‘ਡਿਲਿਸਟਿੰਗ’ ਅਸਫਲ ਹੋਣ ਤੋਂ ਬਾਅਦ ਵੇਦਾਂਤਾ ਦੇ ਸ਼ੇਅਰ ’ਚ 24 ਫੀਸਦੀ ਗਿਰਾਵਟ

Monday, Oct 12, 2020 - 08:16 PM (IST)

‘ਡਿਲਿਸਟਿੰਗ’ ਅਸਫਲ ਹੋਣ ਤੋਂ ਬਾਅਦ ਵੇਦਾਂਤਾ ਦੇ ਸ਼ੇਅਰ ’ਚ 24 ਫੀਸਦੀ ਗਿਰਾਵਟ

ਨਵੀਂ ਦਿੱਲੀ– ਸ਼ੇਅਰ ਬਾਜ਼ਾਰਾਂ ਤੋਂ ਸ਼ੇਅਰ ਹਟਾਉਣ (ਡਿਲਿਸਟਿੰਗ) ਦੀ ਯੋਜਨਾ ਅਸਫਲ ਹੋਣ ਤੋਂ ਬਾਅਦ ਵੇਦਾਂਤਾ ਦਾ ਸ਼ੇਅਰ ਸੋਮਵਾਰ ਨੂੰ 24 ਫੀਸਦੀ ਤੋਂ ਵੱਧ ਟੁੱਟ ਗਿਆ। ਕੰਪਨੀ ਦੀ ਆਪਣੇ ਸ਼ੇਅਰ ਨੂੰ ਐਕਸਚੇਂਜਾਂ ਤੋਂ ਹਟਾਉਣ ਦੀ ਯੋਜਨਾ ਵੱਡੀ ਗਿਣਤੀ ’ਚ ਅਸਪੱਸ਼ਟ ਆਰਡਰਾਂ ਕਾਰਨ ਪੂਰੀ ਨਹੀਂ ਹੋ ਸਕੀ।
ਬੀ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 23 ਫੀਸਦੀ ਟੁੱਟ ਕੇ 94 ਰੁਪਏ ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ’ਚ ਇਹ 24.37 ਫੀਸਦੀ ਦੇ ਨੁਕਸਾਨ ਨਾਲ 92.15 ਰੁਪਏ ’ਤੇ ਆ ਗਿਆ। 

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਡਿਲਿਸਟਿੰਗ ਨਿਯਮਾਂ ਦੇ ਤਹਿਤ ਉਸ ਦੀ ਸ਼ੇਅਰ ਮੁੜ ਖਰੀਦ ਪੇਸ਼ਕਸ਼ ਅਸਫਲ ਹੋ ਗਈ। ਪ੍ਰਮੋਟਰ ਵੇਦਾਂਤਾ ਰਿਸੋਰਸੇਜ਼ ਨੂੰ ਕੰਪਨੀ ਨੂੰ ਐਕਸਚੇਂਜਾਂ ਤੋਂ ਹਟਾਉਣ ਲਈ ਲੋੜੀਂਦੀ ਗਿਣਤੀ ’ਚ ਸ਼ੇਅਰ ਪ੍ਰਾਪਤ ਨਹੀਂ ਹੋਏ ਹਨ। ਕੰਪਨੀ ਨੇ ਕਿਹਾ ਕਿ ਕਈ ਅਸਪੱਸ਼ਟ ਬੋਲੀਆਂ ਅਤੇ ਤਕਨੀਕੀ ਗੜਬੜੀਆਂ ਕਾਰਨ ਇਸ ਦੀ ਇਹ ਯੋਜਨਾ ਅਸਫਲ ਹੋਈ ਹੈ। 9 ਅਕਤੂਬਰ ਨੂੰ ਕੁਲ 169.73 ਕਰੋੜ ਜਨਤਕ ਸ਼ੇਅਰਾਂ ’ਚ 137.74 ਕਰੋੜ ਬੀ. ਐੱਸ. ਈ. ’ਚ ਦਿਖਾਈ ਦੇ ਰਹੇ ਸਨ। ਇਨ੍ਹਾਂ ਸ਼ੇਅਰਾਂ ਨੂੰ ਪ੍ਰਮੋਟਰਾਂ ਨੂੰ ਵਿਕਰੀ ਲਈ ਪੇਸ਼ ਕੀਤਾ ਜਾਣਾ ਸੀ।


author

Sanjeev

Content Editor

Related News