ਵੇਦਾਂਤਾ ਰਿਸੋਰਸਜ਼ ਨੇ 1.25 ਅਰਬ ਡਾਲਰ ਦਾ ਫੰਡ ਜੁਟਾਇਆ, S&P ਨੇ ਘਟਾਈ ਰੇਟਿੰਗ
Thursday, Dec 14, 2023 - 05:51 PM (IST)
ਨਵੀਂ ਦਿੱਲੀ (ਭਾਸ਼ਾ)– ਵੇਦਾਂਤਾ ਸਮੂਹ ਦੀ ਪ੍ਰਮੁੱਖ ਕੰਪਨੀ ਵੇਦਾਂਤਾ ਰਿਸੋਰਸਜ਼ ਲਿਮਟਿਡ (ਵੀ. ਆਰ. ਐੱਲ.) ਆਪਣੇ ਕਰਜ਼ਿਆਂ ਦੀ ਅਦਾਇਗੀ ਲਈ 1.25 ਅਰਬ ਡਾਲਰ ਦੀ ਫੰਡਿੰਗ ਹਾਸਲ ਕਰਨ ’ਚ ਸਫਲ ਰਹੀ ਹੈ। ਇਸ ਦਰਮਿਆਨ ਐੱਸ. ਐਂਡ ਪੀ. ਗਲੋਬਲ ਨੇ ਵੀ. ਆਰ. ਐੱਲ. ਦੀ ਰੇਟਿੰਗ ਨੂੰ ਘਟਾ ਦਿੱਤਾ ਹੈ। ਵੇਦਾਂਤਾ ਰਿਸੋਰਸਜ਼ ਨੇ ਵੀਰਵਾਰ ਨੂੰ ਬਿਆਨ ’ਚ ਕਿਹਾ ਕਿ ਇਸ ਫੰਡਿੰਗ ਨਾਲ ਉਸ ਨੂੰ ਲਾਂਗ ਟਰਮ ’ਚ ਟਿਕਾਊ ਪੂੰਜੀ ਢਾਂਚਾ ਖੜ੍ਹਾ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
ਹਾਲਾਂਕਿ ਕੰਪਨੀ ਨੇ ਇਹ ਫੰਡ ਮੁਹੱਈਆ ਕਰਵਾਉਣ ਵਾਲੇ ਕਰਜ਼ਾਦਾਤਾਵਾਂ ਦੇ ਨਾਂ ਨਹੀਂ ਦੱਸੇ ਹਨ। ਇਸ ਫਾਈਨਾਂਸਿੰਗ ਦੀ ਵਰਤੋਂ ਸਾਲ 2024 ਅਤੇ 2025 ਵਿਚ ਮੈਚਿਓਰ ਹੋਣ ਵਾਲੇ 3.2 ਅਰਬ ਡਾਲਰ ਦੇ ਕਰਜ਼ਿਆਂ ਨੂੰ ਅਦਾ ਕਰਨ ਅਤੇ ਅੰਸ਼ਿਕ ਭੁਗਤਾਨ ਵਿਚ ਕੀਤੀ ਜਾਏਗੀ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਉਹ ਮਿਆਦ ਪੂਰੀ ਹੋਣ ਦੀ ਮਿਆਦ ਵਧਾਉਣ ਲਈ ਮੌਜੂਦਾ ਬਾਂਡਧਾਰਕਾਂ ਤੋਂ ਸਹਿਮਤੀ ਲੈਣ ਦੀ ਕੋਸ਼ਿਸ਼ ਕਰੇਗੀ ਪਰ ਇਸ ਵਿਕਾਸ ਤੋਂ ਅਪ੍ਰਭਾਵਿਤ ਐੱਸ. ਐਂਡ ਪੀ. ਗਲੋਬਲ ਨੇ ਬਾਂਡ ਦੀ ਮਿਆਦ ਵਧਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਵੇਦਾਂਤਾ ਰਿਸੋਰਸਜ਼ ਦੀ ਰੇਟਿੰਗ ਨੂੰ ‘ਸੀ. ਸੀ. ਸੀ.’ ਤੋਂ ਘਟਾ ਕੇ ‘ਸੀ. ਸੀ.’ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
ਇਸ ਦੇ ਨਾਲ ਹੀ ਕੰਪਨੀ ਨੂੰ ‘ਕ੍ਰੈਡਿਟਵਾਚ ਨੈਗੇਟਿਵ’ ਸੂਚੀ ’ਚ ਬਰਕਰਾਰ ਰੱਖਿਆ ਗਿਆ ਹੈ। ਐੱਸ. ਐਂਡ ਪੀ. ਨੇ ਕਿਹਾ ਕਿ ਅਸੀਂ ਆਪਣੇ ਮਾਪਦੰਡਾਂ ਦੇ ਤਹਿਤ ਕੁੱਲ 3.2 ਅਰਬ ਡਾਲਰ ਦੇ ਵੀ. ਆਰ. ਐੱਲ. ਬਾਂਡ ਨੂੰ ਲੈ ਕੇ ਕੰਪਨੀ ਦੀ ਪ੍ਰਸਤਾਵਿਤ ਦੇਣਦਾਰੀ ਪ੍ਰਬੰਧਨ ਪਹਿਲਕਦਮੀ ਨੂੰ ਇਕ ਤਨਾਅ ਵਾਲੇ ਲੈਣ-ਦੇਣ ਵਜੋਂ ਦੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8