ਸਾਲ 2022 ’ਚ ਯੂ. ਪੀ. ਆਈ. ਲੈਣ-ਦੇਣ ''ਚ ਹੋਇਆ ਵਾਧਾ, 83.2 ਲੱਖ ਕਰੋੜ ਰੁਪਏ ਤੱਕ ਪੁੱਜਾ

Monday, Aug 21, 2023 - 10:18 AM (IST)

ਸਾਲ 2022 ’ਚ ਯੂ. ਪੀ. ਆਈ. ਲੈਣ-ਦੇਣ ''ਚ ਹੋਇਆ ਵਾਧਾ, 83.2 ਲੱਖ ਕਰੋੜ ਰੁਪਏ ਤੱਕ ਪੁੱਜਾ

ਨਵੀਂ ਦਿੱਲੀ (ਇੰਟ.) - ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਲੈਣ-ਦੇਣ ’ਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਯੂ. ਪੀ. ਆਈ. ਲੈਣ-ਦੇਣ (ਟਰਾਂਜ਼ੈਕਸ਼ਨ) 2018 ’ਚ 1,320 ਫ਼ੀਸਦੀ ਅਤੇ 2022 ’ਚ 1,876 ਫ਼ੀਸਦੀ ਵੱਧ ਗਿਆ ਹੈ। ਸਾਲ 2018 ’ਚ ਯੂ. ਪੀ. ਆਈ. ਟਰਾਂਜ਼ੈਕਸ਼ਨ ਦੀ ਗਿਣਤੀ 374.63 ਕਰੋੜ ਸੀ, ਜੋ 2022 ’ਚ 1,876 ਫ਼ੀਸਦੀ ਵਧ ਕੇ 7,403.97 ਕਰੋੜ ਹੋ ਗਈ। ਵੈਲਿਊ ਦੇ ਸੰਦਰਭ ’ਚ ਯੂ. ਪੀ. ਆਈ. ਟਰਾਂਜ਼ੈਕਸ਼ਨ 2018 ’ਚ 5.86 ਲੱਖ ਕਰੋੜ ਰੁਪਏ ਸੀ, ਜੋ 2022 ’ਚ 1,320 ਫ਼ੀਸਦੀ ਵਧ ਕੇ 83.2 ਲੱਖ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਸਾਲ ਫਰਵਰੀ ’ਚ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਅਤੇ ਐੱਨ. ਆਰ. ਆਈ. ਨੂੰ ਭਾਰਤ ’ਚ ਰਹਿੰਦੇ ਹੋਏ ਯੂ. ਪੀ. ਆਈ. ਦੀ ਵਰਤੋਂ ਕਰ ਕੇ ਭੁਗਤਾਨ ਕਰਨ ਦੀ ਆਗਿਆ ਦਿੱਤੀ ਸੀ। ਇਹ ਫੈਸਿਲਟੀ ਜੀ-20 ਦੇਸ਼ਾਂ ਦੇ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਵਪਾਰਕ ਭੁਗਤਾਨ ਲਈ ਚੋਣਵੇਂ ਅੰਤਰਰਾਸ਼ਟਰੀ ਹਵਾਈ ਅੱਡਿਆਂ-ਬੈਂਗਲੁਰੂ, ਮੁੰਬਈ ਅਤੇ ਨਵੀਂ ਦਿੱਲੀ ’ਚ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਆਰ. ਬੀ. ਆਈ. ਦੁਆਰਾ ਉਨ੍ਹਾਂ ਐੱਨ. ਆਰ. ਆਈ. ਨੂੰ ਯੂ. ਪੀ. ਆਈ. ਅਕਸੈੱਸ ਪ੍ਰਦਾਨ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ਕੋਲ ਆਪਣੇ ਐੱਨ. ਆਰ. ਈ. ਜਾਂ ਐੱਨ. ਆਰ. ਓ. ਖਾਤਿਆਂ ਨਾਲ ਜੁੜੇ ਅੰਤਰਰਾਸ਼ਟਰੀ ਮੋਬਾਇਲ ਨੰਬਰ ਹਨ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ: ਧੀ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਪਿਓ, ਮਰਦੇ ਹੋਏ ਇੰਝ ਬਚਾਈ ਧੀ ਦੀ ਜਾਨ

ਨਾਲ ਹੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੇ ਕਿਹਾ ਕਿ ਇਸ ਫੈਸਿਲਟੀ ਨੂੰ 10 ਦੇਸ਼ਾਂ-ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਅਮਰੀਕਾ, ਸਾਊਦੀ ਅਰਬ, ਯੂ. ਏ. ਈ. ਅਤੇ ਯੂਨਾਈਟਿਡ ਕਿੰਗਡਮ ਲਈ ਆਗਿਆ ਦਿੱਤੀ ਗਈ ਹੈ। ਵਿਦੇਸ਼ਾਂ ’ਚ ਯੂ. ਪੀ. ਆਈ. ਦੀ ਸਵੀਕਾਰਤਾ 2022 ’ਚ ਸ਼ੁਰੂ ਹੋਈ। ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.), ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਦੀ ਪੂਰਨ ਮਾਲਿਕਾਨਾ ਹੱਕ ਵਾਲੀ ਸਹਾਇਕ ਕੰਪਨੀ, ਯੂ. ਪੀ. ਆਈ. ਦੇ ਅੰਤਰਾਸ਼ਟਰੀਕਰਣ ਲਈ ਜ਼ਿੰਮੇਦਾਰ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਆਧਿਕਾਰਕ ਸੂਤਰਾਂ ਨੇ ਕਿਹਾ ਕਿ ਆਰ. ਬੀ. ਆਈ. ਉਨ੍ਹਾਂ ਦੇਸ਼ਾਂ ’ਚ ਯੂ. ਪੀ. ਆਈ. ਦੇ ਵਿਸਥਾਰ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਜਿਨ੍ਹਾਂ ’ਚ ਸਹਿਯੋਗ ਦੀ ਸੰਭਾਵਨਾ ਹੈ। ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੇ ਕਈ ਇੰਟਰਫੇਸ ਦੇ ਆਉਣ ਕਾਰਨ ਪਿਛਲੇ ਕੁੱਝ ਸਾਲਾਂ ’ਚ ਯੂ. ਪੀ. ਆਈ. ਲੈਣ-ਦੇਣ ਵਧਿਆ ਹੈ ਅਤੇ ਲੋਕ ਸਾਰੇ ਤਰ੍ਹਾਂ ਦੇ ਭੁਗਤਾਨ ਕਰਨ ਲਈ ਤੇਜ਼ੀ ਨਾਲ ਉਨ੍ਹਾਂ ਦੀ ਵਰਤੋਂ ਕਰ ਰਹੇ ਹਨ। ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਸੰਸਥਾਨ ਭੁਗਤਾਨੇ ਦੇ ਅਜਿਹੇ ਹੀ ਤਰੀਕਿਆਂ ਨੂੰ ਪਹਿਲ ਦੇ ਰਹੇ ਹਨ। ਅਧਿਕਾਰੀ ਨੇ ਕਿਹਾ,‘‘ਇਸ ਤੋਂ ਇਲਾਵਾ ਸਰਕਾਰ ਭੁਗਤਾਨ ਦੇ ਇਨ੍ਹਾਂ ਤਰੀਕਿਆਂ, ਖ਼ਾਸ ਕਰ ਕੇ ਭੀਮ ਐਪ ਨੂੰ ਪਹਿਲ ਦੇ ਰਹੀ ਹੈ, ਜਿਸ ਨਾਲ ਹੌਲੀ-ਹੌਲੀ ਵਾਲਿਊਮ ਅਤੇ ਵੈਲਿਊ ਦੋਵਾਂ ਦੇ ਮਾਮਲੇ ’ਚ ਉਨ੍ਹਾਂ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News