ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ

12/15/2020 6:23:17 PM

ਨਵੀਂ ਦਿੱਲੀ — ਕੋਰੋਨਾ ਲਾਗ ਦਾ ਦੁਨੀਆ ਭਰ ਦੇ ਅਰਥਚਾਰੇ ਦੇ ਨਾਲ-ਨਾਲ ਵਾਹਨ ਕਾਰੋਬਾਰ 'ਤੇ ਭਾਰੀ ਪ੍ਰਭਾਵ ਪਿਆ ਹੈ। ਇਸ ਕਾਰਨ ਬਹੁਤ ਸਾਰੀਆਂ ਆਟੋਮੇਕਰ ਕੰਪਨੀਆਂ ਕਾਰੋਬਾਰ ਨੂੰ ਲੀਹ 'ਤੇ ਲਿਆਉਣ ਲਈ ਕਈ ਯੋਜਨਾਵਾਂ ਅਤੇ ਪੇਸ਼ਕਸ਼ਾਂ ਕਰ ਰਹੀਆਂ ਹਨ। ਇਸ ਦੇ ਮੱਦੇਨਜ਼ਰ ਬਹੁਤ ਸਾਰੀਆਂ ਬੀਮਾ ਕੰਪਨੀਆਂ ਨੇ ਇੱਕ ਨਵੀਂ ਬੀਮਾ ਪਾਲਿਸੀ ਲਾਂਚ ਕੀਤੀ ਹੈ। ਇਸ ਪਾਲਸੀ ਤਹਿਤ ਉਪਭੋਗਤਾ ਨੂੰ ਸਿਰਫ ਉਸ ਦਿਨ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਏਗਾ ਜਿਸ ਦਿਨ ਉਹ ਗੱਡੀ ਚਲਾਏਗਾ। ਤੁਸੀਂ ਜਦੋਂ ਚਾਹੋ ਇਸ ਬੀਮਾ ਪਾਲਸੀ ਚਾਲੂ ਕਰ ਸਕਦੇ ਹੋ ਅਤੇ ਜਦੋਂ ਚਾਹੋ ਬੰਦ ਕੀਤੀ ਜਾ ਸਕਦੀ ਹੈ।

ਇਨ੍ਹਾਂ ਕੰਪਨੀਆਂ ਦੀ ਲੈ ਸਕਦੇ ਹੋ ਪਾਲਸੀ

ਜੇ ਤੁਸੀਂ ਵੀ ਅਜਿਹੀ ਪਾਲਸੀ ਲੈਣਾ ਚਾਹੁੰਦੇ ਹੋ ਜਿਸ ਵਿਚ ਤੁਹਾਨੂੰ ਸਿਰਫ ਉਸ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਏ ਜਦੋਂ ਤੁਸੀਂ ਵਾਹਨ ਨੂੰ ਚਲਾਇਆ ਹੈ, ਤਾਂ ਤੁਸੀਂ ਐਡਲਵਿਸ ਸਵਿਚ(Edelweiss SWITCH) ਅਤੇ ਟਾਟਾ ਏਆਈਜੀ(Tata AIG) ਦੀ ਆਟੋ ਸੇਫ ਪਾਲਸੀ ਲੈ ਸਕਦੇ ਹੋ। ਪਾਲਸੀ ਧਾਰਕ ਆਪਣੇ ਪ੍ਰੀਮੀਅਮ ਨੂੰ ਇੱਥੇ ਕਸਟਮਾਈਜ਼ ਕਰ ਸਕਦੇ ਹਨ। ਇੱਕ ਨਿਯਮਤ ਮੋਟਰ ਬੀਮਾ ਪਾਲਿਸੀ ਵਿਚ ਗਾਹਕ ਨੂੰ ਕਾਰ ਮਾਡਲ ਦੇ ਅਧਾਰ 'ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ।

ਐਡੇਲਵਾਇਸ ਸਵਿੱਚ(Edelweiss SWITCH)

ਦਰਅਸਲ ਐਡਲਵਾਇਸ ਜਨਰਲ ਇੰਸ਼ੋਰੈਂਸ ਨੇ ਇੱਕ ਐਪ ਅਧਾਰਤ ਆਟੋ ਬੀਮਾ ਪਾਲਿਸੀ ਦਾ ਐਲਾਨ ਕੀਤਾ ਹੈ। ਇਸ ਐਪ ਦਾ ਨਾਮ 'ਐਡਲਵਿਸ ਸਵਿੱਚ' ਹੈ। ਇਹ ਵਿਲੱਖਣ ਮੋਟਰ ਬੀਮਾ ਯੋਜਨਾ ਸਿਰਫ ਵਾਹਨ ਦੀ ਵਰਤੋਂ ਵਾਲੇ ਦਿਨ ਪ੍ਰੀਮੀਅਮਾਂ ਦਾ ਭੁਗਤਾਨ ਕਰਨ ਲਈ ਹੈ। ਇਸ ਐਪ ਨੂੰ ਆਈਆਰਡੀਏ ਦੀ ਸੈਂਡ ਬਾਕਸ ਪਹਿਲ ਦੇ ਤਹਿਤ ਲਾਂਚ ਕੀਤਾ ਗਿਆ ਹੈ। ਇਹ ਬੀਮਾ ਯੋਜਨਾ ਵਾਹਨ ਮਾਲਕਾਂ ਨੂੰ ਜਦੋਂ ਉਹ ਚਾਹੁੰਦੇ ਹਨ ਪਾਲਸੀ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ 'ਚਾਲੂ' ਅਤੇ 'ਬੰਦ' ਕਰਨ ਦੀ ਆਗਿਆ ਦਿੰਦੀ ਹੈ।

ਇਹ ਵੀ ਪੜ੍ਹੋ: OLA ਦੇਸ਼ 'ਚ ਲਗਾਏਗੀ ਦੁਨੀਆ ਦੀ ਸਭ ਤੋਂ ਵੱਡੀ ਈ-ਸਕੂਟਰ ਫੈਕਟਰੀ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਬੀਮਾ ਦੀ ਗਣਨਾ

ਇਸ ਵਿਚ ਬੀਮਾ ਦੀ ਗਣਨਾ ਡਰਾਈਵਰ ਦੀ ਉਮਰ ਅਤੇ ਤਜ਼ਰਬੇ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਗਾਹਕ ਇਸ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਆਪਣੇ ਪਾਲਿਸੀ ਕਵਰ ਨੂੰ 'ਚਾਲੂ' ਅਤੇ 'ਆਫ' ਕਰਨ ਲਈ ਕਰ ਸਕਦੇ ਹਨ। ਭਾਵ ਜਿਸ ਦਿਨ ਤੁਸੀਂ ਵਾਹਨ ਚਲਾ ਰਹੇ ਹੋ ਉਸ ਦਿਨ ਚਾਲੂ ਅਤੇ ਜਿਸ ਦਿਨ ਵਾਹਨ ਨਹੀਂ ਚਲਾ ਰਹੇ ਉਸ ਦਿਨ ਪਾਲਸੀ ਨੂੰ ਬੰਦ ਕੀਤਾ ਜਾ ਸਕਦਾ ਹੈ। ਹਾਲਾਂਕਿ, 'ਵਾਹਨ ਅੱਗ ਅਤੇ ਚੋਰੀ ਵਰਗੀਆਂ ਘਟਨਾਵਾਂ ਲਈ ਪੂਰੇ ਸਾਲ ਕਵਰ ਕੀਤੇ ਜਾਣਗੇ, ਭਾਵੇਂ ਪਾਲਸੀ ਉਸ ਸਮੇਂ ਬੰਦ ਕੀਤੀ ਗਈ ਸੀ ਕਿਉਂਕਿ ਇਹ ਘਟਨਾਵਾਂ ਉਦੋਂ ਵੀ ਹੋ ਸਕਦੀਆਂ ਹਨ ਜਦੋਂ ਵਾਹਨ ਨੂੰ ਚਲਾਇਆ ਨਹੀਂ ਜਾ ਰਿਹਾ ਸੀ।' ਐਡਲਵਾਈਸ ਜਨਰਲ ਇੰਸ਼ੋਰੈਂਸ ਨੇ ਕਿਹਾ, 'ਪਾਲਿਸੀ ਸਿਰਫ ਉਦੋਂ ਹੀ ਐਕਸੀਡੈਂਟਲ ਨੁਕਸਾਨ ਨੂੰ ਪੂਰਾ ਕਰੇਗੀ ਜਦੋਂ ਬੀਮਾ ਚਾਲੂ ਹੋਵੇਗਾ।'

ਇਹ ਵੀ ਪੜ੍ਹੋ: ਵਿਸਟ੍ਰਾਨ ਪਲਾਂਟ 'ਚ ਹਿੰਸਾ ਦਰਮਿਆਨ ਚੋਰੀ ਹੋਏ ਹਜ਼ਾਰਾਂ iphone, 437 ਕਰੋੜ ਰੁਪਇਆ ਦੇ ਨੁਕਸਾਨ ਦਾ ਅਨੁਮਾਨ

ਟਾਟਾ ਏਆਈਜੀ ਦੀ 'ਆਟੋ ਸੇਫ'

ਏਆਈਜੀ ਜਨਰਲ ਬੀਮਾ ਨੇ ਨਵਾਂ ਟੈਲੀਮੈਟਿਕਸ ਅਧਾਰਤ ਐਪਲੀਕੇਸ਼ਨ ਅਤੇ ਡਿਵਾਈਸ 'ਆਟੋਸੇਫ' ਲਾਂਚ ਕੀਤਾ ਹੈ। ਇਹ ਪਾਲਸੀ ਧਾਰਕ ਕਾਰ ਵਲੋਂ ਪੂਰੀ ਕੀਤੀ ਯਾਤਰਾ ਦੀ ਦੂਰੀ ਨੂੰ ਚੁਣ ਕੇ ਮੋਟਰ ਬੀਮਾ ਪ੍ਰੀਮੀਅਮ ਵਿਚ ਬਚਤ ਦੀ ਆਗਿਆ ਦਿੰਦੇ ਹਨ। 'ਆਟੋਸੇਫ' ਡਿਵਾਈਸ ਜੀਪੀਐਸ ਅਤੇ ਟੈਲੀਮੈਟਿਕਸ ਤਕਨਾਲੋਜੀ ਦੀ ਵਰਤੋਂ ਨਾਲ ਕਾਰ ਦੇ ਚੱਲਣ 'ਤੇ ਨਜ਼ਰ ਰੱਖਦਾ ਹੈ ਅਤੇ ਐਪ ਨਾਲ ਜੁੜਿਆ ਹੁੰਦਾ ਹੈ। ਇਸਦੇ ਬਾਅਦ ਬੀਮੇ ਦਾ ਪ੍ਰੀਮੀਅਮ, ਐਪ ਜ਼ਰੀਏ ਕਾਰ ਵਲੋਂ ਪੂਰੀ ਕੀਤੀ ਦੂਰੀ ਦਾ ਅਨੁਮਾਨ ਲਗਾ ਕੇ ਨਿਸ਼ਚਤ ਕੀਤਾ ਜਾਂਦਾ ਹੈ। 'ਆਟੋਸੇਫ' ਚੋਰੀ ਰੋਕੂ ਯੰਤਰ ਵਜੋਂ ਵੀ ਕੰਮ ਕਰਦਾ ਹੈ।

ਇਹ ਵੀ ਪੜ੍ਹੋ: RBI ਦੇ ਨਵੇਂ ਨਿਯਮਾਂ ਮੁਤਾਬਕ 50 ਹਜ਼ਾਰ ਤੋਂ ਜ਼ਿਆਦਾ ਦੀ ਪੇਮੈਂਟ ਲਈ ਲਾਗੂ ਹੋਵੇਗੀ ਇਹ ਸ਼ਰਤ

ਟਾਟਾ ਏਆਈਜੀ ਜਨਰਲ ਇੰਸ਼ੋਰੈਂਸ

ਟਾਟਾ ਏਆਈਜੀ ਜਨਰਲ ਇੰਸ਼ੋਰੈਂਸ ਦੇ ਦੂਰੀ ਦੇ ਹਿਸਾਬ ਨਾਲ ਪ੍ਰੀਮੀਅਮ ਜਮ੍ਹਾ ਕਰਨ ਦੀ ਸਹੂਲਤ ਦੇ ਤਹਿਤ ਵੱਖ-ਵੱਖ ਕਿਲੋਮੀਟਰ ਅਧਾਰਤ ਪੈਕੇਜ ਹਨ। ਗਾਹਕ 2500 ਕਿਲੋਮੀਟਰ, 5000 ਕਿਲੋਮੀਟਰ, 7500 ਕਿਲੋਮੀਟਰ, 10000 ਕਿਲੋਮੀਟਰ, 15000 ਕਿਲੋਮੀਟਰ ਅਤੇ 20,000 ਕਿਮੀ ਦੇ ਵਿਕਲਪਾਂ ਵਿੱਚੋਂ ਕੋਈ ਵੀ ਚੁਣ ਸਕਦੇ ਹਨ। ਜੇ ਬੀਮੇ ਦੀ ਮਿਆਦ ਦੇ ਦੌਰਾਨ ਗਾਹਕ ਨੇ ਪੈਕੇਜ ਵਿਚ ਇੱਕ ਨਿਸ਼ਚਤ ਕਿਲੋਮੀਟਰ ਲਈ ਕਾਰ ਚਲਾ ਦਿੱਤੀ ਹੈ, ਤਾਂ ਉਹ 500 ਕਿਲੋਮੀਟਰ ਤੋਂ 1500 ਕਿਲੋਮੀਟਰ ਤੱਕ ਦਾ ਟਾਪ ਅੱਪ ਵੀ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਅਜੇ ਵੀ ਵੇਚਿਆ ਜਾ ਰਿਹੈ ਚੀਨੀ ਸਮਾਨ, ਕੈਟ ਨੇ ਕੀਤਾ ਖੁਲਾਸਾ

ਨੋਟ - ਕੀ ਇਹ ਬੀਮਾ ਪਾਲਸੀ ਅਸਲ ਵਿਚ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News