U.S.-ਚੀਨ ਟੈਰਿਫ ਵਾਰ ਨਾਲ ਪੰਜਾਬ ਬਾਗੋਬਾਗ, ਮਿਲ ਗਈ ਇਹ ਗੁੱਡ ਨਿਊਜ਼

09/03/2019 3:38:23 PM

ਚੰਡੀਗੜ੍ਹ— ਵਾਸ਼ਿੰਗਟਨ-ਬੀਜਿੰਗ ’ਚ ਜਾਰੀ ਵਪਾਰ ਯੁੱਧ ਵਿਚਕਾਰ ਭਾਰਤੀ ਹੈਂਡਟੂਲ ਬਰਾਮਦਕਾਰਾਂ ਦੀ ਚਾਂਦੀ ਹੋ ਰਹੀ ਹੈ, ਖਾਸ ਕਰਕੇ ਪੰਜਾਬ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। ਯੂ. ਐੱਸ. ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਚਾਈਨਜ਼ ਟੂਲਸ ’ਤੇ ਭਾਰੀ ਇੰਪੋਰਟ ਡਿਊਟੀ ਲਗਾਈ ਹੈ, ਜਿਸ ਕਾਰਨ ਚੀਨੀ ਹੈਂਡਟੂਲਸ ਦੀ ਮੰਗ ਘੱਟ ਹੋ ਗਈ ਹੈ ਅਤੇ ਭਾਰਤੀ ਬਰਾਮਦਕਾਰਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ।

 

ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਭਾਰਤੀ ਹੈਂਡਟੂਲਸ ਬਰਾਮਦਕਾਰਾਂ ਨੇ ਬਰਾਮਦ ’ਚ ਦੋ-ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਹੈਂਡਟੂਲਸ ਦੀ ਬਰਾਮਦ ’ਚ ਇਹ ਵਾਧਾ ਕਾਫੀ ਮਹੱਤਵ ਰੱਖਦਾ ਹੈ ਕਿਉਂਕਿ ਬਹੁਤ ਸਾਰੇ ਸੈਕਟਰ ਮੰਦੀ ਦਾ ਸਾਹਮਣਾ ਕਰ ਰਹੇ ਹਨ।
ਡਾਟਾ ਮੁਤਾਬਕ, ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਹੈਂਡਟੂਲ ਬਰਾਮਦ 977 ਲੱਖ ਡਾਲਰ ’ਤੇ ਪਹੁੰਚ ਗਈ, ਜੋ ਪਿਛਲੇ ਸਾਲ ਦੀ ਇਸ ਤਿਮਾਹੀ ਨਾਲੋਂ 10 ਫੀਸਦੀ ਵੱਧ ਹੈ।

ਪੰਜਾਬ ’ਚ ਲਗਭਗ 400 ਹੈਂਡਟੂਲਸ ਯੂਨਿਟ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਜਲੰਧਰ ਤੇ ਲੁਧਿਆਣਾ ’ਚ ਸਥਿਤ ਹਨ ਤੇ ਇਨ੍ਹਾਂ ’ਚ ਲਗਭਗ 60,000 ਲੋਕਾਂ ਨੂੰ ਰੋਜ਼ੀ-ਰੋਟੀ ਮਿਲੀ ਹੋਈ ਹੈ। ਪੰਜਾਬ ਦੇ ਯੂਨਿਟ ਪ੍ਰਮੁੱਖ ਤੌਰ ’ਤੇ ਯੂ. ਐੱਸ. ਤੇ ਯੂਰਪੀ ਦੇਸ਼ਾਂ ਨੂੰ ਬਰਾਮਦ ਕਰਦੇ ਹਨ ਤੇ ਕੁੱਲ ਹੈਂਡਟੂਲ ਬਰਾਮਦ ’ਚ ਸੂਬੇ ਦਾ ਯੋਗਦਾਨ ਤਕਰੀਬਨ 80-85 ਫੀਸਦੀ ਹੈ। ਪਿਛਲੇ ਸਾਲ ਡੋਨਾਲਡ ਟਰੰਪ ਸਰਕਾਰ ਨੇ ਚੀਨੀ ਸਮਾਨਾਂ ’ਤੇ ਭਾਰੀ ਇੰਪੋਰਟ ਡਿਊਟੀ ਲਗਾਈ ਸੀ, ਜਿਸ ਕਾਰਨ ਚੀਨੀ ਟੂਲਸ ਦੀ ਕੀਮਤ ਭਾਰਤੀ ਹੈਂਡਟੂਲਸ ਦੇ ਮੁਕਾਬਲੇ ਤਕਰੀਬਨ 10 ਫੀਸਦੀ ਵੱਧ ਹੋ ਗਈ ਹੈ। ਇੰਡਸਟਰੀ ਮੁਤਾਬਕ, ਇਸ ਨਾਲ ਭਾਰਤੀ ਹੈਂਡਟੂਲਸ ਨੂੰ ਫਾਇਦਾ ਹੋ ਰਿਹਾ ਹੈ। ਇਸ ਦੇ ਇਲਾਵਾ ਅਮਰੀਕਾ ਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਨਿਰਮਾਣ ਪਲਾਂਟਾਂ ਅਤੇ ਉਦਯੋਗਾਂ ਦੀ ਗਿਣਤੀ ’ਚ ਵਾਧਾ ਹੋਣ ਦਾ ਵੀ ਫਾਇਦਾ ਮਿਲ ਰਿਹਾ ਹੈ ਕਿਉਂਕਿ ਇਨ੍ਹਾਂ ’ਚ ਹੈਂਡਟੂਲਸ ਦਾ ਇਸਤੇਮਾਲ ਪ੍ਰਮੁੱਖ ਤੌਰ ’ਤੇ ਕੀਤਾ ਜਾਂਦਾ ਹੈ।


Related News