ਸਬਜ਼ੀਆਂ ਤੋਂ ਬਾਅਦ ਦੁੱਧ, ਆਂਡੇ ਅਤੇ ਮੀਟ ਵੀ ਹੋਵੇਗਾ ਮਹਿੰਗਾ
Wednesday, Mar 03, 2021 - 05:57 PM (IST)
ਨਵੀਂ ਦਿੱਲੀ– ਆਮ ਲੋਕਾਂ ’ਤੇ ਆਉਣ ਵਾਲੇ ਮਹੀਨਿਆਂ ’ਚ ਮਹਿੰਗਾਈ ਦਾ ਬੋਝ ਹੋਰ ਵਧ ਸਕਦਾ ਹੈ। ਅਜਿਹਾ ਇਸ ਲਈ ਕਿ ਸਬਜ਼ੀਆਂ, ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਤੋਂ ਬਾਅਦ ਅਗਲੇ ਕੁਝ ਮਹੀਨਿਆਂ ’ਚ ਦੁੱਧ, ਆਂਡੇ ਅਤੇ ਮੀਟ ਦੇ ਰੇਟ ’ਚ ਵਾਧੇ ਦੀ ਪੂਰੀ ਸੰਭਾਵਨਾ ਹੈ।
ਪੋਲਟਰੀ ਫੈੱਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਰਮੇਸ਼ ਖੱਤਰੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ, ਲਾਕਡਾਊਨ ਅਤੇ ਬਰਡ ਫਲੂ ਕਾਰਣ ਪੋਲਟਰੀ ਫਾਰਮ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਨਾਲ ਚਿਕਨ ਤੋਂ ਲੈ ਕੇ ਆਂਡਿਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹੁਣ ਹੋਟਲ, ਰੈਸਟੋਰੈਂਟ ਅਤੇ ਬੈਂਕੇਟ ਹਾਲ ਖੁੱਲ੍ਹਣ ਵਾਲੇ ਹਨ। ਆਂਡੇ, ਚਿਕਨ ਅਤੇ ਦੁੱਧ ਦੀ ਇਕ ਤਿਹਾਈ ਮੰਗ ਹੋਟਲ ਅਤੇ ਰੈਸਟੋਰੈਂਟ ਤੋਂ ਆਉਂਦੀ ਹੈ। ਅਜਿਹੇ ’ਚ ਮੰਗ ਵਧਣੀ ਤੈਅ ਹੈ ਪਰ ਸਪਲਾਈ ਉਸ ਅਨੁਪਾਤ ’ਚ ਵਧਣ ਦੀ ਸੰਭਾਵਨਾ ਨਹੀਂ ਹੈ। ਇਸ ਦਾ ਅਸਰ ਆਂਡੇ ਅਤੇ ਚਿਕਨ ਦੇ ਰੇਟ ’ਤੇ ਹੋਣਾ ਤੈਅ ਹੈ। ਹੁਣ ਤੋਂ ਹੀ ਆਂਡਿਆਂ ਅਤੇ ਚਿਕਨ ਦੇ ਰੇਟ ’ਚ ਵਾਧਾ ਸ਼ੁਰੂ ਹੋ ਗਿਆ ਹੈ।
ਬੀਤੇ ਇਕ ਹਫਤੇ ’ਚ ਪ੍ਰਤੀ ਆਂਡੇ ਦੀ ਕੀਮਤ 3.50 ਰੁਪਏ ਤੋਂ ਵਧ ਕੇ 3.75 ਰੁਪਏ ’ਤੇ ਪਹੁੰਚ ਗਈ ਹੈ। ਉਥੇ ਹੀ ਚਿਕਨ ਪ੍ਰਤੀ ਕਿਲੋ 75 ਰੁਪਏ ਤੋਂ ਵਧ ਕੇ 85 ਰੁਪਏ ਪਹੁੰਚ ਗਿਆ ਹੈ। ਕੀਮਤ ਵਧਣ ਦਾ ਇਕ ਦੂਜਾ ਕਾਰਣ ਮਾਲੇ ਭਾੜੇ ’ਚ ਵਾਧਾ ਵੀ ਹੈ। ਆਂਡੇ ਅਤੇ ਮੁਰਗੀ ਦੀ 90 ਫੀਸਦੀ ਢੁਆਈ ਸੜਕ ਮਾਰਗ ਤੋਂ ਹੁੰਦੀ ਹੈ। ਡੀਜ਼ਲ ਦੀ ਕੀਮਤ ਵਧਣ ਨਾਲ ਮਾਲ-ਭਾੜਾ ਵਧਿਆ ਹੈ, ਜਿਸ ਨਾਲ ਲਾਜਿਸਟਿਕ ਲਾਗਤ ਵਧੀ ਹੈ। ਇਸ ਕਾਰਣ ਅਗਲੇ 3 ਤੋਂ 6 ਮਹੀਨੇ ’ਚ ਚਿਕਨ ਦੀ ਕੀਮਤ 100 ਰੁਪਏ ਤੋਂ ਪਾਰ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਵਾਇਆ ਕੋਵਿਡ-19 ਟੀਕਾ
ਆਉਣ ਵਾਲੇ ਦਿਨਾਂ ’ਚ ਦੁੱਧ ਵੀ ਮਹਿੰਗਾ ਮਿਲਣਾ ਤੈਅ ਹੈ। ਦਰਅਸਲ ਮੰਗਲਵਾਰ ਨੂੰ 25 ਪਿੰਡਾਂ ਦੀ ਇਕ ਬੈਠਕ ਹੋਈ, ਜਿਸ ’ਚ ਦੁੱਧ ਦੇ ਰੇਟ ਵਧਾਏ ਜਾਣ ’ਤੇ ਸਹਿਮਤੀ ਬਣੀ ਹੈ। ਦੱਸ ਦਈਏ ਕਿ ਦੁੱਧ ਉਤਪਾਦਕਾਂ ਨੇ ਪਿਛਲੇ ਸਾਲ ਵੀ ਦੁੱਧ ਦੇ ਰੇਟ ਵਧਾਉਣ ਦੀ ਮੰਗ ਕੀਤੀ ਸੀ ਪਰ ਕੋਰੋਨਾ ਵਾਇਰਸ ਕਾਰਣ ਦੁੱਧ ਦੇ ਰੇਟ ਨਹੀਂ ਵਧਾਏ ਗਏ ਹਨ।
ਇਹ ਵੀ ਪੜ੍ਹੋ: ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।