UPI ਲੈਣ-ਦੇਣ ਨਵੇਂ ਉੱਚੇ ਪੱਧਰ ''ਤੇ, FASTag ''ਤੇ ਵੀ ਦੇਖਣ ਨੂੰ ਮਿਲਿਆ ਵੱਡਾ ਲੈਣ-ਦੇਣ

12/01/2023 5:06:39 PM

ਨਵੀਂ ਦਿੱਲੀ - ਭਾਰਤ 'ਚ ਡਿਜੀਟਲ ਭੁਗਤਾਨ ਮਹੀਨੇ ਦਰ ਮਹੀਨੇ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਤਾਜ਼ਾ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ 'ਚ 17.4 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਅਤੇ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਅਕਤੂਬਰ ਮਹੀਨੇ 'ਚ UPI ਰਾਹੀਂ 17.16 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ। ਇਸ ਪੱਖੋਂ ਨਵੰਬਰ ਮਹੀਨੇ ਅਕਤੂਬਰ ਦੇ ਮੁਕਾਬਲੇ 1.4 ਫੀਸਦੀ ਜ਼ਿਆਦਾ ਲੈਣ-ਦੇਣ ਹੋਇਆ।

ਇਹ ਵੀ ਪੜ੍ਹੋ :     1 ਦਸੰਬਰ ਤੋਂ ਬਦਲ ਰਹੇ ਸਿਮ ਕਾਰਡ ਖ਼ਰੀਦਣ ਤੇ ਵੇਚਣ ਦੇ ਨਿਯਮ, ਉਲੰਘਣਾ ਹੋਣ 'ਤੇ ਹੋ ਸਕਦੀ ਹੈ ਜੇਲ੍ਹ

ਲੈਣ-ਦੇਣ ਦੀ ਗਿਣਤੀ ਵਿੱਚ ਆਈ ਕਮੀ

ਜੇਕਰ UPI ਲੈਣ-ਦੇਣ ਦੀ ਗਿਣਤੀ ਦੀ ਗੱਲ ਕਰੀਏ ਤਾਂ ਅਕਤੂਬਰ ਮਹੀਨੇ ਵਿੱਚ ਨਵੰਬਰ ਮਹੀਨੇ ਦੇ ਮੁਕਾਬਲੇ 1.5 ਫੀਸਦੀ ਜ਼ਿਆਦਾ ਲੈਣ-ਦੇਣ ਹੋਏ। ਅਕਤੂਬਰ 'ਚ 11.41 ਅਰਬ ਲੈਣ-ਦੇਣ ਹੋਏ, ਜਦਕਿ ਨਵੰਬਰ ਮਹੀਨੇ 'ਚ 11.24 ਅਰਬ ਲੈਣ-ਦੇਣ ਹੋਏ।

ਸਤੰਬਰ ਮਹੀਨੇ ਵਿੱਚ ਕੁੱਲ ਲੈਣ-ਦੇਣ ਦੀ ਸੰਖਿਆ 10.56 ਅਰਬ ਰਹੀ ਅਤੇ 15.8 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ। NPCI ਦੇ ਅੰਕੜਿਆਂ ਅਨੁਸਾਰ, ਸਤੰਬਰ ਦੇ ਮਹੀਨੇ ਵਿੱਚ ਵਾਲੀਅਮ ਦੇ ਮਾਮਲੇ ਵਿੱਚ 54 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ, ਜਦੋਂ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਯਾਨੀ ਸਤੰਬਰ 2022 ਵਿੱਚ 46 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਸੀ।

IMPS ਟ੍ਰਾਂਜੈਕਸ਼ਨਾਂ ਦੀ ਗਿਣਤੀ ਘਟੀ

ਅਕਤੂਬਰ ਦੇ ਮੁਕਾਬਲੇ ਨਵੰਬਰ 'ਚ IMPS ਲੈਣ-ਦੇਣ ਦੀ ਗਿਣਤੀ 4 ਫੀਸਦੀ ਘੱਟ ਕੇ 47.2 ਕਰੋੜ 'ਤੇ ਆ ਗਈ। ਅਕਤੂਬਰ 'ਚ ਇਹ 49.3 ਕਰੋੜ ਅਤੇ ਸਤੰਬਰ 'ਚ 47.3 ਕਰੋੜ ਸੀ।

ਇਹ ਵੀ ਪੜ੍ਹੋ :     Amazon ਇੰਡੀਆ ਨੂੰ ਝਟਕਾ, ਉਪਭੋਗਤਾ ਅਦਾਲਤ ਨੇ ਰਿਫੰਡ ਤੇ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

IMPS ਰਾਹੀਂ ਲੈਣ-ਦੇਣ ਕਿੰਨਾ ਹੁੰਦਾ ਹੈ?

ਜੇਕਰ ਅਸੀਂ ਮੁੱਲ ਦੇ ਲਿਹਾਜ਼ ਨਾਲ IMPS ਟ੍ਰਾਂਜੈਕਸ਼ਨਾਂ 'ਤੇ ਨਜ਼ਰ ਮਾਰੀਏ ਤਾਂ ਨਵੰਬਰ 'ਚ 5.35 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜਦੋਂ ਕਿ ਅਕਤੂਬਰ 'ਚ 5.38 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ। ਨਵੰਬਰ 2022 ਦੇ ਮੁਕਾਬਲੇ, ਇਹ ਮਾਤਰਾ ਦੇ ਲਿਹਾਜ਼ ਨਾਲ 2 ਫੀਸਦੀ ਅਤੇ ਮੁੱਲ ਦੇ ਲਿਹਾਜ਼ ਨਾਲ 18 ਫੀਸਦੀ ਵਧਿਆ ਹੈ। ਸਤੰਬਰ 2023 ਵਿੱਚ, IMPS ਰਾਹੀਂ 5.07 ਲੱਖ ਕਰੋੜ ਰੁਪਏ ਦੇ ਲੈਣ-ਦੇਣ ਕੀਤੇ ਗਏ ਸਨ।

FASTag ਲੈਣ-ਦੇਣ ਵਧਿਆ, ਲੈਣ-ਦੇਣ ਦੀ ਰਕਮ ਘਟੀ

ਅਕਤੂਬਰ ਵਿੱਚ 32 ਕਰੋੜ ਦੇ ਮੁਕਾਬਲੇ ਨਵੰਬਰ ਵਿੱਚ FASTag ਲੈਣ-ਦੇਣ ਮਾਮੂਲੀ ਵਧ ਕੇ 32.1 ਕਰੋੜ ਹੋ ਗਿਆ। ਮੁੱਲ ਦੇ ਰੂਪ ਵਿੱਚ, ਨਵੰਬਰ ਵਿੱਚ FASTag ਲੈਣ-ਦੇਣ 5,303 ਕਰੋੜ ਰੁਪਏ ਦੇਖੇ ਗਏ, ਜੋ ਅਕਤੂਬਰ ਦੇ 5,539 ਕਰੋੜ ਰੁਪਏ ਤੋਂ 4 ਪ੍ਰਤੀਸ਼ਤ ਘੱਟ ਹੈ। ਸਤੰਬਰ 2023 ਵਿੱਚ, ਲੈਣ-ਦੇਣ ਦੀ ਗਿਣਤੀ 299 ਕਰੋੜ ਸੀ ਅਤੇ ਰਕਮ 5,089 ਕਰੋੜ ਰੁਪਏ ਸੀ। ਨਵੰਬਰ 2022 ਦੇ ਮੁਕਾਬਲੇ ਸੰਖਿਆ ਵਿੱਚ 12 ਪ੍ਰਤੀਸ਼ਤ ਅਤੇ ਮੁੱਲ ਵਿੱਚ 14 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News