ਨਵੀਂ ਫਸਲ ਆਉਣ ਨਾਲ ਥੋਕ ਮੰਡੀ ''ਚ ਸਬਜ਼ੀਆਂ ਦੀਆਂ ਕੀਮਤਾਂ ਹੋਈਆਂ ਪ੍ਰਭਾਵਿਤ

09/25/2019 1:35:48 PM

ਨਵੀਂ ਦਿੱਲੀ — ਬਾਜ਼ਾਰ ਵਿਚ ਨਵੇਂ ਸੀਜ਼ਨ ਦੀਆਂ ਫਸਲਾਂ ਦੀ ਆਮਦ ਵਧਣ ਕਾਰਨ ਪਿਛਲੇ ਤਿੰਨ ਹਫ਼ਤਿਆਂ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ 39 ਫੀਸਦੀ ਦੀ ਗਿਰਾਵਟ ਆਈ ਹੈ। ਸਰਕਾਰ ਦੀ ਮਲਕੀਅਤ ਵਾਲੇ ਰਾਸ਼ਟਰੀ ਬਾਗਬਾਨੀ ਬੋਰਡ (ਐਨ.ਐਚ.ਬੀ.) ਦੁਆਰਾ ਇਕੱਤਰ ਕੀਤੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਸੋਮਵਾਰ ਨੂੰ ਬੈਂਗਲੁਰੂ ਐਗਰੀਕਲਚਰਲ ਪ੍ਰੋਡਕਟਸ ਮਾਰਕੀਟ ਕਮੇਟੀ (ਏਪੀਐਮਸੀ) ਵਿਖੇ ਹਰੇ ਮਟਰਾਂ ਦਾ ਥੋਕ ਭਾਅ 39 ਫੀਸਦ ਘਟ ਕੇ 55 ਰੁਪਏ ਪ੍ਰਤੀ ਕਿਲੋ ਹੋ ਗਿਆ। ਪਰਚੂਨ 'ਚ ਮਟਰ 80 ਰੁਪਏ ਪ੍ਰਤੀ ਕਿਲੋ ਵਿਕਿਆ। ਸਤੰਬਰ ਤੋਂ ਲੈ ਕੇ ਹੁਣ ਤਕ ਮਟਰ ਦੀ ਕੀਮਤ 'ਚ 33 ਫੀਸਦੀ ਤੱਕ ਦੀ ਗਿਰਾਵਟ ਆਈ ਹੈ।

ਦਿੱਲੀ 'ਚ ਕਰੇਲਾ ਸਤੰਬਰ ਦੇ ਪਹਿਲੇ ਤਿੰਨ ਹਫ਼ਤਿਆਂ 'ਚ 17 ਫੀਸਦ ਤੱਕ ਡਿੱਗ ਕੇ 20 ਰੁਪਏ ਕਿਲੋ ਵਿਕ ਰਿਹਾ ਸੀ। ਇਸੇ ਤਰ੍ਹਾਂ ਕਈ ਮੰਡੀਆਂ 'ਚ ਮਿਰਚ, ਭਿੰਡੀ ਅਤੇ ਲਸਣ 'ਚ ਵੀ ਗਿਰਾਵਟ ਦਰਜ ਕੀਤੀ ਗਈ। ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਕਾਰਨ ਖਪਤਕਾਰਾਂ ਨੂੰ ਰਾਹਤ ਮਿਲੀ ਹੈ, ਕਿਉਂਕਿ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਤੋਂ ਮਹਿੰਗੇ ਭਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਤਕਰੀਬਨ ਸਾਰੇ ਪ੍ਰਮੁੱਖ ਸਬਜ਼ੀਆਂ ਉਗਾਉਣ ਵਾਲੇ ਖੇਤਰਾਂ 'ਚ ਭਾਰੀ ਬਾਰਸ਼ ਨੇ ਨਾ ਸਿਰਫ ਇਸ ਸਾਉਣੀ ਦੇ ਸੀਜ਼ਨ 'ਚ ਨਵੇਂ ਬੀਜ ਦੀ ਬਿਜਾਈ 'ਚ ਦੇਰੀ ਕੀਤੀ ਹੈ ਸਗੋਂ ਅਚਾਨਕ ਪਾਣੀ ਭਰ ਜਾਣ ਕਾਰਨ ਖੜ੍ਹੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਉੱਚੀਆਂ ਕੀਮਤਾਂ ਤੋਂ ਰਾਹਤ ਇਕ ਵੱਡੀ ਸਹਾਇਤਾ ਹੈ ਪਰ ਖਪਤਕਾਰ ਨਵੀਂਆਂ ਫਸਲਾਂ ਦੇ ਆਉਣ ਦੇ ਬਾਵਜੂਦ, ਆਉਣ ਵਾਲੇ ਹਫ਼ਤਿਆਂ 'ਚ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਦਾ ਲਾਭ ਨਹੀਂ ਲੈ ਸਕਣਗੇ।

ਸਬਜ਼ੀਆਂ ਘੱਟ ਪਾਣੀ ਵਾਲੀਆਂ ਸਿੰਚਾਈ ਵਾਲੀਆਂ ਫਸਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਾਣੀ ਦੇ ਛਿੜਕਾਅ ਦੀ ਜ਼ਰੂਰਤ ਹੁੰਦੀ ਹੈ। ਇਸਦੇ ਉਲਟ, ਮਹਾਰਾਸ਼ਟਰ ਦੇ ਬਹੁਤ ਸਾਰੇ ਸਬਜ਼ੀਆਂ ਉਗਾਉਣ ਵਾਲੇ ਇਲਾਕਿਆਂ 'ਚ ਹੜ ਵਰਗੇ ਹਾਲਾਤ ਵੇਖੇ ਗਏ। ਇਸ ਕਾਰਨ ਇਸ ਸਾਲ ਮਹਾਰਾਸ਼ਟਰ ਸਮੇਤ ਪੂਰੇ ਦੇਸ਼ 'ਚ ਖੜ੍ਹੀ ਫਸਲ ਦਾ 15-20 ਫੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ। ਨਾਗਪੁਰ ਦੇ ਏ.ਪੀ.ਐਮ.ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਹਾਲਾਂਕਿ ਸਤੰਬਰ ਮਹੀਨੇ 'ਚ ਹੁਣ ਤੱਕ ਮੰਡੀਆਂ 'ਚ ਨਵੀਆਂ ਸਬਜ਼ੀਆਂ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਘੱਟ ਹੈ'। 


Related News