UPI ਹੈ ਤਾਂ ਇੰਟਰਨੈੱਟ ਬੈਂਕਿੰਗ ਦਾ ਝੰਜਟ ਖ਼ਤਮ, ਜਾਣੋ ਪੈਸੇ ਭੇਜਣ ਦਾ ਸੌਖਾ ਤਰੀਕਾ

08/27/2020 2:31:26 PM

ਨਵੀਂ ਦਿੱਲੀ— ਇੰਟਰਨੈੱਟ ਬੈਂਕਿੰਗ ਰਾਹੀਂ ਦੋਸਤਾਂ-ਮਿੱਤਰਾਂ ਜਾਂ ਘਰ ਪਰਿਵਾਰ ਨੂੰ ਪੈਸੇ ਭੇਜਣਾ ਬਹੁਤ ਮੁਸ਼ਕਲ ਲੱਗਦਾ ਹੈ ਤਾਂ ਇਸ ਡਿਜੀਟਲ ਯੁੱਗ 'ਚ ਸਭ ਤੋਂ ਸੌਖਾ ਤਰੀਕਾ ਹੈ ਯੂ. ਪੀ. ਆਈ., ਜਿਸ ਦਾ ਨਾਂ ਤਾਂ ਤੁਸੀਂ ਸੁਣਿਆ ਹੈ ਪਰ ਹੋ ਸਕਦਾ ਹੈ ਕਿ ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਤੁਸੀਂ ਹੁਣ ਤੱਕ ਇਸ ਦਾ ਇਸਤੇਮਾਲ ਨਾ ਕੀਤਾ ਹੋਵੇ।

ਯੂ. ਪੀ. ਆਈ. ਦਾ ਅਰਥ ਹੈ ਯੂਨੀਫਾਈਡ ਪੇਮੈਂਟ ਇੰਟਰਫੇਸ। ਇਸ ਨਾਲ ਮੋਬਾਈਲ ਫੋਨ ਰਾਹੀਂ ਤੁਸੀਂ ਇਕ ਬੈਂਕ ਖਾਤੇ ਤੋਂ ਦੂਜੇ ਖਾਤੇ 'ਚ ਤੁਰੰਤ ਪੈਸੇ ਟਰਾਂਸਫਰ ਕਰ ਸਕਦੇ ਹੋ, ਹਾਲਾਂਕਿ ਇਕ ਦਿਨ 'ਚ ਇਸ ਦੀ ਵੱਧ ਤੋਂ ਵੱਧ ਇਕ ਲਿਮਟ ਹੈ। ਯੂ. ਪੀ. ਆਈ. ਰਾਹੀਂ ਪੈਸੇ ਟਰਾਂਸਫਰ ਕਿਸੇ ਵੀ ਸਮੇਂ ਕੀਤੇ ਜਾ ਸਕਦੇ ਹਨ।

ਤੁਸੀਂ BHIM, Phone Pay, Google Pay, Mobikwik, Paytm ਐਪ ਜਾਂ ਆਪਣੇ ਬੈਂਕ ਦੀ ਮੋਬਾਇਲ ਐਪ ਦੀ ਮਦਦ ਨਾਲ ਯੂ. ਪੀ. ਆਈ. ਦਾ ਇਸਤੇਮਾਲ ਕਰ ਸਕਦੇ ਹੋ।

ਕੀ ਜ਼ਰੂਰੀ ਹੈ?
ਯੂ. ਪੀ. ਆਈ. ਲਈ ਤੁਹਾਡਾ ਮੋਬਾਇਲ ਨੰਬਰ ਤੁਹਾਡੇ ਬੈਂਕ ਖਾਤੇ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ। ਯੂ. ਪੀ. ਆਈ. ਲਈ ਤੁਸੀਂ 'ਭੀਮ' ਐਪ ਵੀ ਡਾਊਨਲੋਡ ਕਰ ਸਕਦੇ ਹੋ।

'ਭੀਮ' ਐਪ 'ਤੇ ਤੁਸੀਂ ਆਪਣੀ ਭਾਸ਼ਾ ਦੀ ਚੋਣ ਕਰ ਸਕਦੇ ਹੋ। ਇਸ ਨੂੰ ਡਾਊਨਲੋਡ ਕਰਨ ਪਿੱਛੋਂ ਉਸ ਸਿਮ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਡਾ ਖਾਤਾ ਰਜਿਸਟਰਡ ਹੈ। ਹੁਣ ਤੁਹਾਨੂੰ ਬੈਂਕਾਂ ਦੀ ਲਿਸਟ ਦਿਸੇਗੀ, ਜਿਸ 'ਚੋਂ ਤੁਸੀਂ ਆਪਣੀ ਬੈਂਕ ਚੁਣ ਲਓ। ਇਸ ਤੋਂ ਬਾਅਦ ਆਪਣਾ ਪਿੰਨ ਬਣਾ ਲਓ। ਤੁਹਾਡੀ ਯੂ. ਪੀ. ਆਈ. ਆਈ. ਡੀ. ਬਣ ਕੇ ਤਿਆਰ ਹੋ ਜਾਏਗੀ, ਜੋ ਤੁਹਾਡੇ ਮੋਬਾਇਲ ਨੰਬਰ ਦੇ ਨਾਲ ਬਣੀ ਹੋਵੇਗੀ। ਹੁਣ ਕਿਸੇ ਵੀ ਦੂਜੇ ਯੂ. ਪੀ. ਆਈ. ਵਾਲੀ ਆਈ. ਡੀ. ਜਾਂ ਬੈਂਕ ਖਾਤੇ ਨੂੰ ਪੈਸੇ ਭੇਜ ਸਕਦੇ ਹੋ। ਮੌਜੂਦਾ ਸਮੇਂ ਯੂ. ਪੀ. ਆਈ. ਰਾਹੀਂ ਦਿਨ 'ਚ ਵੱਧ ਤੋਂ ਵੱਧ 1 ਲੱਖ ਰੁਪਏ ਹੀ ਟਰਾਂਸਫਰ ਕੀਤੇ ਜਾ ਸਕਦੇ ਹਨ। ਯੂ. ਪੀ. ਆਈ. ਨਾਲ ਤੁਸੀਂ ਰੀਚਾਰਜ ਵੀ ਕਰ ਸਕਦੇ ਹੋ।


Sanjeev

Content Editor

Related News