ਚੌਥੀ ਤਿਮਾਹੀ ''ਚ ਯੂਨੀਅਨ ਬੈਂਕ ਨੂੰ 3,370 ਕਰੋੜ ਦਾ ਘਾਟਾ
Wednesday, May 15, 2019 - 09:07 AM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੂੰ ਬੀਤੇ ਸਾਲ ਦੀ ਚੌਥੀ ਤਿਮਾਹੀ 'ਚ 3,370 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਡੁੱਬੇ ਕਰਜ਼ ਲਈ ਉੱਚੇ ਪ੍ਰਬੰਧ ਦੀ ਵਜ੍ਹਾ ਨਾਲ ਬੈਂਕ ਦਾ ਘਾਟਾ ਵਧਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਬੈਂਕ ਨੂੰ 2,583.38 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਹਾਲਾਂਕਿ ਵਿੱਤੀ ਸਾਲ 2018-19 ਦੀ ਤੀਜੀ ਤਿਮਾਹੀ 'ਚ ਬੈਂਕ ਨੇ 153.21 ਕਰੋਡ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਪੂਰੇ ਵਿੱਤੀ ਸਾਲ 2018-19 'ਚ ਬੈਂਕ ਨੂੰ 2,922.35 ਕਰੋੜ ਰੁਪਏ ਦਾ ਕੁੱਲ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2017-18 'ਚ ਬੈਂਕ ਨੂੰ 5,212.47 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ ਦੌਰਾਨ ਬੈਂਕ ਦੀ ਕੁੱਲ ਆਮਦਨ 39,355.38 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 38,413.65 ਕਰੋੜ ਰੁਪਏ ਰਹੀ ਸੀ। ਮਾਰਚ 2019 ਦੇ ਅੰਤ ਤੱਕ ਬੈਂਕ ਦੀ ਕੁੱਲ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.) 14.98 ਫੀਸਦੀ ਰਹੀ ਜੋ ਮਾਰਚ 2018 ਦੇ ਅੰਤ ਤੱਕ 15.73 ਫੀਸਦੀ ਸੀ। ਬੈਂਕ ਦਾ ਸ਼ੁੱਧ ਐੱਨ.ਪੀ.ਏ. 8.42 ਫੀਸਦੀ ਤੋਂ ਘਟ ਕੇ 6.85 ਫੀਸਦੀ 'ਤੇ ਆ ਗਿਆ।