ਵੇਦਾਂਤਾ ਦੀ 1.7 ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ : ਅੱਗਰਵਾਲ

Tuesday, Jun 20, 2023 - 12:31 PM (IST)

ਵੇਦਾਂਤਾ ਦੀ 1.7 ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ : ਅੱਗਰਵਾਲ

ਨਵੀਂ ਦਿੱਲੀ (ਭਾਸ਼ਾ) – ਵੇਦਾਂਤਾ ਲਿਮ. ਨੇ ਚਾਲੂ ਵਿੱਤੀ ਸਾਲ ਵਿਚ ਆਪਣੇ ਵੱਖ-ਵੱਖ ਕਾਰੋਬਾਰਾਂ ਦੀ ਸੰਚਾਲਨ ਸਮਰੱਥਾ ਵਧਾਉਣ ’ਤੇ 1.7 ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਚੇਅਰਮੈਨ ਅਨਿਲ ਅੱਗਰਵਾਲ ਨੇ ਇਹ ਜਾਣਕਾਰੀ ਦਿੱਤੀ। ਅੱਗਰਵਾਲ ਨੇ ਕੰਪਨੀ ਦੀ ਵਿੱਤੀ ਸਾਲ 2022-23 ਦੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਕੰਪਨੀ 2022-23 ’ਚ ਪਹਿਲਾਂ ਹੀ ਵਾਧੇ ਲਈ 1.2 ਅਰਬ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ।

ਇਹ ਵੀ ਪੜ੍ਹੋ : Pak ਦੇ ਅਰਥਚਾਰੇ ਨੂੰ ਵੱਡਾ ਝਟਕਾ, 11 ਮਹੀਨਿਆਂ 'ਚ ਹੋਇਆ 7.15 ਬਿਲੀਅਨ ਡਾਲਰ ਦਾ ਨੁਕਸਾਨ

ਕੰਪਨੀ ਦੀਆਂ ਯੋਜਨਾਵਾਂ ਦਾ ਵੇਰਵਾ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੇਦਾਂਤਾ ਪਹਿਲਾਂ ਹੀ ਆਪਣੀ ਐਲੂਮੀਨੀਅਮ ਅਤੇ ਜਸਤਾ ਸਮਰੱਥਾਵਾਂ ਦਾ ਵਿਸਤਾਰ ਕਰ ਰਹੀ ਹੈ। ਉਨ੍ਹੰ ਨੇ ਕਿਹਾ ਕਿ ਸਾਡਾ ਤੇਲ ਅਤੇ ਗੈਸ ਸੰਚਾਲਨ ਦੇਸ਼ ਦੇ ਕੁੱਲ ਉਤਪਾਦਨ ਦਾ ਇਕ-ਚੌਤਾਈ ਹੈ। ਕੰਪਨੀ ਦੇਸ਼ ਦੇ ਕੁੱਲ ਤੇਲ ਅਤੇ ਗੈਸ ਉਤਪਾਦਨ ’ਚ 50 ਫੀਸਦੀ ਯੋਗਦਾਨ ਦੇਣ ਦੇ ਆਪਣੇ ਦ੍ਰਿਸ਼ਟੀਕੋਣ ਮੁਤਾਬਕ ਆਪਣੇ ਭੰਡਾਰ ਅਤੇ ਸੋਮਾ ਪੋਰਟਫੋਲੀਓ ਦੀ ਵੰਨ-ਸੁਵੰਨਤਾ ਕਰ ਰਹੀ ਹੈ।

ਬੀਤੇ ਵਿੱਤੀ ਸਾਲ ’ਚ ਕੰਪਨੀ ਦੇ ਪ੍ਰਦਰਸ਼ਨ ਬਾਰੇ ਉਨ੍ਹਾਂ ਨੇ ਕਿਹਾ ਕਿ ਭੂ-ਸਿਆਸੀ ਸੰਕਟ ਦਰਮਿਆਨ ਵੇਦਾਂਤਾ ਨੇ ਕਾਫੀ ਔਖੇ ਅਤੇ ਅਨਿਸ਼ਚਿਤ ਮੈਕਰੋ ਵਾਤਾਵਰਣ ਵਿਚ ਕੰਮ ਕੀਤਾ ਹੈ। ਇਸ ਦੌਰਾਨ ਊਰਜਾ ਸੰਕਟ ਦੇ ਨਾਲ ਕੇਂਦਰੀ ਬੈਂਕਾਂ ਨੇ ਆਪਣੇ ਮੁਦਰਾ ਰੁਖ ਨੂੰ ਕਾਫੀ ਸਖਤ ਰੱਖਿਆ।

ਅੱਗਰਵਾਲ ਨੇ ਕਿਹਾ ਕਿ ਇਸ ਦੇ ਬਾਵਜੂਦ ਕੰਪਨੀ ਨੇ ਸ਼ਾਨਦਾਰ ਸੰਚਾਲਨ ਪ੍ਰਦਰਸ਼ਨ ਕੀਤਾ ਅਤੇ 1,45,404 ਕਰੋੜ ਰੁਪਏ ਦਾ ਮਾਲੀਆ ਕਮਾਇਆ। ਇਸ ਦੌਰਾਨ ਕੰਪਨੀ ਦੀ ਟੈਕਸ ਤੋਂ ਪਹਿਲਾਂ ਆਮਦਨ (ਏਬਿਟਾ) 35,241 ਕਰੋੜ ਰੁਪਏ ਰਹੀ। ਕੰਪਨੀ ਨੇ 18,077 ਕਰੋੜ ਰੁਪਏ ਦੀ ਸ਼ੁੱਧ ਮੁਕਤ ਨਕਦੀ ਦੀ ਸਿਰਜਣਾ ਵੀ ਕੀਤੀ।

ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ ਗੋਲਡ ਬਾਂਡ ਦੀ ਵਿਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News