ਅਮਰੀਕਾ ਨੇ 8 ਭਾਰਤੀ ਨਾਗਰਿਕਾਂ ਅਤੇ ਕਈ ਕੰਪਨੀਆਂ ’ਤੇ ਲਾਈ ਪਾਬੰਦੀ

Saturday, Oct 11, 2025 - 09:54 PM (IST)

ਅਮਰੀਕਾ ਨੇ 8 ਭਾਰਤੀ ਨਾਗਰਿਕਾਂ ਅਤੇ ਕਈ ਕੰਪਨੀਆਂ ’ਤੇ ਲਾਈ ਪਾਬੰਦੀ

ਵਾਸ਼ਿੰਗਟਨ - ਅਮਰੀਕਾ ਨੇ ਈਰਾਨੀ ਊਰਜਾ ਵਪਾਰ ਵਿਚ ਕਥਿਤ ਤੌਰ ’ਤੇ ਸਹਾਇਤਾ ਕਰਨ ਲਈ 50 ਤੋਂ ਵੱਧ ਸੰਸਥਾਵਾਂ ਅਤੇ ਵਿਅਕਤੀਆਂ ’ਤੇ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿਚ 8 ਭਾਰਤੀ ਨਾਗਰਿਕ ਅਤੇ ਕਈ ਭਾਰਤ-ਆਧਾਰਤ ਕੰਪਨੀਆਂ ਸ਼ਾਮਲ ਹਨ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨੀ ਸ਼ਾਸਨ ਦੀਆਂ ‘ਘਾਤਕ ਗਤੀਵਿਧੀਆਂ’ ਨੂੰ ਅੰਜਾਮ ਦੇਣ ਲਈ ਵਰਤੇ ਜਾਂਦੇ ਫੰਡਾਂ ਨੂੰ ਰੋਕਣ ਲਈ ਲੱਗਭਗ 40 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਜਾਇਦਾਦਾਂ ’ਤੇ ਕੰਟਰੋਲ ਕਰਨ ਵਾਲੇ ਦਫਤਰ (ਓ. ਐੱਫ. ਏ. ਸੀ.) ਨੇ ਈਰਾਨੀ ਪੈਟਰੋਲੀਅਮ ਅਤੇ ਤਰਲ ਪੈਟਰੋਲੀਅਮ ਗੈਸ (ਐੱਲ. ਪੀ. ਜੀ.) ਦੇ ਗਲੋਬਲ ਬਾਜ਼ਾਰਾਂ ਵਿਚ ਐਕਸਪੋਰਟ ਵਿਚ ਸ਼ਾਮਲ 50 ਤੋਂ ਵੱਧ ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ’ਤੇ ਪਾਬੰਦੀਆਂ ਲਗਾਈਆਂ ਹਨ।


author

Inder Prajapati

Content Editor

Related News