ਕਾਰੋਬਾਰ ’ਤੇ ਰੋਕ ਦੇ ਸੇਬੀ ਦੇ ਐਕਸ਼ਨ ’ਤੇ ਆਇਆ ਅਮਰੀਕੀ ਫਰਮ ਜੈਨ ਸਟ੍ਰੀਟ ਦਾ ਰਿਐਕਸ਼ਨ
Saturday, Jul 05, 2025 - 11:02 AM (IST)

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਫਰਮ ਜੈਨ ਸਟ੍ਰੀਟ ’ਤੇ ਬਾਜ਼ਾਰ ਰੈਗੁਲੇਟਰ ਭਾਰਤੀ ਜ਼ਮਾਨਤ ਤੇ ਵਟਾਂਦਰਾ ਬੋਰਡ ਭਾਵ ਸੇਬੀ ਨੇ ਵੱਡਾ ਐਕਸ਼ਨ ਲੈਂਦੇ ਹੋਏ ਉਸ ਦੇ ਭਾਰਤੀ ਬਾਜ਼ਾਰ ’ਚ ਕਾਰੋਬਾਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਸੇਬੀ ਨੇ ਉਸ ’ਤੇ ਹੇਰਾਫੇਰੀ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪੈਸਾ ਬਣਾਉਣ ਦਾ ਦੋਸ਼ ਲਾਇਆ ਹੈ। ਇਸ ਤੋਂ ਬਾਅਦ ਹੁਣ ਜੈਨ ਸਟ੍ਰੀਟ ਦਾ ਸੇਬੀ ਦੇ ਇਸ ਐਕਸ਼ਨ ’ਤੇ ਬਿਆਨ ਆਇਆ ਹੈ।
ਇਹ ਵੀ ਪੜ੍ਹੋ : Ferrari 'ਚ ਘੁੰਮਣਾ ਪਿਆ ਮਹਿੰਗਾ, ਮਾਲਕ ਨੂੰ ਦੇਣਾ ਪਿਆ 1.42 ਕਰੋੜ ਰੁਪਏ ਦਾ ਟੈਕਸ
ਜੈਨ ਸਟ੍ਰੀਟ ਨੇ ਕਿਹਾ ਕਿ ਸੇਬੀ ਵੱਲੋਂ ਜੋ ਕੁਝ ਵੀ ਉਸ ਦੇ ਅੰਤ੍ਰਿਮ ਹੁਕਮ ’ਚ ਕਿਹਾ ਗਿਆ ਹੈ, ਉਹ ਉਸ ਨਾਲ ਸਹਿਮਤ ਨਹੀਂ ਹੈ। ਜੈਨ ਸਟ੍ਰੀਟ ਦਾ ਕਹਿਣਾ ਹੈ ਕਿ ਉਹ ਜਿਸ ਦੇਸ਼ ’ਚ ਕੰਮ ਕਰਦੀ ਹੈ, ਉਸ ਦੇਸ਼ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ।
ਇਹ ਵੀ ਪੜ੍ਹੋ : ਅਨੋਖੀ ਆਫ਼ਰ: ਬੱਚੇ ਪੈਦਾ ਕਰਨ ਵਾਲਿਆਂ ਨੂੰ ਮਿਲਣਗੇ 1.2 ਲੱਖ ਰੁਪਏ, ਜਾਣੋ ਪੂਰੀ ਯੋਜਨਾ
ਦਰਅਸਲ ਸਾਲ 2000 ’ਚ ਬਣੀ ਜੈਨ ਸਟ੍ਰੀਟ ਇਕ ਅਮਰੀਕੀ ਗਲੋਬਲ ਟ੍ਰੇਡਿੰਗ ਫਰਮ ਹੈ ਅਤੇ ਦੁਨੀਆ ’ਚ ਇਹ ਇਕ ਪ੍ਰਭਾਵਸ਼ਾਲੀ ਕੰਪਨੀ ਹੈ। ਅਮਰੀਕਾ ਤੋਂ ਲੈ ਕੇ ਏਸ਼ੀਆ ਅਤੇ ਯੂਰਪ ਤੱਕ ਜੈਨ ਸਟ੍ਰੀਟ ਦਾ ਕਾਰੋਬਾਰ ਪੂਰੀ ਦੁਨੀਆ ’ਚ ਫੈਲਿਆ ਹੋਇਆ ਹੈ ਪਰ ਸੇਬੀ ਵੱਲੋਂ ਐਕਸ਼ਨ ਭਾਰਤੀ ਸ਼ੇਅਰ ਬਾਜ਼ਾਰ ’ਚ ਬੈਂਕ ਨਿਫਟੀ ਰਾਹੀਂ ਹੇਰਾਫੇਰੀ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਲਿਆ ਗਿਆ ਹੈ।
ਇਹ ਵੀ ਪੜ੍ਹੋ : HDFC 'ਚ ਧੋਖਾਧੜੀ ਨੇ ਉਡਾਏ ਹੋਸ਼, 3.33 ਕਰੋੜ ਦੀ ਜਾਂਚ ਨੂੰ ਲੈ ਕੇ 6 ਸੂਬਿਆਂ ਦੀ ਪੁਲਸ ਨੂੰ ਪਈਆਂ ਭਾਜੜਾਂ
ਸੇਬੀ ਨੇ ਆਪਣੇ ਹੁਕਮ ਦੀ ਕਾਪੀ ’ਚ ਕਿਹਾ ਕਿ 2023 ਦੀ ਜਨਵਰੀ ਤੋਂ ਲੈ ਕੇ 2025 ਦੀ ਮਾਰਚ ਤਕ ਜੈਨ ਸਟ੍ਰੀਟ ਨੇ ਲੱਗਭਗ 36,500 ਕਰੋਡ਼ ਤੋਂ ਜ਼ਿਆਦਾ ਦਾ ਲਾਭ ਕਮਾਇਆ ਹੈ।
ਸੇਬੀ ਦਾ ਮੰਨਣਾ ਹੈ ਕਿ ਬੈਂਕ ਨਿਫਟੀ ’ਚ ਟ੍ਰੇਡਿੰਗ ਕਰ ਕੇ ਇਹ ਲਾਭ ਕਮਾਇਆ ਗਿਆ ਹੈ ਅਤੇ ਇਸ ’ਚ ਕਈ ਤਰ੍ਹਾਂ ਦੀਆਂ ਰਣਨੀਤੀਆਂ ਅਪਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਜੈਨ ਸਟ੍ਰੀਟ ਵੱਲੋਂ ਬਾਜ਼ਾਰ ਨਾਲ ਹੇਰਾਫੇਰੀ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖੁਸ਼ਖ਼ਬਰੀ, Saving Account ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8