ਯੂਨਾਈਟੇਡ ਸਪਿਰਿਟਸ ਦਾ ਮੁਨਾਫਾ 7 ਫੀਸਦੀ ਵਧ ਕੇ 291 ਕਰੋੜ ’ਤੇ ਪਹੁੰਚਿਆ
Wednesday, Jan 26, 2022 - 03:12 PM (IST)
ਨਵੀਂ ਦਿੱਲੀ– ਡਿਆਜੀਓ ਦੇ ਕੰਟਰੋਲ ਵਾਲੀ ਸ਼ਰਾਬ ਕੰਪਨੀ ਯੂਨਾਈਟੇਡ ਸਪਿਰਿਟਸ ਲਿਮਟਿਡ (ਯੂ. ਐੱਸ. ਐੱਲ.) ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 26.62 ਫੀਸਦੀ ਵਧ ਕੇ 291.1 ਕਰੋੜ ਰੁਪਏ ’ਤੇ ਪਹੁੰਚ ਗਿਆ।
ਯੂ. ਐੱਸ. ਐੱਲ. ਨੇ ਦੱਸਿਆ ਕਿ ਕੰਪਨੀ ਨੂੰ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ’ਚ 229.9 ਕਰੋੜ ਰੁਪਏ ਦਾ ਲਾਭ ਹੋਇਆ ਸੀ। ਕੰਪਨੀ ਦੀ ਆਪ੍ਰੇਟਿੰਗ ਆਮਦਨ 31 ਦਸੰਬਰ ਨੂੰ ਸਮਾਪਤ ਤਿਮਾਹੀ ਦੌਰਾਨ 7.64 ਫੀਸਦੀ ਵਧ ਕੇ 8,854.5 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 8,226 ਕਰੋੜ ਰੁਪਏ ਸੀ। ਕੰਪਨੀ ਦਾ ਸਮੀਖਿਆ ਅਧੀਨ ਤਿਮਾਹੀ ਦੌਰਾਨ ਕੁੱਲ ਖਰਚਾ 6.58 ਫੀਸਦੀ ਵਧ ਕੇ 8,463.8 ਕਰੋੜ ਰੁਪਏ ਹੋ ਗਿਆ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 7,941.3 ਕਰੋੜ ਰੁਪਏ ਸੀ।