ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਐਲਾਨ, ਮਾਰਚ ਤੋਂ ਚੱਲੇਗੀ ਵੰਦੇ ਭਾਰਤ ਸਲੀਪਰ ਟਰੇਨ
Wednesday, Feb 07, 2024 - 04:36 AM (IST)
ਨੈਸ਼ਨਲ ਡੈਸਕ - ਮੋਦੀ ਸਰਕਾਰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਵੰਦੇ ਭਾਰਤ ਸਲੀਪਰ ਟਰੇਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਸਲੀਪਰ ਕਲਾਸ ਵੰਦੇ ਭਾਰਤ ਟਰੇਨ ਮਾਰਚ ਤੋਂ ਭਾਰਤੀ ਰੇਲਵੇ ਟ੍ਰੈਕ 'ਤੇ ਚੱਲਣੀ ਸ਼ੁਰੂ ਹੋ ਜਾਵੇਗੀ। ਚੇਨਈ ਦੀ ਪੇਰੰਬੁਰ ਇੰਟੈਗਰਲ ਕੋਚ ਫੈਕਟਰੀ ਵਿੱਚ 10 ਟ੍ਰੇਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰੋਲ ਆਊਟ ਵੀ ਫਰਵਰੀ ਦੇ ਆਖਰੀ ਹਫਤੇ ਤੋਂ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ - ਬੱਚੇ ਪੈਦਾ ਕਰ ਕਮਾਈ ਕਰ ਰਿਹੈ ਇਹ ਜੋੜਾ, 20ਵੀਂ ਵਾਰ ਗਰਭਵਤੀ ਹੋਈ ਔਰਤ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਇਸ ਨੂੰ ਨਿਰਧਾਰਤ ਸਮੇਂ 'ਚ ਲਾਂਚ ਕੀਤਾ ਜਾਵੇਗਾ। ਦਿੱਲੀ, ਮੁੰਬਈ ਅਤੇ ਹਾਵੜਾ ਵਿਚਕਾਰ ਨਵੀਂ ਵੰਦੇ ਭਾਰਤ ਸਲੀਪਰ ਟਰੇਨ ਦੀ ਇਲੈਕਟ੍ਰਿਕ ਮਲਟੀਪਲ ਯੂਨਿਟ ਦੇ ਟਰਾਇਲ ਰਨ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਲੋੜ ਅਨੁਸਾਰ ਹੋਰ ਟਰੇਨਾਂ ਤਿਆਰ ਕੀਤੀਆਂ ਜਾਣਗੀਆਂ। ਰੇਲਵੇ 24 ਘੰਟਿਆਂ ਦੇ ਅੰਦਰ ਦਿੱਲੀ ਤੋਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਯਾਤਰੀਆਂ ਨੂੰ ਪਹੁੰਚਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਟਰੇਨ ਰੇਲਵੇ ਦੇ ਇਸ ਇਰਾਦੇ ਨੂੰ ਕਾਮਯਾਬ ਕਰ ਸਕਦੀ ਹੈ।
ਇਹ ਵੀ ਪੜ੍ਹੋ - ਹਰਦਾ ਪਟਾਕਾ ਫੈਕਟਰੀ ਧਮਾਕਾ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, ਦਿੱਲੀ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
ਕਿਰਾਇਆ ਕਿੰਨਾ ਹੋਵੇਗਾ?
ਵੰਦੇ ਭਾਰਤ ਸਲੀਪਰ ਟਰੇਨ ਦਾ ਕਿਰਾਇਆ ਫਿਲਹਾਲ ਰੇਲਵੇ ਬੋਰਡ ਤੈਅ ਕਰ ਰਿਹਾ ਹੈ ਪਰ ਇਹ ਸਪੱਸ਼ਟ ਹੈ ਕਿ ਇਸ ਟਰੇਨ ਦਾ ਕਿਰਾਇਆ ਆਮ ਸੁਪਰਫਾਸਟ ਟਰੇਨਾਂ ਤੋਂ ਜ਼ਿਆਦਾ ਹੋਵੇਗਾ। ਰੇਲਵੇ ਅਧਿਕਾਰੀਆਂ ਮੁਤਾਬਕ ਵੰਦੇ ਭਾਰਤ ਟਰੇਨ ਦਾ ਕਿਰਾਇਆ ਫਲਾਈਟ ਦੇ ਕਿਰਾਏ ਤੋਂ ਘੱਟ ਹੋਵੇਗਾ ਅਤੇ ਰਾਜਧਾਨੀ ਐਕਸਪ੍ਰੈੱਸ ਟਰੇਨ ਤੋਂ 15 ਫੀਸਦੀ ਜ਼ਿਆਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ - ਏਅਰ ਬੈਗ 'ਚ ਖਰਾਬੀ ਕਾਰਨ ਹੌਂਡਾ ਨੇ ਵਾਪਸ ਮੰਗਵਾਏ 750,000 ਅਮਰੀਕੀ ਵਾਹਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e