋਂ ਰਾਹਤ, ਇਨ੍ਹਾਂ ਖਰਚਿਆਂ ਲਈ ਮਿਲੇਗਾ ਫੰਡ
Tuesday, Feb 09, 2021 - 01:04 PM (IST)
ਲੰਡਨ - ਲੰਡਨ ਹਾਈ ਕੋਰਟ ਨੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਉਸਦੀ ਰਹਿਣ-ਸਹਿਣ ਅਤੇ ਕਾਨੂੰਨੀ ਖਰਚਿਆਂ ਨੂੰ ਪੂਰਾ ਕਰਨ ਲਈ ਅਦਾਲਤ ਦੁਆਰਾ ਰੱਖੀ ਰਕਮ ਵਿਚੋਂ ਲਗਭਗ 11 ਲੱਖ ਪੌਂਡ ਦੀ ਇਜਾਜ਼ਤ ਦਿੱਤੀ ਹੈ। ਦੀਵਾਲੀਆਪਨ ਅਤੇ ਕੰਪਨੀ ਮਾਮਲਿਆਂ ਦੀ ਡਿਪਟੀ ਕੋਰਟ ਦੇ ਜੱਜ ਨਿਗੇਲ ਬਰਨੇਟ ਨੇ ਕੋਰਟ ਫੰਡ ਦਫ਼ਤਰ ਤੋਂ ਪੈਸੇ ਕਢਵਾਉਣ ਸੰਬੰਧੀ ਸੁਣਵਾਈ ਦੀ ਅਗਵਾਈ ਕੀਤੀ। ਇਹ ਸੁਣਵਾਈ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਅਗਵਾਈ ਹੇਠ ਕਰਜ਼ੇ ਦੀ ਅਦਾਇਗੀ ਲਈ ਭਾਰਤੀ ਬੈਂਕਾਂ ਦੁਆਰਾ ਕੀਤੀ ਜਾ ਰਹੀ ਇਨਸੋਲਵੈਂਸੀ ਕਾਰਵਾਈ ਦੇ ਤਹਿਤ ਕੀਤੀ ਗਈ। ਇਸ ਹੁਕਮ ਦੇ ਜ਼ਰੀਏ ਕਿੰਗਫਿਸ਼ਰ ਏਅਰ ਲਾਈਨ ਦੇ ਸਾਬਕਾ ਪ੍ਰਮੁੱਖ ਨੂੰ ਆਪਣੀ ਰਿਹਾਇਸ਼ ਅਤੇ ਦੀਵਾਲੀਆਪਨ ਪਟੀਸ਼ਨ ਦੇ ਵਿਰੋਧ ਸੰਬੰਧੀ ਕਾਨੂੰਨੀ ਖਰਚਿਆਂ ਨੂੰ ਪੂਰਾ ਕਰਨ ਲਈ ਅਦਾਲਤ ਤੋਂ ਪੈਸੇ ਵਾਪਸ ਲੈਣ ਦੀ ਆਗਿਆ ਦਿੱਤੀ ਗਈ ਹੈ।
ਮਾਲਿਆ ਬ੍ਰਿਟੇਨ ਵਿਚ ਜ਼ਮਾਨਤ 'ਤੇ ਰਿਹਾਅ ਹੈ ਅਤੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਨੂੰ ਹਵਾਲਗੀ ਦੇਣ ਲਈ ਇਕ ਹੋਰ ਕਾਨੂੰਨੀ ਲੜਾਈ ਹਾਰ ਚੁੱਕਾ ਹੈ।
ਇਹ ਵੀ ਪੜ੍ਹੋ: ਹੁਣ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ 6000 ਰੁਪਏ ਦਾ ਲਾਭ, ਯੋਜਨਾ ਨਾਲ ਸਬੰਧਿਤ ਨਿਯਮ ਬਦਲਿਆ
ਸੁਣਵਾਈ ਦੌਰਾਨ ਜੱਜ ਨੇ ਕਿਹਾ, 'ਇਸ ਮਾਮਲੇ ਵਿਚ ਮਾਲਿਆ ਹੁਣ ਤੱਕ ਦੋ ਪਹਿਲੂਆਂ ਵਿੱਚ ਸਫਲ ਰਿਹਾ ਹੈ, ਜਦਕਿ ਪਟੀਸ਼ਨਕਰਤਾ ਭਾਰਤੀ ਬੈਂਕ ਮਾਲਿਆ ਦੀ ਅਰਜ਼ੀ ਦੇ ਵਿਰੁੱਧ ਕਾਫ਼ੀ ਹੱਦ ਤੱਕ ਸਫਲ ਰਿਹਾ ਹੈ।' ਅਦਾਲਤ ਨੇ ਕਿਹਾ, ‘ਅਰਜ਼ੀ ਦੀ ਸੁਣਵਾਈ 'ਤੇ ਕਾਨੂੰਨੀ ਖਰਚੇ ਹੋਣਾ ਸੁਭਾਵਕ ਹੈ। ਹੁਣ ਸਵਾਲ ਇਹ ਹੈ ਕਿ ਇਹ ਖਰਚਾ ਕਿਵੇਂ ਅਦਾ ਕੀਤਾ ਜਾਵੇਗਾ।' ਇਸ ਲਈ ਮਾਲਿਆ ਨੂੰ ਇਸ ਖਰਚੇ ਨੂੰ ਅਦਾ ਕਰਨ ਲਈ ਕੋਰਟ ਫੰਡ ਵਿਚੋਂ ਪੈਸਾ ਦਿੱਤਾ ਜਾਣਾ ਚਾਹੀਦਾ ਹੈ, ਹਾਲਾਂਕਿ ਅਦਾਲਤ ਨੇ ਕਿਹਾ ਕਿ ਦੀਵਾਲੀਆਪਨ ਦੇ ਮਾਮਲੇ ਵਿਚ ਫੈਸਲੇ ਤੋਂ ਬਾਅਦ ਮਾਲਿਆ ਦੁਆਰਾ ਕਿੱਥੇ ਅਤੇ ਕਿਸ ਚੀਜ਼ 'ਤੇ ਖਰਚਾ ਕੀਤਾ ਗਿਆ ਹੈ ਇਸਦੀ ਜਾਂਚ ਕੀਤੀ ਜਾਏਗੀ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਗ੍ਰਿਫ਼ਤਾਰ, ਪੁਲਸ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
ਇਨ੍ਹਾਂ ਬੈਂਕਾਂ ਦਾ ਕਰਜ਼ਾ ਹੈ ਬਕਾਇਆ
ਦੱਸ ਦੇਈਏ ਕਿ ਇਸ ਮਾਮਲੇ ਵਿਚ ਐਸਬੀਆਈ 13 ਬੈਂਕਾਂ ਦੀ ਅਗਵਾਈ ਕਰ ਰਿਹਾ ਹੈ ਜਿਨ੍ਹਾਂ ਤੋਂ ਮਾਲਿਆ ਨੇ ਕਰਜ਼ਾ ਲਿਆ ਸੀ ਪਰ ਪੈਸਾ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿਚ ਬੈਂਕ ਆਫ ਬੜੌਦਾ, ਕਾਰਪੋਰੇਸ਼ਨ ਬੈਂਕ, ਫੈਡਰਲ ਬੈਂਕ ਲਿਮਟਿਡ, ਆਈ.ਡੀ.ਬੀ.ਆਈ. ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ-ਕਸ਼ਮੀਰ ਬੈਂਕ, ਪੰਜਾਬ ਅਤੇ ਸਿੰਧ ਬੈਂਕ , ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮੈਸੂਰ, ਯੂਕੋ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ, ਜੇ ਐਮ ਵਿੱਤੀ ਕੰਪਨੀ ਸ਼ਾਮਲ ਹੈ। ਇਨ੍ਹਾਂ ਬੈਂਕਾਂ ਨੇ ਦਸੰਬਰ 2018 ਵਿਚ ਮਾਲਿਆ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਇਨ੍ਹਾਂ ਉਤਪਾਦਾਂ ਨੂੰ ਨਹੀਂ ਵੇਚ ਸਕੇਗੀ Amazon ਅਤੇ Grofers, fssai ਨੇ ਲਗਾਈ ਰੋਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।