ਵਾਹਨ ਵਿਕਰੀ ’ਚ ਤੇਜ਼ੀ ਸਥਿਰ ਨਹੀਂ, ਦੱਬੀ ਹੋਈ ਹੈ ਅਜੇ ਮੰਗ : MG ਮੋਟਰ ਇੰਡੀਆ

Sunday, Oct 04, 2020 - 10:24 PM (IST)

ਨਵੀਂ ਦਿੱਲੀ, (ਭਾਸ਼ਾ)- ਦੇਸ਼ ’ਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਵਾਹਨ ਵਿਕਰੀ ’ਚ ਸੁਧਾਰ ਟਿਕਾਊ ਨਹੀਂ ਹੈ। ਐੱਮ. ਜੀ. ਮੋਟਰ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਛਾਬਾ ਦਾ ਕਹਿਣਾ ਹੈ ਕਿ ਵਾਹਨ ਖੇਤਰ ਕਾਫੀ ਹੱਦ ਤੱਕ ਅਰਥਵਿਵਸਥਾ ਨਾਲ ਜੁੜਿਆ ਹੋਇਆ ਹੈ, ਅਜਿਹੇ ’ਚ ਅਗਲੇ ਸਾਲ ਉਦਯੋਗ ਦਾ ਪ੍ਰਦਰਸ਼ਨ ਕਿਵੇਂ ਰਹੇਗਾ, ਇਸ ਨੂੰ ਲੈ ਕੇ ਸਵਾਲੀਆ ਚਿੰਨ੍ਹ ਕਾਇਮ ਹੈ। ਤਾਲਾਬੰਦੀ ਤੋਂ ਬਾਅਦ ਅਰਥਵਿਵਸਥਾ ਖੁੱਲ੍ਹਣ ’ਤੇ ਜੂਨ ਤੋਂ ਮਹੀਨਾ-ਦਰ-ਮਹੀਨਾ ਆਧਾਰ ’ਤੇ ਵਾਹਨ ਵਿਕਰੀ ਵੱਧ ਰਹੀ ਹੈ। ਸਤੰਬਰ ’ਚ ਤਿਉਹਾਰੀ ਸੀਜ਼ਨ ਦੇ ਪਹਿਲੇ ਵਿਕਰੀ ਨੇ ਹੋਰ ਰਫਤਾਰ ਫੜੀ ਹੈ।

ਛਾਬਾ ਨੇ ਕਿਹਾ,‘‘ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਇਹ ਸਥਿਤ ਸੁਧਾਰ ਹੈ। ਦੱਬੀ ਮੰਗ ਦੀ ਵਜ੍ਹਾ ਨਾਲ ਅਜੇ ਦਿਸ ਰਿਹਾ ਸੁਧਾਰ ਸੋਚੀਆਂ-ਸਮਝੀਆਂ ਯੋਜਨਾਵਾਂ ਦਾ ਨਤੀਜਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਜਨਤਕ ਟਰਾਂਸਪੋਰਟ ਦੀ ਬਜਾਏ ਨਿੱਜੀ ਟਰਾਂਸਪੋਰਟ ਸਾਧਨਾਂ ਵੱਲ ਵਧ ਰਹੇ ਹਨ। ਬਹੁਤ ਘੱਟ ਲੋਕ ਅਜਿਹੇ ਹਨ, ਜੋ ਕੁੱਝ ਚੰਗੇ ਅਨੁਭਵ ਲਈ ਕਾਰ ਖਰੀਦਣਾ ਚਾਹੁੰਦੇ ਹਨ।’’

ਉਨ੍ਹਾਂ ਕਿਹਾ ਕਿ ਸਤੰਬਰ, ਅਕਤੂਬਰ, ਨਵੰਬਰ ਅਤੇ ਦਸੰਬਰ ’ਚ ਵਾਹਨ ਉਦਯੋਗ ਦੀ ਵਿਕਰੀ ਚੰਗੀ ਰਹੇਗੀ ਪਰ ਪੂਰੇ ਸਾਲ ਲਈ ਉਦਯੋਗ ਦੀ ਵਿਕਰੀ 23 ਤੋਂ 25 ਫੀਸਦੀ ਘੱਟ ਰਹੇਗੀ। ਜਨਵਰੀ ਤੋਂ ਇਹ ਅਰਥਵਿਵਸਥਾ ਦੀ ਹਾਲਤ ਅਤੇ ਕੋਰੋਨਾ ਵਾਇਰਸ ਦੇ ਟੀਕੇ ਨਾਲ ਜੁੜੀਆਂ ਖਬਰਾਂ ਅਤੇ ਸੁਭਾਵੀ ਤੌਰ 'ਤੇ : ਸਰਕਾਰ ਵੱਲੋਂ ਅਰਥਵਿਵਸਥਾ ਅਤੇ ਸੁਭਾਵੀ ਤੌਰ 'ਤੇ ਵਾਹਨ ਉਦਯੋਗ ਨੂੰ ਦਿੱਤੇ ਜਾਣ ਵਾਲੇ ਇਨਸੈਂਟਿਵ ’ਤੇ ਨਿਰਭਰ ਕਰੇਗੀ । ਅਜਿਹੇ ’ਚ ਸਾਨੂੰ ਵੇਖਣਾ ਹੋਵੇਗਾ ਕਿ ਜਨਵਰੀ ਤੋਂ ਉਦਯੋਗ ਦਾ ਪ੍ਰਦਰਸ਼ਨ ਕਿਵੇਂ ਰਹਿੰਦਾ ਹੈ।


Sanjeev

Content Editor

Related News