ਅਮਰੀਕੀ ਬਾਜ਼ਾਰ ਰਲੇ-ਮਿਲੇ, ਏਸ਼ੀਆਈ ਬਾਜ਼ਾਰਾਂ 'ਚ ਸੁਸਤੀ

11/06/2019 9:19:10 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ ਨਿਫਟੀ ਕਰੀਬ ਚੌਥਾਈ ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ। ਨਿਕੱਏ ਵੀ 0.05 ਫੀਸਦੀ ਦੇ ਮਾਮੂਲੀ ਵਾਧਾ ਹੀ ਦਿਖਾ ਰਿਹਾ ਹੈ। ਹਾਲਾਂਕਿ ਕਿ ਸਟ੍ਰੇਟਸ ਟਾਈਮਜ਼ 'ਚ 0.33 ਫੀਸਦੀ ਦਾ ਵਾਧਾ ਨਜ਼ਰ ਆ ਰਿਹਾ ਹੈ। ਪਰ ਹੈਂਗਸੇਂਗ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਕੋਸਪੀ ਦੇ ਨਾਲ ਹੀ ਤਾਈਵਾਨ ਅਤੇ ਚੀਨ ਦੇ ਬਾਜ਼ਾਰ 'ਚ ਸੁਸਤੀ ਨਜ਼ਰ ਆ ਰਹੀ ਹੈ। ਯੂ.ਐੱਸ. ਤੋਂ ਵੀ ਸੰਕੇਤ ਰਲੇ-ਮਿਲੇ ਮਿਲ ਰਹੇ ਹਨ। ਕੱਲ ਡਾਓ ਰਿਕਾਰਡ ਉੱਚਾਈ 'ਤੇ ਬੰਦ ਹੋਇਆ ਸੀ। ਤਿਮਾਹੀ ਨਤੀਜੇ, ਵਧੀਆ ਆਰਥਿਕ ਅੰਕੜੇ ਤੋਂ ਸਹਾਰਾ ਮਿਲਿਆ। ਪਰ ਐੱਸ ਐਂਡ ਪੀ 500 ਲਾਲ ਨਿਸ਼ਾਨ 'ਚ ਬੰਦ ਹੋਇਆ ਸੀ। ਹਾਲਾਂਕਿ ਨੈਸਡੈਕ ਉੱਪਰ ਬੰਦ ਹੋਇਆ ਸੀ।
ਉੱਧਰ ਟ੍ਰੇਡ ਡੀਲ ਹੋਣ ਦੀ ਉਮੀਦ ਨਾਲ ਕੱਚੇ ਤੇਲ 'ਚ ਤੇਜ਼ੀ ਦਾ ਰੁਖ ਕਾਇਮ ਹੈ। ਬ੍ਰੈਂਟ ਦਾ ਭਾਅ ਤਿਰਸਠ ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਪਰ ਸੋਨੇ ਦੀ ਚਮਕ ਘਟੀ ਹੈ। ਕੱਲ   'ਤੇ ਇਸ ਦੀਆਂ ਕੀਮਤਾਂ 2 ਫੀਸਦੀ ਡਿੱਗੀਆਂ ਜੋ ਇਕ ਮਹੀਨੇ 'ਚ ਸਭ ਤੋਂ ਵੱਡੀ ਇੰਟ੍ਰਾਡੇ ਗਿਰਾਵਟ ਸੀ।
ਇਸ ਦੌਰਾਨ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਨੂੰ ਟ੍ਰੇਡ ਐਗਰੀਮੈਂਟ ਫੇਸ-1 ਲਈ ਸੱਦਾ ਭੇਜਿਆ ਹੈ। ਟ੍ਰੇਡ ਐਗਰੀਮੈਂਟ ਫੇਸ-1 'ਤੇ ਹਸਤਾਖਰ ਹੋਣਗੇ। ਟ੍ਰੇਡ ਵਾਰ ਦੇ ਅਸਰ ਦੀ ਗੱਲ ਕਰੀਏ ਤਾਂ ਚੀਨ ਤੋਂ ਯੂ.ਐੱਸ. ਦਾ ਇੰਪੋਰਟ ਅਤੇ ਐਕਸਪੋਰਟ ਘਟਿਆ ਹੈ। ਪਹਿਲੇ 9 ਮਹੀਨੇ 'ਚ ਚੀਨ ਤੋਂ ਯੂ.ਐੱਸ. ਇੰਪੋਰਟ 53 ਬਿਲੀਅਨ ਡਾਲਰ ਘਟਿਆ ਹੈ। ਚੀਨ ਨੂੰ ਯੂ.ਐੱਸ. ਤੋਂ ਹੋਣ ਵਾਲੇ ਐਕਸਪੋਰਟ 'ਚ 14.5 ਬਿਲੀਅਨ ਡਾਲਰ ਦੀ ਕਮੀ ਆਈ ਹੈ। ਟ੍ਰੇਡ ਵਾਰ ਨਾਲ ਦੋਵਾਂ ਦੇਸ਼ਾਂ ਨੂੰ ਨੁਕਸਾਨ ਹੋ ਰਿਹਾ ਹੈ।


Aarti dhillon

Content Editor

Related News