Geneva Motor Show 2018: LVCHI ਨੇ ਪੇਸ਼ ਕੀਤੀ ਵੇਨੇਰੇ ਇਲੈਕਟ੍ਰਾਨਿਕ ਲਿਮੋਜ਼ੀਨ

Monday, Mar 12, 2018 - 10:10 PM (IST)

Geneva Motor Show 2018: LVCHI ਨੇ ਪੇਸ਼ ਕੀਤੀ ਵੇਨੇਰੇ ਇਲੈਕਟ੍ਰਾਨਿਕ ਲਿਮੋਜ਼ੀਨ

ਜਲੰਧਰ—ਜੇਨੇਵਾ ਮੋਟਰ ਸ਼ੋਅ 2018 ਦੌਰਾਨ ਚੀਨੀ ਕੰਪਨੀ LVCHI ਨੇ ਆਪਣੇ ਨਵੇਂ ਵਾਹਨ ਵੇਨੇਰੇ ਤੋਂ ਪਰਦਾ ਹਟਾਇਆ ਹੈ ਜੋ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਲਿਮੋਜ਼ੀਨ ਹੈ। LVCHI ਆਟੋ ਨੇ ਵੇਨੇਰੇ ਇਲੈਕਟ੍ਰਾਨਿਕ ਲਿਮੋਜ਼ੀਨ ਦੀ ਛੱਤ ਨੂੰ ਚੇਸਿਸ ਦਾ ਹਿੱਸਾ ਮਨ ਕੇ ਇਸ ਦਾ ਉਤਪਾਦ ਕੀਤਾ ਹੈ। ਇਹ ਜੋ ਡੋਰ ਵਾਲੀ 4-ਸੀਟਰ ਕਾਰ ਹੋਵੇਗੀ ਜਿਸ ਵਿਚਾਲੇ ਹਿੱਸੇ ਨੂੰ ਐਮਯੂਮੀਨੀਅਮ ਨਾਲ ਜੋੜਿਆ ਗਿਆ ਹੈ। ਉੱਥੇ ਕੰਪਨੀ ਆਪਣੀ ਇਸ ਕਾਰ ਦਾ ਪ੍ਰੋਡਕਸ਼ਨ ਅਗਲੇ ਸਾਲ ਸ਼ੁਰੂ ਕਰੇਗੀ।

PunjabKesari

LVCHI ਦੇ ਪ੍ਰੈਸੀਡੈਂਟ ਸ਼ਿਐਂਗਯਿਨ ਵਾਂਗ ਨੇ ਕਿਹਾ ਕਿ ਜੇਨੇਵਾ ਮੋਟਰ ਸ਼ੋਅ 'ਚ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹੈ, ਸਾਨੂੰ ਲੱਗਦਾ ਹੈ ਕਿ ਇਹ ਕਾਰ ਡਿਜ਼ਾਈਨ ਅਤੇ ਇੰਜੀਨੀਅਰਨਿੰਗ ਦਾ ਮਾਸਟਰਪੀਸ ਹੈ ਅਤੇ ਇਹ ਆਉਣ ਵਾਲੇ ਸਮੇਂ 'ਚ ਇਲੈਕਟ੍ਰਾਨਿਕ ਕਾਰਾਂ ਦਾ ਭਵਿੱਖ ਵੀ ਹੈ। LVCHI ਆਟੋ ਨੇ ਇਕ ਪ੍ਰਸਿੱਧ ਇਲੈਕਟ੍ਰਾਨਿਕ ਵਾਹਨ ਬਣਾਉਣ ਵਾਲੀ ਕੰਪਨੀ ਬਣਾਉਣ ਦੇ ਲਈ ਵਿਸਤਾਰ ਨਾਲ ਪਲਾਨ ਬਣਾਇਆ ਹੈ, ਵੇਨੇਰੇ ਉਹ ਪਲਾਨ ਦਾ ਹਿੱਸਾ ਹੈ ਜਿਸ ਨੂੰ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। 

PunjabKesari
ਪਾਵਰ ਡਿਟੇਲਸ
ਇਸ ਕਾਰ 'ਚ 4 ਇਲੈਕਟ੍ਰਾਨਿਕ ਮੋਟਰ ਲੱਗੀਆਂ ਜਿਨ੍ਹਾਂ 'ਚ 2 ਅਗਲੇ ਅਤੇ 2 ਪਿਛਲੇ ਹਿੱਸੇ 'ਚ ਫਿੱਟ ਹੈ। ਕਾਰ ਕੁਲ 1000 ਬੀ.ਐੱਚ.ਪੀ. ਪਾਵਰ ਅਤੇ 1540 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਨ ਦੀ ਸਮੱਰਥਾ ਰੱਖਦੀ ਹੈ। 

PunjabKesari
ਟਾਪ ਸਪੀਡ
ਵੇਨੇਰੇ ਇਲੈਕਟ੍ਰਾਨਿਕ ਲਿਮੋਜ਼ੀਨ ਦੀ ਟਾਪ ਸਪੀਡ 286 ਕਿਮੀ/ਘੰਟਾ ਹੈ 0-100 ਕਿਮੀ/ਘੰਟਾ ਦੀ ਸਪੀਡ ਫੜਨ 'ਚ ਇਹ ਕਾਰ ਸਿਰਫ 2.5 ਸੈਕਿੰਡ ਦਾ ਸਮਾਂ ਲੈਂਦੀ ਹੈ। ਉੱਥੇ ਇਕ ਵਾਰ ਚਾਰਜ ਕਰਨ 'ਤੇ ਇਸ ਨੂੰ 650 ਕਿਮੀ ਤਕ ਚਲਾਇਆ ਜਾ ਸਕਦਾ ਹੈ।

PunjabKesari


Related News