ਵੇਦਾਂਤਾ ਦਾ ਭਾਰਤ ''ਚ ਟਾਪ ਤਿੰਨ ਇਸਪਾਤ ਕੰਪਨੀਆਂ ''ਚ ਪਹੁੰਚਣ ਦਾ ਟੀਚਾ

06/27/2019 9:38:08 AM

ਕੋਲਕਾਤਾ—ਅਨਿਲ ਅਗਰਵਾਲ ਦੇ ਕੰਟਰੋਲ ਵਾਲੀ ਵੇਦਾਂਤਾ ਦਾ ਭਾਰਤ 'ਚ ਤਿੰਨ ਇਸਪਾਤ ਕੰਪਨੀਆਂ 'ਚ ਸ਼ਾਮਲ ਹੋਣ ਦਾ ਟੀਚਾ ਹੈ। ਕੰਪਨੀ ਦਾ ਇਰਾਦਾ ਅਗਲੇ ਪੰਜ-ਛੇ ਸਾਲ 'ਚ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕੇ ਇਕ ਕਰੋੜ ਟਨ ਕਰਨ ਦਾ ਹੈ। ਪਿਛਲੇ ਸਾਲ ਐੱਨ.ਸੀ.ਐੱਲ.ਟੀ. ਤੋਂ ਇਲੈਕਟ੍ਰੋਸਟੀਲ ਸਟੀਲਸ ਲਿ. (ਈ.ਐੱਸ.ਐੱਸ.) ਦੀ ਪ੍ਰਾਪਤੀ ਕਰਨ ਦੇ ਬਾਅਦ ਵੇਦਾਂਤਾ ਇਸਪਾਤ ਖੇਤਰ 'ਚ ਉਤਰੀ ਹੈ। ਈ.ਐੱਸ.ਐੱਲ. ਦੇ ਉੱਪ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਮਲਹਾਨ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਭਾਰਤ 'ਚ ਇਸਪਾਤ ਖੇਤਰ ਦੀਆਂ ਟਾਪ ਤਿੰਨ ਕੰਪਨੀਆਂ 'ਚ ਆਉਣਾ ਚਾਹੁੰਦੇ ਹਾਂ। ਸਾਡਾ ਅਗਲੇ ਪੰਜ-ਛੇ ਸਾਲ 'ਚ ਆਪਣੀ ਉਤਪਾਦਨ ਸਮਰੱਥਾ ਨੂੰ ਇਕ ਕਰੋੜ ਟਨ ਤੱਕ ਪਹੁੰਚਾਉਣ ਦਾ ਟੀਚਾ ਹੈ। ਮਲਹਾਨ ਨੇ ਕਿਹਾ ਕਿ ਅਗਲੇ ਦੋ ਸਾਲ 'ਚ ਅਸੀਂ 4,000 ਤੋਂ 5,000 ਕਰੋੜ ਰੁਪਏ ਦੇ ਨਿਵੇਸ਼ 'ਚ ਆਪਣੀ ਮੌਜੂਦਾ 15 ਲੱਖ ਟਨ ਦੀ ਉਤਪਾਦਨ ਸਮਰੱਥਾ ਨੂੰ ਦੋਗੁਣਾ ਕਰਾਂਗੇ। ਮਲਹਾਨ ਇਥੇ ਵੇਦਾਂਤਾ ਦੇ ਦੇਸ਼ 'ਚ ਪਹਿਲਾਂ ਸਟੀਲ ਬ੍ਰਾਂਡ ਪੇਸ਼ ਕਰਨ ਦੇ ਮੌਕੇ 'ਤੇ ਆਏ ਸਨ। ਵੇਦਾਂਤਾ ਬੋਕਾਰੋ ਇਸਪਾਤ ਪਲਾਂਟ ਦੀ ਸਮਰੱਥਾ ਨੂੰ 60 ਲੱਖ ਟਨ ਕਰੇਗੀ। ਬਾਕੀ 40 ਲੱਖ ਟਨ ਸਮਰੱਥਾ ਨਵੇਂ ਪਲਾਂਟਾਂ ਦੇ ਵਿਸਤਾਰ ਜਾਂ ਪ੍ਰਾਪਤੀ ਨਾਲ ਹਾਸਲ ਕੀਤੀ ਜਾਵੇਗੀ।


Aarti dhillon

Content Editor

Related News