ਦੁਨੀਆ ’ਚ ਵਧੇਗੀ ਰੁਪਏ ਦੀ ਧਾਕ ਤੇ ਖਤਮ ਹੋਵੇਗੀ ਡਾਲਰ ਦੀ ‘ਦਾਦਾਗਿਰੀ’ , ਜਾਣੋ RBI ਦਾ ਪਲਾਨ

01/07/2023 11:57:44 AM

ਨਵੀਂ ਦਿੱਲੀ (ਭਾਸ਼ਾ) – ਦੇਸ਼-ਵਿਦੇਸ਼ ਤੋਂ ਇੰਪੋਰਟ ਅਤੇ ਐਕਸਪੋਰਟ ਲਈ ਭਾਰਤ ਨੂੰ ਭੁਗਤਾਨ ਡਾਲਰ ’ਚ ਕਰਨਾ ਹੁੰਦਾ ਹੈ ਪਰ ਆਉਣ ਵਾਲੇ ਦਿਨਾਂ ’ਚ ਇਹ ਤਸਵੀਰ ਬਦਲ ਸਕਦੀ ਹੈ ਕਿਉਂਕਿ ਵਿਦੇਸ਼ਾਂ ’ਚ ਸਰਹੱਦ ਪਾਰ ਵਪਾਰ ’ਚ ਰੁਪਏ ਨੂੰ ਬੜ੍ਹਾਵਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤਿਆਰੀ ’ਚ ਜੁਟ ਗਿਆ ਹੈ ਅਤੇ ਉਸ ਨੇ ਇਕ ਵੱਡਾ ਪਲਾਨ ਤਿਆਰ ਕਰ ਲਿਆ ਹੈ। ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੁਪਏ ’ਚ ਸਰਹੱਦ ਪਾਰ ਵਪਾਰ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਬੈਂਕ ਦੀ ਦੱਖਣ ਏਸ਼ੀਆਈ ਦੇਸ਼ਾਂ ਨਾਲ ਗੱਲ ਚੱਲ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰੀ ਬੈਂਕ ਡਿਜੀਟਲ ਮੁਦਰਾ (ਸੀ. ਬੀ. ਡੀ. ਸੀ.) ਪ੍ਰੀਖਣ ਪੜਾਅ ’ਚ ਹੈ ਅਤੇ ਆਰ. ਬੀ. ਆਈ. ਡਿਜੀਟਲ ਰੁਪਏ ਦੀ ਪੇਸ਼ਕਸ਼ ਨੂੰ ਲੈ ਕੇ ਬਹੁਤ ਹੀ ਚੌਕਸੀ ਅਤੇ ਸਾਵਧਾਨੀ ਭਰੇ ਕਦਮਾਂ ਨਾਲ ਅੱਗੇ ਵਧ ਰਿਹਾ ਹੈ।

ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤ ਸਮੇਤ ਦੱਖਣ ਏਸ਼ੀਆਈ ਦੇਸ਼ਾਂ ਲਈ ਮਹਿੰਗਾਈ ’ਤੇ ਕਾਬੂ ਪਾਉਣਾ ਪ੍ਰਮੁੱਖ ਨੀਤੀਗਤ ਤਰਜੀਹਾਂ ’ਚੋਂ ਇਕ ਹੈ। ਥੋਕ ਡਿਜੀਟਲ ਰੁਪਏ ਲਈ ਆਰ. ਬੀ. ਆਈ. ਦੀ ਕੇਂਦਰੀ ਬੈਂਕ ਡਿਜੀਟਲ ਮੁਦਰਾ ਦੀ ਪਾਇਲਟ ਯੋਜਨਾ ਦੀ ਸਫਲ ਸ਼ੁਰੂਆਤ ਤੋਂ ਬਾਅਦ ਪਿਛਲੇ ਸਾਲ 1 ਦਸੰਬਰ ਨੂੰ ਉਸ ਨੇ ਪ੍ਰਚੂਨ ਸੀ. ਬੀ. ਡੀ. ਸੀ. ਦੀ ਪਾਇਲਟ ਯੋਜਨਾ ਸ਼ੁਰੂ ਕੀਤੀ ਸੀ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਇਕ ਸੰਮੇਲਨ ਨੂੰ ਇੱਥੇ ਸੰਬੋਧਨ ਕਰਦੇ ਹੋਏ ਦਾਸ ਨੇ ਕਿਹਾ ਕਿ 2022-23 ਲਈ ਗਲੋਬਲ ਵਪਾਰ ਦ੍ਰਿਸ਼ਟੀਕੋਣ ਦੇ ਨਾਲ ਦੱਖਣ ਏਸ਼ੀਆਈ ਖੇਤਰ ’ਚ ਵਿਆਪਕ ਇੰਟਰ ਰੀਜ਼ਲ ਟ੍ਰੇਡ ਨਾਲ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ।

ਇਹ ਵੀ ਪੜ੍ਹੋ : ਹੁਣ ਆਧਾਰ ਕਾਰਡ 'ਚ ਆਸਾਨੀ ਨਾਲ ਬਦਲ ਸਕੋਗੇ ਘਰ ਦਾ ਪਤਾ, ਜਾਣੋ ਕਿਵੇਂ

ਮਹਿੰਗਾਈ ਭਾਰਤ ਸਮੇਤ ਸਾਊਥ ਏਸ਼ੀਆਈ ਦੇਸ਼ਾਂ ਲਈ ਵੱਡੀ ਚੁਣੌਤੀ

ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਪੱਧਰ ’ਤੇ ਸਹਿਯੋਗ ਲਈ ਇਕ ਅਹਿਮ ਪਹਿਲੂ ਸਾਂਝੇ ਟੀਚਿਆਂ ਅਤੇ ਚੁਣੌਤੀਆਂ ’ਤੇ ਇਕ-ਦੂਜੇ ਤੋਂ ਸਿੱਖਣਾ ਹੈ। ਸਰਹੱਦ ਪਾਰ ਵਪਾਰ ’ਚ ਰੁਪਏ ਨੂੰ ਬੜ੍ਹਾਵਾ ਦੇਣਾ ਅਤੇ ਸੀ. ਬੀ. ਡੀ. ਸੀ., ਜਿਸ ਦੀ ਦਿਸ਼ਾ ’ਚ ਆਰ. ਬੀ ਆਈ. ਨੇ ਪਹਿਲਾਂ ਹੀ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ, ਇਨ੍ਹਾਂ ਖੇਤਰਾਂ ’ਚ ਵੀ ਸਹਿਯੋਗ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕੋਵਿਡ, ਮਹਿੰਗਾਈ, ਵਿੱਤੀ ਬਾਜ਼ਾਰ ’ਚ ਸਖਤੀ ਅਤੇ ਰੂਸ-ਯੂਕ੍ਰੇਨ ਜੰਗ ਕਾਰਨ ਪੈਦਾ ਅਹਿਮ ਚੁਣੌਤੀਆਂ ਨਾਲ ਨਜਿੱਠਣ ਲਈ ਦੱਖਣ ਏਸ਼ੀਆਈ ਖੇਤਰ ਲਈ ਜੋ 6 ਨੀਤੀਗਤ ਤਰਜੀਹਾਂ ਨੂੰ ਸੂਚੀਬੱਧ ਕੀਤਾ। ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਅਨੇਕਾਂ ਬਾਹਰੀ ਝਟਕਿਆਂ ਕਾਰਣ ਦੱਖਣ ਏਸ਼ੀਆਈ ਅਰਥਵਿਵਸਥਾਵਾਂ ’ਤੇ ਮੁੱਲ ਦਬਾਅ ਆਇਆ ਹੈ। ਮਹਿੰਗਾਈ ਨੂੰ ਸਫਲਤਾਪੂਰਵਕ ਘੱਟ ਕਰਨ ਲਈ ਭਰੋਸੇਯੋਗ ਮੁਦਰਾ ਨੀਤੀ ਕਾਰਵਾਈ, ਟਾਰਗੈਟੇਡ ਸਪਲਾਈ-ਪੱਖ ਦੇ ਦਖਲ, ਵਿੱਤੀ ਵਪਾਰ ਨੀਤੀ ਅਤੇ ਪ੍ਰਸ਼ਾਸਨਿਕ ਉਪਾਅ ਪ੍ਰਮੁੱਖ ਸਾਧਨ ਬਣ ਗਏ ਹਨ। ਦਾਸ ਨੇ ਕਿਹਾ ਕਿ ਦੱਖਣ ਏਸ਼ੀਆਈ ਖੇਤਰ ਲਈ ਮੁੱਲ ਸਥਿਰਤਾ ਨੂੰ ਤਰਜੀਹ ਦੇਣਾ ਸਭ ਤੋਂ ਚੰਗਾ ਬਦਲ ਹੋ ਸਕਦਾ ਹੈ। ਗਾਹਕ ਨੂੰ ਕੇ. ਵਾਈ. ਸੀ. ਅਪਡੇਟ ਕਰਵਾਉਣ ਲਈ ਬੈਂਕ ਬ੍ਰਾਂਚ ਜਾਣ ਦੀ ਲੋੜ ਨਹੀਂ ਆਰ. ਬੀ. ਆਈ. ਨੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਫਰੈੱਸ਼ ਕੇ. ਵਾਈ. ਸੀ. ਲਈ ਅਪਡੇਟ ਜਾਰੀ ਕੀਤਾ ਹੈ। ਹੁਣ ਗਾਹਕ ਫ੍ਰੈੱਸ਼ ਕੇ. ਵਾਈ. ਸੀ. ਕਰਵਾਉਣ ਦੀ ਪ੍ਰਕਿਰਿਆ ਘਰ ਬੈਠੇ ਵੀਡੀਓ ਬੇਸਡ ਕਸਟਮਰ ਆਈਡੈਂਟੀਫਿਕੇਸ਼ਨ (ਵੀ. ਸੀ. ਆਈ. ਪੀ.) ਪ੍ਰੋਸੈੱਸ ਰਾਹੀਂ ਕਰ ਸਕਦੇ ਹਨ। ਆਰ. ਬੀ. ਆਈ. ਨੇ ਇਸ ਲਈ ਸਾਰੇ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਆਰ. ਬੀ. ਆਈ. ਨੇ ਕਿਹਾ ਕਿ ਜੇ ਕੇ. ਵਾਈ. ਸੀ. (ਗਾਹਕ ਨੂੰ ਜਾਣੋ) ਵਿਚ ਕੋਈ ਬਦਲਾਅ ਨਹੀਂ ਹੁੰਦਾ ਹੈ ਤਾਂ ਮੁੜ ਕੇ. ਵਾਈ. ਸੀ. ਸਿਰਫ ਸਵੈ ਘੋਸ਼ਣਾ ਦੁਆਰਾ ਹੀ ਕੀਤੀ ਜਾ ਸਕਦੀ ਹੈ। ਆਰ. ਬੀ. ਆਈ. ਨੇ ਸਲਾਹ ਦਿੱਤੀ ਹੈ ਕਿ ਗਾਹਕਾਂ ਨੂੰ ਵੱਖ-ਵੱਖ ਨਾਨ-ਫੇਸ ਟੂ ਫੇਸ ਚੇਨਲਾਂ ਰਾਹੀਂ ਵੀ ਇਸ ਤਰ੍ਹਾਂ ਦਾ ਸਵੈ-ਘੋਸ਼ਣ ਕਰਨ ਦਾ ਬਦਲ ਵੀ ਦਿੱਤਾ ਜਾਵੇ।

ਇਹ ਵੀ ਪੜ੍ਹੋ : ਤਹਿਲਕਾ ਮਚਾਉਣ ਦੀ ਤਿਆਰੀ ’ਚ ਮੁਕੇਸ਼ ਅੰਬਾਨੀ, 65 ਦੀ ਉਮਰ ’ਚ ਸ਼ੁਰੂ ਕਰਨਗੇ ਨਵਾਂ ਕਾਰੋਬਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News