ਅਮਰੀਕੀ ਫੇਡ ਚੇਅਰਮੈਨ ਵਲੋਂ ਮਈ 'ਚ 50-ਬੇਸਿਸ-ਪੁਆਇੰਟ ਰੇਟ ਵਾਧੇ ਦੇ ਸੰਕੇਤ ਨਾਲ ਸ਼ੇਅਰ ਬਾਜ਼ਾਰ ਟੁੱਟੇ

Friday, Apr 22, 2022 - 10:42 AM (IST)

ਅਮਰੀਕੀ ਫੇਡ ਚੇਅਰਮੈਨ ਵਲੋਂ ਮਈ 'ਚ 50-ਬੇਸਿਸ-ਪੁਆਇੰਟ ਰੇਟ ਵਾਧੇ ਦੇ ਸੰਕੇਤ ਨਾਲ ਸ਼ੇਅਰ ਬਾਜ਼ਾਰ ਟੁੱਟੇ

ਨਵੀਂ ਦਿੱਲੀ - ਬੀਤੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰ ਗਿਰਾਵਟ ਲੈ ਕੇ ਬੰਦ ਹੋਏ। ਫੇਡ ਦੇ ਦਰਾਂ ਵਧਾਉਣ ਦੇ ਸੰਕੇਤ ਨਾਲ ਅਮਰੀਕੀ ਬਾਜ਼ਾਰ ਡਿੱਗੇ ਹਨ। ਫੇਡ ਨੇ ਮਈ ਵਿਚ 0.5 ਫ਼ੀਸਦੀ ਦਰਾਂ ਵਧਾਉਣ ਦੇ ਸੰਕੇਤ ਦਿੱਤੇ ਹਨ। DOW ਵਿਚ 300 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਜਦੋਂਕਿ S&P 500 'ਚ 1.5 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ  Nasdaq 2.1 ਫ਼ੀਸਦੀ ਡਿੱਗ ਕੇ ਬੰਦ ਹੋਇਆ ਹੈ। ਇਸ ਦਰਮਿਆਨ ਬ੍ਰੇਂਟ ਕਰੂਡ ਦਾ ਭਾਅ 108 ਡਾਲਰ ਦੇ ਕਰੀਬ ਬਰਕਰਾਰ ਹੈ ਅਤੇ ਕੁਦਰਤੀ ਗੈਸ 7 ਡਾਲਰ ਫਿਸਲਿਆ ਹੈ। ਰੂਸ ਨੇ Mariupol ਉੱਤੇ ਕਬਜ਼ੇ ਦਾ ਦਾਅਵਾ ਕੀਤਾ ਹੈ।

US ਫੇਡ ਚੇਅਰਮੈਨ ਨੇ ਮਈ ਵਿਚ 0.5 ਫ਼ੀਸਦੀ ਦਰ ਵਧਾਉਣ ਦੇ ਸੰਕੇਤ ਦਿੱਤੇ ਹਨ। DOW ਉੱਪਰੋਂ 700 ਅੰਕ ਡਿੱਗਾ ਹੈ। Nasdaq ਵੀ 2 ਫ਼ੀਸਦੀ ਟੁੱਟਾ ਹੈ। ਦੂਜੇ ਪਾਸੇ SGX ਨਿਫਟੀ ਵੀ 200 ਅੰਕ ਟੁੱਟਾ ਹੈ। ਇਸ ਦੇ ਨਾਲ ਹੀ ਏਸ਼ੀਆਈ ਬਾਜ਼ਾਰਾਂ ਵਿਚ ਵੀ ਗਿਰਾਵਟ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। 

ਅਮਰੀਕਾ ਵਿਚ ਮਹਿੰਗਾਈ ਦਰਾਂ 40 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਹ ਹੀ ਕਾਰਨ ਹੈ ਕਿ ਫੇਡ ਨੇ ਮਹਿੰਗਾਈ 'ਤੇ ਲਗਾਮ ਕੱਸਣ ਲਈ ਮਈ ਮਹੀਨੇ ਵਿਚ 0.5 ਫ਼ੀਸਦੀ ਦਰਾਂ ਵਧਾਉਣ ਦੇ ਸੰਕੇਤ ਦਿੱਤੇ ਹਨ।


author

Harinder Kaur

Content Editor

Related News