ਮਈ ''ਚ UPI ਲੈਣ-ਦੇਣ ਹੋਇਆ 10 ਲੱਖ ਕਰੋੜ ਰੁਪਏ ਦੇ ਪਾਰ, ਟੁੱਟੇ ਪਿਛਲੇ ਰਿਕਾਰਡ

06/02/2022 5:25:04 PM

ਨਵੀਂ ਦਿੱਲੀ - ਦੇਸ਼ ਵਿੱਚ UPI ਰਾਹੀਂ ਲੈਣ-ਦੇਣ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਈ ਮਹੀਨੇ 'ਚ UPI ਲੈਣ-ਦੇਣ 10 ਲੱਖ ਕਰੋੜ ਰੁਪਏ ਦੇ ਪਾਰ ਚਲਾ ਗਿਆ ਹੈ। ਇਹ ਹੁਣ ਤੱਕ ਦਾ ਰਿਕਾਰਡ ਹੈ।

NPCI ਦੇ ਅੰਕੜਿਆਂ ਮੁਤਾਬਕ ਮਈ 2022 'ਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਕੁੱਲ 10.41 ਲੱਖ ਕਰੋੜ ਰੁਪਏ ਦੇ 5.95 ਅਰਬ ਲੈਣ-ਦੇਣ ਕੀਤੇ ਗਏ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ 5.58 ਅਰਬ ਯੂਪੀਆਈ ਲੈਣ-ਦੇਣ ਕੀਤੇ ਗਏ ਸਨ ਅਤੇ ਲੈਣ-ਦੇਣ ਦੀ ਰਕਮ 9.83 ਲੱਖ ਕਰੋੜ ਰੁਪਏ ਸੀ। ਆਂਕੜਿਆਂ ਮੁਤਾਬਕ ਲੈਣ-ਦੇਣ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਮਈ 2021 ਵਿੱਚ, UPI ਲੈਣ-ਦੇਣ ਦੀ ਗਿਣਤੀ 2.54 ਬਿਲੀਅਨ ਸੀ। ਆਂਕੜਿਆਂ ਮੁਤਾਬਕ ਮਈ 'ਚ ਲੈਣ-ਦੇਣ ਦੀ ਸੰਖਿਆ 7 ਫੀਸਦੀ ਵਧੀ ਹੈ, ਜਦਕਿ ਰਕਮ 'ਚ 6 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 1 ਜੂਨ ਤੋਂ ਬਦਲਣਗੇ ਇਹ ਵੱਡੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਇਸ ਕਾਰਨ ਡਿਜੀਟਲ ਭੁਗਤਾਨ ਨੂੰ ਮਿਲਿਆ ਹੁੰਗਾਰਾ

ਕੋਰੋਨਾ ਮਹਾਮਾਰੀ ਸੰਕਟ ਦੌਰਾਨ ਲੋਕਾਂ ਲਈ ਸਭ ਤੋਂ ਸੁਰੱਖਿਅਤ ਲੈਣ-ਦੇਣ ਲਈ ਡਿਜੀਟਲਾਈਜ਼ੇਸ਼ਨ ਬੇਹੱਦ ਸਹਾਇਕ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਡਿਜੀਟਲ ਭੁਗਤਾਨ ਤੇਜ਼ੀ ਨਾਲ ਵਧਿਆ ਹੈ। ਲੋਕਾਂ ਨੇ ਸੁਰੱਖਿਤ ਲੈਣ-ਦੇਣ ਵਜੋਂ UPI ਪੇਮੈਂਟ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਰਿਪੋਰਟ ਦੇ ਅਨੁਸਾਰ, ਇਸ ਮਿਆਦ ਦੇ ਦੌਰਾਨ ਪੇਟੀਐਮ, ਗੂਗਲ ਪੇ ਵਰਗੇ UPI ਐਪਸ ਦੁਆਰਾ ਭੁਗਤਾਨ ਵਧਿਆ ਹੈ, ਜਦੋਂ ਕਿ ਸੁਰੱਖਿਆ ਦੇ ਕਾਰਨ ਨਕਦ ਭੁਗਤਾਨ ਦਾ ਰੁਝਾਨ ਕਮਜ਼ੋਰ ਹੋਇਆ ਹੈ। ਪੂਰੇ ਵਿੱਤੀ ਸਾਲ 2022 ਦੀ ਗੱਲ ਕਰੀਏ ਤਾਂ UPI ਤੋਂ 46 ਅਰਬ ਲੈਣ-ਦੇਣ ਹੋਏ, ਜਿਸ ਦੀ ਕੁੱਲ ਰਕਮ 84.17 ਲੱਖ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਕਣਕ ਦੀ ਬਰਾਮਦ ਰੋਕਣ ਲਈ ਸਖ਼ਤ ਕੀਤੇ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News