DA, MSP ਵਧਾਈ ਤੇ...! ਕੈਬਨਿਟ ਮੀਟਿੰਗ ''ਚ ਕਈ ਅਹਿਮ ਫੈਸਲਿਆਂ ''ਤੇ ਲੱਗੀ ਮੋਹਰ
Wednesday, Oct 01, 2025 - 07:08 PM (IST)

ਬਿਜ਼ਨੈੱਸ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੁੱਲ 1.20 ਲੱਖ ਕਰੋੜ ਰੁਪਏ ਦੇ ਮਹੱਤਵਪੂਰਨ ਫੈਸਲੇ ਲਏ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਕਿਸਾਨਾਂ ਲਈ ਦੀਵਾਲੀ ਦਾ ਤੋਹਫ਼ਾ ਮੰਨਿਆ ਜਾ ਰਿਹਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਲੀ ਵਿੱਚ ਇਨ੍ਹਾਂ ਫੈਸਲਿਆਂ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਤੋਬਾ-ਤੋਬਾ! ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਡੀਏ (DA) ਵਿੱਚ 3 ਫੀਸਦੀ ਦਾ ਵਾਧਾ
ਕੇਂਦਰੀ ਮੰਤਰੀ ਮੰਡਲ ਨੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ 3 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਾਧੇ ਨਾਲ ਡੀਏ 55% ਤੋਂ ਵਧ ਕੇ 58% ਹੋ ਜਾਵੇਗਾ।
ਇਹ ਫੈਸਲਾ 1 ਜੁਲਾਈ, 2025 ਤੋਂ ਲਾਗੂ ਹੋਵੇਗਾ। ਇਸ ਕਦਮ ਨਾਲ ਸਿੱਧੇ ਤੌਰ 'ਤੇ 49.19 ਲੱਖ ਕੇਂਦਰੀ ਕਰਮਚਾਰੀਆਂ ਅਤੇ 68.72 ਲੱਖ ਪੈਨਸ਼ਨਰਾਂ (ਕੁੱਲ 49 ਲੱਖ ਕਰਮਚਾਰੀਆਂ ਅਤੇ 69 ਲੱਖ ਪੈਨਸ਼ਨਰਾਂ) ਨੂੰ ਲਾਭ ਹੋਵੇਗਾ। ਸਰਕਾਰ 'ਤੇ ਇਸ ਦਾ ਸਾਲਾਨਾ ਬੋਝ ਲਗਭਗ 10,083 ਕਰੋੜ ਰੁਪਏ ਹੋਵੇਗਾ।
ਇਹ ਵੀ ਪੜ੍ਹੋ : SBI ਕਾਰਡ ਧਾਰਕਾਂ ਲਈ ਵੱਡਾ ਝਟਕਾ! ਬਦਲ ਜਾਣਗੇ ਇਹ ਨਿਯਮ, ਲੱਗੇਗਾ Extra charge
ਕਿਸਾਨਾਂ ਲਈ ਖੁਸ਼ਖਬਰੀ: 6 ਫਸਲਾਂ ਦੇ MSP ਵਧੇ
ਸਰਕਾਰ ਨੇ ਕਿਸਾਨਾਂ ਲਈ ਇੱਕ ਵੱਡਾ ਫੈਸਲਾ ਲੈਂਦਿਆਂ 6 ਹਾੜ੍ਹੀ (Rabi) ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਦਾ ਐਲਾਨ ਕੀਤਾ ਹੈ, ਜੋ 2026-27 ਦੇ ਮਾਰਕੀਟਿੰਗ ਸੀਜ਼ਨ ਲਈ ਲਾਗੂ ਹੋਵੇਗਾ।
• ਸੂਰਜਮੁਖੀ: ਸਭ ਤੋਂ ਵੱਧ ਵਾਧਾ ਸੂਰਜਮੁਖੀ ਵਿੱਚ ਹੋਇਆ ਹੈ, ਜੋ ਕਿ 600 ਰੁਪਏ ਪ੍ਰਤੀ ਕੁਇੰਟਲ ਹੈ।
• ਦਾਲਾਂ: ਦਾਲਾਂ ਦੇ ਭਾਅ ਵਿੱਚ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
• ਸਰ੍ਹੋਂ/ਰਾਈ: ਇਸ ਦੇ MSP ਵਿੱਚ 250 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ।
• ਛੋਲੇ: ਛੋਲਿਆਂ ਵਿੱਚ 225 ਰੁਪਏ ਪ੍ਰਤੀ ਕੁਇੰਟਲ ਅਤੇ ਜੌਂ ਵਿੱਚ 170 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
• ਕਣਕ: ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 39ਵੀਂ ਵਾਰ ਤੋੜਿਆ ਸੋਨੇ ਦੀਆਂ ਕੀਮਤਾਂ ਨੇ ਰਿਕਾਰਡ, ਆਲ ਟਾਈਮ ਉੱਚ ਪੱਧਰ 'ਤੇ ਪਹੁੰਚੇ ਭਾਅ
ਦਾਲਾਂ ਵਿੱਚ ਸਵੈ-ਨਿਰਭਰਤਾ ਅਤੇ ਸਿੱਖਿਆ ਨੂੰ ਮਜ਼ਬੂਤੀ
ਕੇਂਦਰ ਨੇ ਦਾਲਾਂ ਵਿੱਚ ਸਵੈ-ਨਿਰਭਰਤਾ ਲਈ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ 'ਤੇ 2025-26 ਤੋਂ 2030-31 ਤੱਕ ₹11,440 ਕਰੋੜ ਦੀ ਲਾਗਤ ਆਵੇਗੀ। ਇਸ ਦਾ ਮੁੱਖ ਉਦੇਸ਼ ਦਾਲਾਂ ਦੇ ਆਯਾਤ (import) 'ਤੇ ਨਿਰਭਰਤਾ ਖਤਮ ਕਰਨਾ ਹੈ। ਇਸ ਤਹਿਤ 126 ਲੱਖ ਕੁਇੰਟਲ ਪ੍ਰਮਾਣਿਤ ਬੀਜ ਵੰਡੇ ਜਾਣਗੇ ਅਤੇ NAFED ਅਤੇ NCCF ਕਿਸਾਨਾਂ ਤੋਂ 100% ਦਾਲਾਂ ਦੀ ਖਰੀਦ ਕਰਨਗੇ।
ਇਹ ਵੀ ਪੜ੍ਹੋ : ਟਰੰਪ ਦਾ ਨਵਾਂ ਧਮਾਕਾ ; ਹੁਣ ਫਿਲਮਾਂ ’ਤੇ ਲਾਇਆ 100 ਫੀਸਦੀ ਟੈਰਿਫ, ਫਰਨੀਚਰ 'ਤੇ ਵੀ ਲੱਗੇਗਾ ਭਾਰੀ ਟੈਕਸ
57 ਨਵੇਂ ਕੇਂਦਰੀ ਵਿਦਿਆਲਯ
ਸਿੱਖਿਆ ਦੇ ਖੇਤਰ ਵਿੱਚ, ਦੇਸ਼ ਭਰ ਵਿੱਚ 57 ਨਵੇਂ ਕੇਂਦਰੀ ਵਿਦਿਆਲਯ (KV) ਖੋਲ੍ਹਣ ਦਾ ਵੱਡਾ ਫੈਸਲਾ ਲਿਆ ਗਿਆ। ਇਸ ਉਤੇ ਨੌਂ ਸਾਲਾਂ ਵਿੱਚ ਲਗਭਗ ₹5,862 ਕਰੋੜ ਦੀ ਲਾਗਤ ਆਵੇਗੀ। ਪਹਿਲੀ ਵਾਰ, ਇਨ੍ਹਾਂ ਨਵੇਂ ਕੇਂਦਰੀ ਵਿਦਿਆਲਿਆਂ ਵਿੱਚ ਬਾਲਵਾਟਿਕ (ਪ੍ਰੀ-ਪ੍ਰਾਇਮਰੀ ਪੜਾਅ) ਵੀ ਸ਼ਾਮਲ ਹੋਵੇਗਾ। ਇਹ ਸਕੂਲ ਸਿੱਧੇ ਤੌਰ 'ਤੇ 86,640 ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਗੇ।
4-ਲੇਨ ਹਾਈਵੇਅ
ਇਸ ਤੋਂ ਇਲਾਵਾ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਅਸਾਮ ਵਿੱਚ 6,957 ਕਰੋੜ ਰੁਪਏ ਦੀ ਲਾਗਤ ਨਾਲ 4-ਲੇਨ ਹਾਈਵੇਅ (ਕਾਲੀਆਬੋਰ-ਨੁਮਾਲੀਗੜ੍ਹ ਸੈਕਸ਼ਨ) ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8