ਯੂ. ਟੀ. ਆਈ. AMC ਨੂੰ 134 ਕਰੋੜ ਰੁਪਏ ਦਾ ਮੁਨਾਫਾ, ਡਿਵੀਡੈਂਟ ਦਾ ਐਲਾਨ

Thursday, Apr 29, 2021 - 01:29 PM (IST)

ਯੂ. ਟੀ. ਆਈ. AMC ਨੂੰ 134 ਕਰੋੜ ਰੁਪਏ ਦਾ ਮੁਨਾਫਾ, ਡਿਵੀਡੈਂਟ ਦਾ ਐਲਾਨ

ਨਵੀਂ ਦਿੱਲੀ- ਯੂ. ਟੀ. ਆਈ. ਐਸੇਟ ਮੈਨੇਜਮੈਂਟ ਕੰਪਨੀ (ਏ. ਐੱਮ. ਸੀ.) ਨੇ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਵਿਚ ਮੁਨਾਫਾ ਦਰਜ ਕਰਨ ਦੇ ਨਾਲ ਹੀ ਨਿਵੇਸ਼ਕਾਂ ਲਈ ਡਿਵੀਡੈਂਟ ਦੇਣ ਦਾ ਐਲਾਨ ਕੀਤਾ ਹੈ।

ਯੂ. ਟੀ. ਆਈ. ਐਸੇਟ ਮੈਨੇਜਮੈਂਟ ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ 31 ਮਾਰਚ 2021 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਵਿਚ ਉਸ ਦਾ ਇਕਜੁੱਟ ਮੁਨਾਫਾ 133.62 ਕਰੋੜ ਰੁਪਏ ਰਿਹਾ। 

ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਕੰਪਨੀ ਨੂੰ 27.58 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਯੂ. ਟੀ. ਆਈ. ਐਸੇਟ ਮੈਨੇਜਮੈਂਟ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਇਸ ਤਿਮਾਹੀ ਦੌਰਾਨ ਕੰਮਕਾਜ ਤੋਂ ਉਸ ਦੀ ਆਮਦਨ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ 136.32 ਕਰੋੜ ਰੁਪਏ ਤੋਂ ਵੱਧ ਕੇ 289.24 ਕਰੋੜ ਰੁਪਏ ਹੋ ਗਈ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 31 ਮਾਰਚ 2021 ਨੂੰ ਖ਼ਤਮ ਹੋਏ ਵਿੱਤੀ ਸਾਲ ਲਈ 17 ਰੁਪਏ ਪ੍ਰਤੀ ਸ਼ੇਅਰ ਦਾ ਅੰਤਿਮ ਲਾਭਅੰਸ਼ ਦੇਣ ਦੀ ਸਿਫਾਰਸ਼ ਵੀ ਕੀਤੀ ਹੈ। ਇਸ ਨੂੰ ਸ਼ੇਅਰ ਧਾਰਕਾਂ ਦੀ ਬੈਠਕ ਵਿਚ ਅੰਤਿਮ ਮਨਜ਼ੂਰੀ ਦਿੱਤੀ ਜਾਵੇਗੀ। ਤਕਰੀਬਨ 1.26 ਦੌਰਾਨ ਯੂ. ਟੀ. ਆਈ. ਏ. ਐੱਮ. ਸੀ. ਦਾ ਸ਼ੇਅਰ ਬੀ. ਐੱਸ. ਈ. 'ਤੇ 2.08 ਫ਼ੀਸਦੀ 'ਤੇ 622 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।


author

Sanjeev

Content Editor

Related News