ਪਿਆਜ਼-ਟਮਾਟਰ ਦੀਆਂ ਕੀਮਤਾਂ ਵਧਣ ਕਾਰਨ ਮਾਰਚ 'ਚ ਸ਼ਾਕਾਹਾਰੀ ਥਾਲੀ ਹੋਈ ਮਹਿੰਗੀ, ਮਾਸਾਹਾਰੀ ਸਸਤੀ

Thursday, Apr 04, 2024 - 06:26 PM (IST)

ਪਿਆਜ਼-ਟਮਾਟਰ ਦੀਆਂ ਕੀਮਤਾਂ ਵਧਣ ਕਾਰਨ ਮਾਰਚ 'ਚ ਸ਼ਾਕਾਹਾਰੀ ਥਾਲੀ ਹੋਈ ਮਹਿੰਗੀ, ਮਾਸਾਹਾਰੀ ਸਸਤੀ

ਬਿਜ਼ਨੈੱਸ ਡੈਸਕ : ਮਾਰਚ ਮਹੀਨੇ 'ਚ ਪਿਆਜ਼, ਟਮਾਟਰ ਅਤੇ ਆਲੂ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਸ਼ਾਕਾਹਾਰੀ ਥਾਲੀ ਸਾਲਾਨਾ ਆਧਾਰ 'ਤੇ 7 ਫ਼ੀਸਦੀ ਮਹਿੰਗੀ ਹੋ ਗਈ ਹੈ। ਘਰੇਲੂ ਰੇਟਿੰਗ ਏਜੰਸੀ ਕ੍ਰਿਸਿਲ ਦੀ ਇਕ ਇਕਾਈ ਨੇ ਵੀਰਵਾਰ ਨੂੰ ਇਹ ਸਰਵੇਖਣ ਪੇਸ਼ ਕੀਤਾ ਹੈ। CRISIL ਮਾਰਕਿਟ ਇੰਟੈਲੀਜੈਂਸ ਅਤੇ ਵਿਸ਼ਲੇਸ਼ਣ ਨੇ ਆਪਣੀ ਮਾਸਿਕ 'ਰੋਟੀ ਚਾਵਲ ਰੇਟਸ' ਦੀ ਰਿਪੋਰਟ ਵਿੱਚ ਕਿਹਾ ਹੈ ਕਿ ਪੋਲਟਰੀ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਪਿਛਲੇ ਮਹੀਨੇ ਮਾਸਾਹਾਰੀ ਥਾਲੀ ਦੀ ਕੀਮਤ ਵਿੱਚ ਸੱਤ ਫ਼ੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਸ਼ਾਕਾਹਾਰੀ ਥਾਲੀ ਵਿਚ ਰੋਟੀ, ਸਬਜ਼ੀਆਂ (ਪਿਆਜ਼, ਟਮਾਟਰ ਅਤੇ ਆਲੂ), ਚੌਲ, ਦਾਲ, ਦਹੀਂ ਅਤੇ ਸਲਾਦ ਆਉਂਦਾ ਹੈ। ਮਾਰਚ 'ਚ ਇਸ ਥਾਲੀ ਦੀ ਕੀਮਤ ਵਧ ਕੇ 27.3 ਰੁਪਏ ਪ੍ਰਤੀ ਪਲੇਟ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਸਮੇਂ 'ਚ 25.5 ਰੁਪਏ ਸੀ। ਹਾਲਾਂਕਿ ਸ਼ਾਕਾਹਾਰੀ ਥਾਲੀ ਦੀ ਕੀਮਤ ਫਰਵਰੀ ਵਿਚ 27.4 ਰੁਪਏ ਦੇ ਮੁਕਾਬਲੇ ਮਾਰਚ ਵਿਚ ਘਟੀ ਹੈ। ਰਿਪੋਰਟ ਅਨੁਸਾਰ, ''ਆਮਦ ਘੱਟ ਹੋਣ ਅਤੇ ਘੱਟ ਆਧਾਰ ਦਰ ਕਾਰਨ ਪਿਆਜ਼ ਦੀ ਕੀਮਤ ਸਾਲਾਨਾ ਆਧਾਰ 'ਤੇ 40 ਫ਼ੀਸਦੀ, ਟਮਾਟਰ ਦੀ ਕੀਮਤ 36 ਫ਼ੀਸਦੀ ਅਤੇ ਆਲੂ ਦੀ ਕੀਮਤ 'ਚ 22 ਫ਼ੀਸਦੀ ਦਾ ਵਾਧਾ ਹੋਣ ਨਾਲ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ ਹੈ।''

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਰਿਪੋਰਟ ਮੁਤਾਬਕ ਘੱਟ ਆਮਦ ਕਾਰਨ ਇਕ ਸਾਲ ਪਹਿਲਾਂ ਦੇ ਮੁਕਾਬਲੇ ਵਿਚ ਚੌਲਾਂ ਦੀਆਂ ਕੀਮਤਾਂ 'ਚ 14 ਫ਼ੀਸਦੀ ਅਤੇ ਦਾਲਾਂ ਦੀਆਂ ਕੀਮਤਾਂ 'ਚ 22 ਫ਼ੀਸਦੀ ਦਾ ਵਾਧਾ ਹੋਇਆ ਹੈ। ਜਦੋਂ ਕਿ ਮਾਸਾਹਾਰੀ ਥਾਲੀ ਦੀ ਕੀਮਤ ਇੱਕ ਸਾਲ ਪਹਿਲਾਂ  ਇਸੇ ਸਮੇਂ ਵਿੱਚ 59.2 ਰੁਪਏ ਸੀ, ਜੋ ਪਿਛਲੇ ਮਹੀਨੇ ਘਟ ਕੇ 54.9 ਰੁਪਏ ਰਹਿ ਗਈ ਹੈ। ਪਰ ਫਰਵਰੀ ਵਿੱਚ 54 ਰੁਪਏ ਪ੍ਰਤੀ ਪਲੇਟ ਦੇ ਮੁਕਾਬਲੇ ਇਸ ਦੀ ਕੀਮਤ ਹੁਣ ਜ਼ਿਆਦਾ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਦਰਅਸਲ, ਬਰਾਇਲਰ ਚਿਕਨ ਦੀਆਂ ਕੀਮਤਾਂ ਵਿੱਚ 16 ਫ਼ੀਸਦੀ ਦੀ ਗਿਰਾਵਟ ਆਉਣ ਕਾਰਨ ਮਾਸਾਹਾਰੀ ਥਾਲੀ ਦੀ ਕੀਮਤ ਸਾਲਾਨਾ ਆਧਾਰ 'ਤੇ ਘਟੀ ਹੈ। ਮਾਸਾਹਾਰੀ ਥਾਲੀ ਵਿੱਚ ਬਰਾਇਲਰ ਦਾ 50 ਫ਼ੀਸਦੀ ਭਾਰ ਹੁੰਦਾ ਹੈ। ਹਾਲਾਂਕਿ, ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਅਤੇ ਫਰਵਰੀ ਦੇ ਮੁਕਾਬਲੇ ਮਾਰਚ ਵਿੱਚ ਮੰਗ ਵਧਣ ਕਾਰਨ ਬਰਾਇਲਰ ਦੀਆਂ ਕੀਮਤਾਂ ਵਿੱਚ ਪੰਜ ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News