ਅਮਰੀਕਾ ਦੀ ਅਦਾਲਤ ਨੇ Johnson & Johnson 'ਤੇ ਲਗਾਇਆ 200 ਕਰੋੜ ਰੁਪਏ ਦਾ ਜੁਰਮਾਨਾ

Thursday, Jun 25, 2020 - 07:34 PM (IST)

ਅਮਰੀਕਾ ਦੀ ਅਦਾਲਤ ਨੇ Johnson & Johnson 'ਤੇ ਲਗਾਇਆ 200 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ — ਵਿਸ਼ਵ ਦੀ ਮਸ਼ਹੂਰ ਬੇਬੀ ਉਤਪਾਦ ਬਣਾਉਣ ਵਾਲੀ ਕੰਪਨੀ ਜਾਨਸਨ ਐਂਡ ਜਾਨਸਨ ਦੇ ਟੈਲਕਮ ਪਾਊਡਰ ਦੇ ਸੰਬੰਧ ਵਿਚ ਇੱਕ ਅਮਰੀਕੀ ਅਦਾਲਤ ਨੇ ਉਸ ਫੈਸਲਾ ਨੂੰ ਬਰਕਰਾਰ ਰੱਖਿਆ ਹੈ ਜਿਸ ਵਿਚ ਇਸ ਪਾਊਡਰ ਨਾਲ ਓਵਰੀਨ ਕੈਂਸਰ ਹੋਣ ਕਾਰਨ ਕੰਪਨੀ ਨੂੰ ਲਗਭਗ 200 ਕਰੋੜ ਰੁਪਏ ਦਾ ਹਰਜਾਨਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਅਮਰੀਕਾ ਦੀ ਇਕ ਅਦਾਲਤ ਨੇ ਕੰਪਨੀ ਨੂੰ ਇਸ ਬ੍ਰਾਂਡ ਦੇ ਟੈਲਕਮ ਪਾਊਡਰ ਤੋਂ ਅੰਡਕੋਸ਼ ਦਾ ਕੈਂਸਰ ਹੋਣ 'ਤੇ ਕੰਪਨੀ ਨੂੰ 2.1 ਬਿਲੀਅਨ ਯੂ.ਐਸ. ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।

ਜ਼ੁਰਮਾਨੇ ਦੀ ਰਕਮ ਦਾ ਅੱਧਾ ਹਿੱਸਾ 

ਜੁਲਾਈ 2018 ਵਿਚ ਇਸ ਕੇਸ ਵਿਚ ਜੁਰਮਾਨਾ ਰਾਸ਼ੀ 4.4 ਅਰਬ ਡਾਲਰ ਰੱਖੀ ਗਈ ਸੀ, ਜਿਸ ਨੂੰ ਮਿਸੌਰੀ ਕੋਰਟ ਆਫ਼ ਅਪੀਲ ਵਲੋਂ ਘਟਾ ਕੇ ਅੱਧਾ (2.1 ਅਰਬ ਡਾਲਰ) ਕਰ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਕੇਸ ਨੂੰ ਫਾਈਲ ਕਰਨ 'ਚ ਜਿਹੜੇ 22 ਲੋਕ ਸ਼ਾਮਲ ਸਨ ਉਹ ਦੂਜੇ ਸੂਬਿਆਂ ਦੇ ਸਨ। ਇਸ ਲਈ ਉਨ੍ਹਾਂ ਨੂੰ ਜੁਰਮਾਨੇ ਦੀ ਰਾਸ਼ੀ ਮਿਲਣ ਦਾ ਕੋਈ ਅਧਿਕਾਰ ਨਹੀਂ ਹੈ। ਅਦਾਲਤ ਨੇ ਮੰਗਲਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਕੰਪਨੀ ਨੇ ਜਾਣ ਕੇ ਆਪਣੇ ਉਤਪਾਦ ਵੇਚੇ ਜਿਸ ਵਿਚ ਐਸਬੇਸਟਾਸ ਨਾਮਕ ਰਸਾਇਣ ਸੀ। ਇਹ ਰਸਾਇਣ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ।

ਇਹ ਵੀ ਪੜ੍ਹੋ: 'ਸ਼ਿਸ਼ੂ ਲੋਨ' ਲੈਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ, ਵਿਆਜ 'ਚ ਮਿਲੇਗੀ ਛੋਟ

ਬੱਚਿਆਂ ਦੀ ਸਿਹਤ ਲਈ ਵੀ ਹੁੰਦਾ ਹੈ ਖ਼ਤਰਨਾਕ

ਕੋਰਟ ਨੇ ਕਿਹਾ ਕਿ ਕੰਪਨੀ ਨੇ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਕੀਤਾ ਹੈ। ਕੰਪਨੀ 'ਤੇ ਇਹ ਦੋਸ਼ ਹੈ ਕਿ ਉਹ ਆਪਣੇ ਉਤਪਾਦਾਂ ਵਿਚ ਐਸਬੇਸਟਸ ਨੂੰ ਮਿਲਾਉਂਦੀ ਹੈ। ਜੱਜ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਕੰਪਨੀ ਨੇ ਜਿਹੜਾ ਜੁਰਮ ਕੀਤਾ ਹੈ ਉਸ ਦੀ ਤੁਲਨਾ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ। ਜੇਕਰ ਅਪਰਾਧ ਵੱਡਾ ਹੈ, ਤਾਂ ਜੁਰਮਾਨਾ ਵੀ ਵੱਡਾ ਹੀ ਹੋਣਾ ਚਾਹੀਦਾ ਹੈ। ਇਸ ਸਥਿਤੀ ਵਿਚ ਲੋਕਾਂ ਨੂੰ ਭਾਰੀ ਮਾਤਰਾ ਵਿਚ ਹੋਏ ਨੁਕਸਾਨ ਕਾਰਨ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਦਰਦ ਝੱਲਣਾ ਪਿਆ ਹੈ।

ਇਹ ਵੀ ਪੜ੍ਹੋ: Income Tax ਨਾਲ ਜੁੜੇ ਇਹ ਨਵੇਂ ਬਦਲਾਅ , ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬਹੁਤ ਜ਼ਰੂਰੀ

ਕੰਪਨੀ ਕਰੇਗੀ ਸੁਪਰੀਮ ਕੋਰਟ 'ਚ ਅਪੀਲ 

ਮੀਡੀਆ ਰਿਪੋਰਟ ਮੁਤਾਬਕ ਜਾਨਸਨ ਐਂਡ ਜਾਨਸਨ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਇਸ ਫੈਸਲੇ ਦੇ ਖ਼ਿਲਾਫ ਸੁਪਰੀਮ ਕੋਰਟ ਮਿਸੌਰੀ ਵਿਚ ਅਪੀਲ ਕਰੇਗੀ। ਜ਼ਿਕਰਯੋਗ ਹੈ ਕਿ ਜਾਨਸਨ ਐਂਡ ਜਾਨਸਨ ਪੂਰੇ ਅਮਰੀਕਾ ਵਿਚ ਹਜ਼ਾਰਾਂ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ।

ਇਹ ਵੀ ਪੜ੍ਹੋ: ਬਾਬਾ ਰਾਮ ਦੇਵ ਮੁੜ ਸਵਾਲਾਂ ਦੇ ਘੇਰੇ 'ਚ, ਇਹਨਾਂ ਸੂਬਿਆਂ ਨੇ 'ਕੋਰੋਨਿਲ' 'ਤੇ ਲਾਈ ਪਾਬੰਦੀ


author

Harinder Kaur

Content Editor

Related News