ਕੋਰੋਨਾ ਸੰਕਟ : ਅਮਰੀਕਾ ''ਚ ਕਰੀਬ 3.9 ਕਰੋੜ ਲੋਕਾਂ ਨੂੰ ਗਵਾਉਣੀ ਪਈ ਨੌਕਰੀ

05/22/2020 10:41:24 AM

ਵਾਸ਼ਿੰਗਟਨ : ਅਮਰੀਕੀ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਪਿਛਲੇ 2 ਮਹੀਨਿਆਂ ਵਿਚ ਕਰੀਬ 3.9 ਕਰੋੜ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪਿਛਲੇ ਹਫ਼ਤੇ 24 ਲੱਖ ਤੋਂ ਜ਼ਿਆਦਾ ਲੋਕਾਂ ਨੇ ਬੇਰੁਜ਼ਗਾਰੀ ਲਾਭ ਲਈ ਅਰਜੀ ਦਿੱਤੀ ਸੀ। ਇਹ ਦੱਸਦਾ ਹੈ ਕਿ ਹਾਲ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਦੀ ਰੋਕਥਾਮ ਲਈ ਜਾਰੀ 'ਲਾਕਡਾਊਨ' ਨਾਲ ਕਿੰਨੀ ਗਿਣਤੀ ਵਿਚ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਦੇਸ਼-ਵਿਆਪੀ ਬੰਦ ਨਾਲ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ।

ਲੇਬਰ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ 3.86 ਕਰੋੜ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਇਸ ਤੋਂ ਇਲਾਵਾ 22 ਲੱਖ ਲੋਕਾਂ ਨੇ ਨਵੇਂ ਸੰਘੀ ਪ੍ਰੋਗਰਾਮ ਤਹਿਤ ਸਹਾਇਤਾ ਮੰਗੀ ਹੈ। ਇਹ ਪ੍ਰੋਗਰਾਮ ਸਵੈ-ਰੁਜ਼ਗਾਰ ਕਰਨ ਵਾਲੇ, ਠੇਕੇਦਾਰਾਂ ਅਤੇ ਅਸਥਾਈ ਕਾਮਿਆਂ ਲਈ ਹੈ ਜੋ ਹੁਣ ਪਹਿਲੀ ਵਾਰ ਬੇਰੁਜ਼ਗਾਰੀ ਲਾਭ ਲੈਣ ਦੇ ਪਾਤਰ ਹਨ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੋਰੋਮ ਪਾਵੇਲ ਨੇ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਦਰ ਮਈ ਜਾਂ ਜੂਨ ਵਿਚ 20 ਤੋਂ 25 ਫ਼ੀਸਦੀ ਤੱਕ ਜਾ ਸਕਦੀ ਹੈ।  ਬੇਰੁਜ਼ਗਾਰੀ ਦਾ ਇਹ ਪੱਧਰ 1930 ਦੇ ਦਹਾਕੇ ਦੀ ਮਹਾਮੰਦੀ ਤੋਂ ਬਾਅਦ ਨਹੀਂ ਵੇਖਿਆ ਗਿਆ। ਅਪ੍ਰੈਲ ਵਿਚ ਬੇਰੁਜ਼ਗਾਰੀ ਦਰ 14.7 ਫ਼ੀਸਦੀ ਸੀ। 'ਕਾਂਗਰੇਸਨਲ ਬਜਟ ਆਫਿਸ' ਅਨੁਸਾਰ ਅਪ੍ਰੈਲ-ਜੂਨ ਵਿਚ ਮਾਲੀ ਹਾਲਤ ਵਿਚ 38 ਫ਼ੀਸਦੀ ਦੀ ਗਿਰਾਵਟ ਆਉਣ ਦਾ ਸ਼ੱਕ ਹੈ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।


cherry

Content Editor

Related News