ਯੂਨੀਅਨ ਬੈਂਕ ਦੀ ਇੰਡੀਆ ਫਰਸਟ ''ਚ ਹਿੱਸੇਦਾਰੀ 10 ਫੀਸਦੀ ਤੋਂ ਘੱਟ ਕਰਨ ਦੀ ਯੋਜਨਾ

Monday, Apr 27, 2020 - 01:42 AM (IST)

ਯੂਨੀਅਨ ਬੈਂਕ ਦੀ ਇੰਡੀਆ ਫਰਸਟ ''ਚ ਹਿੱਸੇਦਾਰੀ 10 ਫੀਸਦੀ ਤੋਂ ਘੱਟ ਕਰਨ ਦੀ ਯੋਜਨਾ

ਨਵੀਂ ਦਿੱਲੀ—ਯੂਨੀਅਨ ਬੈਂਕ ਆਫ ਇੰਡੀਆ ਦੀ ਯੋਜਨਾ ਇੰਡੀਆਫਰਸਟ ਲਾਈਫ ਇੰਸ਼ੋਰੈਂਸ 'ਚ ਹਿੱਸੇਦਾਰੀ ਘਟਾ ਕੇ 10 ਫੀਸਦੀ ਤੋਂ ਘੱਟ ਕਰਨ ਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਦੁਆਰਾ ਬੈਂਕਾਂ ਦੇ ਵੱਡੇ ਪੱਧਰ 'ਤੇ ਕੀਤੇ ਗਏ ਰਲੇਵੇਂ ਦੇ ਕਾਰਣ ਯੂਨੀਅਨ ਬੈਂਕ ਆਫ ਇੰਡੀਆ ਨੂੰ ਇੰਡੀਆ ਫਰਸਟ ਲਾਈਫ ਇੰਸ਼ੋਰੈਂਸ 'ਚ 30 ਫੀਸਦੀ ਹਿੱਸੇਦਾਰੀ ਪ੍ਰਾਪਤ ਹੋਈ ਹੈ। ਯੂਨੀਅਨ ਬੈਂਕ ਨੂੰ ਇਹ ਹਿੱਸੇਦਾਰੀ ਆਂਧਰ ਬੈਂਕ ਦਾ ਰਲੇਵਾਂ ਹੋਣ ਕਾਰਣ ਮਿਲੀ ਹੈ।

ਇਹ ਰਲੇਵਾਂ ਇਕ ਅਪ੍ਰੈਲ ਤੋਂ ਪ੍ਰਭਾਵੀ ਹੋ ਗਿਆ ਹੈ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਕ ਪ੍ਰਮੋਟਰ ਦੋ ਬੀਮਾ ਕਾਰਜਾਂ 'ਚ ਇਕੱਠੀ 10 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਨਹੀਂ ਰੱਖ ਸਕਦਾ ਹੈ। ਯੂਨੀਅਨ ਬੈਂਕ ਆਫ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ (ਐੱਮ.ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਜਕਿਰਣ ਰਾਏ ਜੀ ਨੇ ਕਿਹਾ ਕਿ ਅਸੀਂ ਆਂਧਰਾ ਬੈਂਕ ਦੁਆਰਾ ਹਿੱਸੇਦਾਰੀ 10 ਫੀਸਦੀ ਤੋਂ ਹੇਠਾਂ ਲਿਆਉਣ ਦੀ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੂੰ ਜਾਰੀ ਰੱਖਾਂਗੇ। ਆਂਧਰਾ ਬੈਂਕ ਨੇ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਪਿਛਲੇ ਸਾਲ ਸ਼ੁਰੂ ਕੀਤੀ ਸੀ।


author

Karan Kumar

Content Editor

Related News