PM ਮੋਦੀ 8 ਅਕਤੂਬਰ ਨੂੰ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕਰਨਗੇ ਉਦਘਾਟਨ
Sunday, Oct 05, 2025 - 03:39 AM (IST)

ਮੁੰਬਈ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਕਤੂਬਰ ਨੂੰ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਹਵਾਈ ਅੱਡੇ ਨੂੰ 30 ਸਤੰਬਰ ਨੂੰ ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਡੀ. ਜੀ. ਸੀ. ਏ. ਤੋਂ ਹਵਾਈ ਅੱਡਾ ਲਾਇਸੈਂਸ ਮਿਲਿਆ। ਇਹ ਪ੍ਰਾਜੈਕਟ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਕਈ ਪੜਾਵਾਂ ’ਚ ਵਿਕਸਤ ਕੀਤਾ ਜਾ ਰਿਹਾ ਹੈ।
ਇਸ ’ਚ ਅਡਾਣੀ ਸਮੂਹ ਦੀ 74 ਫੀਸਦੀ ਹਿੱਸੇਦਾਰੀ ਹੈ। ਬਾਕੀ 26 ਫੀਸਦੀ ਹਿੱਸਾ ਮਹਾਰਾਸ਼ਟਰ ਸਰਕਾਰ ਦੀ ਭੂਮੀ ਵਿਕਾਸ ਅਥਾਰਟੀ ਸਿਡਕੋ ਕੋਲ ਹੈ। ਸਿਡਕੋ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਿਜੇ ਸਿੰਘਲ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪ੍ਰਧਾਨ ਮੰਤਰੀ 8 ਅਕਤੂਬਰ ਨੂੰ ਦੁਪਹਿਰ 2.40 ਵਜੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ ਇਹ ਦਸੰਬਰ ਤੋਂ ਚਾਲੂ ਹੋ ਜਾਵੇਗਾ।