ਦੁਨੀਆ ਭਰ ਦੇ ਟਾਪ ਬ੍ਰਾਂਡ ਦੀ ਵਿਕਰੀ ਕਰਨ ਵਾਲੇ ਭਾਰਤੀ ਬਜ਼ਾਰਾਂ ਨੂੰ ਅਮਰੀਕਾ ਨੇ ਕੀਤਾ ਬਲੈਕਲਿਸਟ, ਜਾਣੋ ਵਜ੍ਹਾ

Sunday, Feb 27, 2022 - 01:36 PM (IST)

ਨਵੀਂ ਦਿੱਲੀ - ਅਮਰੀਕੀ ਵਪਾਰ ਅਥਾਰਟੀ ਨੇ ਭਾਰਤ ਦੇ ਤਿੰਨ ਬਾਜ਼ਾਰਾਂ ਨੂੰ ਬਲੈਕਲਿਸਟ ਕੀਤਾ ਹੈ। ਇਸ ਵਿੱਚ ਦਿੱਲੀ ਵਿੱਚ ਪਾਲਿਕਾ ਬਾਜ਼ਾਰ, ਮੁੰਬਈ ਦਾ ਹੀਰਾ ਪੰਨਾ ਬਾਜ਼ਾਰ ਅਤੇ ਕੋਲਕਾਤਾ ਵਿੱਚ ਕਿਦਾਰਪੁਰ ਬਾਜ਼ਾਰ ਸ਼ਾਮਲ ਹਨ। ਇਹ ਕਾਰਵਾਈ ਅਮਰੀਕੀ ਬ੍ਰਾਂਡਾਂ ਵੱਲੋਂ ਡੁਪਲੀਕੇਟ ਸਾਮਾਨ ਵੇਚਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਗਈ ਹੈ। ਇਸ ਦੇ ਨਾਲ ਹੀ ਅਥਾਰਟੀ ਨੇ ਇੰਡੀਆ ਮਾਰਟ ਅਤੇ ਕੁਝ ਹੋਰ ਈ-ਕਾਮਰਸ ਵੈੱਬਸਾਈਟਾਂ ਨੂੰ ਵੀ ਬਲੈਕਲਿਸਟ ਕਰ ਦਿੱਤਾ ਹੈ।

ਅਮਰੀਕੀ ਸੈਲਾਨੀਆਂ ਨੂੰ ਅਜਿਹੇ ਬਾਜ਼ਾਰਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕੀ ਅਥਾਰਟੀ ਨੇ ਕਿਹਾ ਕਿ ਇਨ੍ਹਾਂ ਬਾਜ਼ਾਰਾਂ 'ਚ ਉਨ੍ਹਾਂ ਦੇ ਬ੍ਰਾਂਡ ਦੇ ਡੁਪਲੀਕੇਟ ਸਾਮਾਨ 10 ਗੁਣਾ ਘੱਟ ਕੀਮਤ 'ਤੇ ਵੇਚੇ ਜਾਂਦੇ ਹਨ। ਸਭ ਤੋਂ ਵੱਧ ਡੁਪਲੀਕੇਟ ਆਈਟਮਾਂ ਇਲੈਕਟ੍ਰੋਨਿਕਸ ਅਤੇ ਕੱਪੜੇ ਹਨ। ਗਲੋਬਲ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ 2021 ਵਿੱਚ ਨਕਲੀ ਸਾਮਾਨ ਵੇਚਣ ਦੇ ਨਾਂ 'ਤੇ ਸਾਰੇ ਬਾਜ਼ਾਰਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਡੁਪਲੀਕੇਟ ਅਤੇ ਪਾਇਰੇਟਿਡ ਸਮੱਗਰੀ ਦੀ ਵਿਕਰੀ ਨਾਲ ਗਲੋਬਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ, ਅਮਰੀਕੀ ਨਵੀਨਤਾ ਅਤੇ ਸਿਰਜਣਾਤਮਕਤਾ ਵਿੱਚ ਗਿਰਾਵਟ ਕਰਕੇ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਗੰਭੀਰ ਬਿਮਾਰੀਆਂ ਦੇ ਇਲਾਜ ਲਈ ਬਲਾਕ ਪੱਧਰ 'ਤੇ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਜ਼ੋਰ: ਪ੍ਰਧਾਨ ਮੰਤਰੀ

ਦੂਜੇ ਪਾਸੇ ਭਾਰਤੀ ਵਪਾਰ ਸੰਘ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਅਜਿਹਾ ਨਹੀਂ ਹੈ। ਕੋਲਕਾਤਾ ਦੇ ਕਿਦਾਰਪੁਰ ਮਾਰਕਿਟ ਵਿੱਚ ਕੁਝ ਡੁਪਲੀਕੇਟ ਕਾਸਮੈਟਿਕਸ ਮਿਲੇ ਹਨ। ਇਸ ਕਾਰਨ ਕਈ ਲੋਕਾਂ ਦੀਆਂ ਅੱਖਾਂ 'ਚ ਜਲਣ, ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਨਕਲੀ ਸਾਮਾਨਾਂ ਦਾ ਕਾਰੋਬਾਰ ਕਰਨ ਵਾਲੀ ਸੂਚੀ ’ਚ ਅਲੀਬਾਬਾ ਅਤੇ ਟੇਨਸੇਂਟ ਸ਼ਾਮਲ

ਅਮਰੀਕਾ ਨੇ ਨਕਲੀ ਸਾਮਾਨਾਂ ਦਾ ਕਾਰੋਬਾਰ ਕਰਨ ਵਾਲੀ ਸੂਚੀ ’ਚ ਚੀਨ ਦੀਆਂ ਦਿੱਗਜ਼ ਕੰਪਨੀਆਂ ਅਲੀਬਾਬਾ ਅਤੇ ਟੇਨਸੇਂਟ ਨੂੰ ਸ਼ਾਮਲ ਕੀਤਾ ਹੈ। ਅਮਰੀਕਾ ਦੀ ਇਸ ਬਦਨਾਮ ਸੂਚੀ ’ਚ ਅਲੀਬਾਬਾ ਅਤੇ ਟੇਨਸੇਂਟ ਵਲੋਂ ਸੰਚਾਲਿਤ 42 ਆਨਲਾਈਨ ਵੈੱਬਸਾਈਟ ਅਤੇ 35 ਸਟੋਰ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਨੇ ਸਾਲ 2006 ਤੋਂ ਬਦਨਾਮ ਬਾਜ਼ਾਰਾਂ ਦੀ ਨਿਸ਼ਾਨਦੇਹੀ ਸ਼ੁਰੂ ਕੀਤੀ ਸੀ। ਅਮਰੀਕਾ ਦੀ ਟ੍ਰੇਡ ਏਜੰਸੀ ਦਾ ਕਹਿਣਾ ਹੈ ਕਿ ਦੋਵੇਂ ਕੰਪਨੀਆਂ ਨਕਲੀ ਸਾਮਾਨ ਦੇ ਕਾਰੋਬਾਰ ’ਚ ਸ਼ਾਮਲ ਹਨ ਜਾਂ ਇਸ ਕਾਰੋਬਾਰ ਨੂੰ ਬੜ੍ਹਾਵਾ ਦੇ ਰਹੀਆਂ ਹਨ। ਇਹ ਕੰਪਨੀਆਂ ਟ੍ਰੇਡਮਾਰਕ ਅਤੇ ਕਾਪੀਰਾਈਟ ਦੀ ਉਲੰਘਣਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ :  Bharatpe ਦੇ ਖ਼ਿਲਾਫ਼ ਵਧਿਆ ਜਾਂਚ ਦਾ ਦਾਇਰਾ, ਵਿਭਾਗ ਨੇ ਕਈ ਜ਼ਰੂਰੀ ਦਸਤਾਵੇਜ਼ਾਂ ਦੀ ਕੀਤੀ ਮੰਗ

ਅਮਰੀਕਾ ਨੇ ਇਸ ਸੂਚੀ ’ਚ ਪਹਿਲੀ ਵਾਰ ਅਲੀ ਐਕਸਪ੍ਰੈੱਸ ਅਤੇ ਵੀ-ਚੈਟ ਈ-ਕਾਮਰਸ ਸਾਈਟ ਨੂੰ ਵੀ ਸ਼ਾਮਲ ਕੀਤਾ ਹੈ। ਅਲੀ ਐਕਸਪ੍ਰੈੱਸ ਅਲੀਬਾਬਾ ਅਤੇ ਵੀ ਚੈਟ ਟੇਨਸੇਂਟ ਵਲੋਂ ਸੰਚਾਲਿਤ ਹੈ।

ਚੀਨ ਆਧਾਰਿਤ ਬਾਇਦੂ ਵੈਂਗਪੈਨ, ਡੀ. ਐੱਚ. ਗੇਟ, ਪਿਨਦੁਓਦੁਓ ਅਤੇ ਤਾਓਬਾਓ ਇਸ ਸੂਚੀ ’ਚ ਹੁਣ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਚੀਨ ਦੇ ਉਹ 9 ਬਾਜ਼ਾਰ ਵੀ ਸੂਚੀ ’ਚ ਸ਼ਾਮਲ ਹਨ ਜੋ ਨਕਲੀ ਸਾਮਾਨਾਂ ਨੂੰ ਬਣਾਉਂਦੇ ਹਨ, ਉਨ੍ਹਾਂ ਨੂੰ ਡਿਸਟ੍ਰੀਬਿਊਟ ਕਰਦੇ ਹਨ ਅਤੇ ਵਿਕਰੀ ਕਰਦੇ ਹਨ। ਟੇਨਸੇਂਟ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਲੇਟਫਾਰਮ ’ਤੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਫੀ ਨਿਵੇਸ਼ ਕੀਤਾ ਹੈ। ਕੰਪਨੀ ਨੇ ਬੀ. ਬੀ. ਸੀ. ਨੂੰ ਕਿਹਾ ਕਿ ਉਹ ਅਮਰੀਕਾ ਦੇ ਇਸ ਫੈਸਲੇ ਨਾਲ ਅਸਹਿਮਤ ਹੈ ਅਤੇ ਉਹ ਇਸ ਮਾਮਲੇ ਦੇ ਹੱਲ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹਨ।

ਇਹ ਵੀ ਪੜ੍ਹੋ : ਪਠਾਨਕੋਟ-ਦਿੱਲੀ ਰੂਟ ਲਈ ਨਹੀਂ ਉਪਲੱਬਧ ਹੋਵੇਗੀ ਫਲਾਈਟ, ਯਾਤਰੀਆਂ ਨੂੰ ਕਰਨੀ ਪੈ ਸਕਦੀ ਹੈ ਉਡੀਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News