ਸਿਹਤ ਅਤੇ ਸਿੱਖਿਆ ਦੇ ਖੇਤਰ ''ਚ ਬਲਾਕਚੇਨ ਦੀ ਵਰਤੋਂ ਸੰਭਵ

Thursday, Jan 04, 2018 - 01:27 AM (IST)

ਸਿਹਤ ਅਤੇ ਸਿੱਖਿਆ ਦੇ ਖੇਤਰ ''ਚ ਬਲਾਕਚੇਨ ਦੀ ਵਰਤੋਂ ਸੰਭਵ

ਨਵੀਂ ਦਿੱਲੀ- ਵਰਚੁਅਲ ਕਰੰਸੀ ਬਿਟਕੁਆਇਨ ਨੂੰ ਲੈ ਕੇ ਚਰਚਾ 'ਚ ਆਏ ਬਲਾਕਚੇਨ ਸਾਫਟਵੇਅਰ ਦੀ ਸਰਕਾਰ ਖੇਤੀਬਾੜੀ, ਸਿੱਖਿਆ ਤੇ ਸਿਹਤ ਦੇ ਖੇਤਰ 'ਚ ਵਰਤੋਂ ਕਰਨ 'ਤੇ ਵਿਚਾਰ ਕਰ ਰਹੀ ਹੈ।  
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਮਿਸ਼ਨ ਦੇ 3 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਕਿਹਾ ਕਿ ਬਿਟਕੁਆਇਨ 'ਤੇ ਸਰਕਾਰ ਆਪਣਾ ਰੁਖ਼ ਸਪੱਸ਼ਟ ਕਰ ਚੁੱਕੀ ਹੈ ਅਤੇ ਇਹ ਜਾਇਜ਼ ਕਰੰਸੀ ਨਹੀਂ ਹੈ। ਬਲਾਕਚੇਨ ਇਕ ਅਜਿਹਾ ਸਾਫਟਵੇਅਰ ਹੈ, ਜਿਸ ਦੀ ਵਰਤੋਂ ਦਸਤਾਵੇਜ਼ਾਂ 'ਚ ਸੁਧਾਰ ਆਦਿ ਲਈ ਵੀ ਕੀਤੀ ਜਾ ਸਕਦੀ ਹੈ। ਇਕੱਠੇ ਵੱਡੇ ਪੱਧਰ 'ਤੇ ਕਿਸੇ ਦਸਤਾਵੇਜ਼ ਨੂੰ ਪਹੁੰਚਾਉਣ ਦਾ ਕੰਮ ਅਤੇ ਫਿਰ ਉਨ੍ਹਾਂ 'ਚ ਕਿਸੇ ਤਰ੍ਹਾਂ ਦੇ ਬਦਲਾਅ ਇਕੱਠੇ ਕੀਤੇ ਜਾ ਸਕਦੇ ਹਨ।


Related News