ਜੁਲਾਈ-ਸਤੰਬਰ, 2021 ''ਚ ਸ਼ਹਿਰੀ ਖੇਤਰਾਂ ''ਚ ਬੇਰੁਜ਼ਗਾਰੀ ਦਰ ਘਟ ਕੇ 9.8 ਫੀਸਦੀ ''ਤੇ : NSO Survey

03/23/2022 5:17:41 PM

ਨਵੀਂ ਦਿੱਲੀ- ਦੇਸ਼ 'ਚ ਸ਼ਹਿਰੀ ਖੇਤਰਾਂ 'ਚ 15 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਬੇਰੁਜ਼ਗਾਰੀ ਦਰ ਜੁਲਾਈ-ਸਤੰਬਰ, 2021 'ਚ ਘੱਟ ਕੇ 9.8 ਫੀਸਦੀ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਇਸ ਮਿਆਦ 'ਚ 13.2 ਫੀਸਦੀ ਸੀ। ਰਾਸ਼ਟਰੀ ਸੰਖਿਅਕੀ ਦਫ਼ਤਰ (ਐੱਨ.ਐੱਸ.ਓ.) ਦੇ ਮੰਗਲਵਾਰ ਨੂੰ ਜਾਰੀ ਕਿਰਤ ਸ਼ਕਤੀ ਸਰਵੇਖਣ ਤੋਂ ਇਹ ਜਾਣਕਾਰੀ ਮਿਲੀ ਹੈ। 
ਬੇਰੁਜ਼ਗਾਰੀ ਦਰ (ਯੂ.ਆਰ.) ਨੂੰ ਕਿਰਤ ਸ਼ਕਤੀ 'ਚ ਬੇਰੁਜ਼ਗਾਰੀ ਦਰ ਜੁਲਾਈ-ਸਤੰਬਰ, 2020 'ਚ ਸਭ ਤੋਂ ਜ਼ਿਆਦਾ ਸੀ। ਅਜਿਹਾ ਕੋਰੋਨਾ ਵਾਇਰਸ ਮਹਾਮਾਰੀ ਨੂੰ ਕੰਟਰੋਲ 'ਚ ਰੱਖਣ ਲਈ ਲਗਾਈ ਗਈ ਦੇਸ਼ਵਿਆਪੀ ਤਾਲਾਬੰਦੀ ਦੇ ਕਾਰਨ ਸੀ। ਐੱਨ.ਐੱਸ.ਓ. ਦੇ 12ਵੇਂ ਨਿਯਮਿਤ ਕਿਰਤ ਸ਼ਕਤੀ ਸਰਵੇਖਣ (ਪੀ.ਐੱਲ.ਐੱਫ.ਐੱਸ.) ਮੁਤਾਬਕ, ਅਪ੍ਰੈਲ-ਜੂਨ,2021 'ਚ 15 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਬੇਰੁਜ਼ਗਾਰੀ ਦਰ ਸ਼ਹਿਰੀ ਖੇਤਰਾਂ 'ਚ 12.6 ਫੀਸਦੀ ਸੀ। 
ਸਰਵੇਖਣ ਮੁਤਾਬਕ ਸ਼ਹਿਰੀ ਖੇਤਰਾਂ 'ਚ ਮਹਿਲਾਵਾਂ (15 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ) ਦੀ ਬੇਰੁਜ਼ਗਾਰੀ ਦਰ ਵੀ ਜੁਲਾਈ-ਸਤੰਬਰ, 2021 'ਚ ਘਟ ਕੇ 11.6 ਫੀਸਦੀ ਰਹਿ ਗਈ, ਜੋ ਇਸ ਤੋਂ ਇਕ ਸਾਲ ਪਹਿਲਾਂ ਇਸ ਮਿਆਦ 'ਚ 15.8 ਫੀਸਦੀ ਸੀ। ਇਹ ਅੰਕੜਾ ਅਪ੍ਰੈਲ-ਜੂਨ, 2021 'ਚ 14.3 ਫੀਸਦੀ ਸੀ। ਇਸ ਤਰ੍ਹਾਂ ਸ਼ਹਿਰੀ ਖੇਤਰਾਂ 'ਚ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ ਵੀ ਜੁਲਾਈ-ਸਤੰਬਰ,2021 ਦੇ ਦੌਰਾਨ ਘਟ ਕੇ 9.3 ਫੀਸਦੀ ਰਹਿ ਗਈ, ਜੋ ਇਸ ਤੋਂ ਇਸ ਸਾਲ ਪਹਿਲਾਂ ਇਸ ਮਿਆਦ 'ਚ 12.6 ਫੀਸਦੀ ਸੀ। ਇਹ ਅੰਕੜਾ ਅਪ੍ਰੈਲ-ਜੂਨ 2021 'ਚ 12.2 ਫੀਸਦੀ ਸੀ।


Aarti dhillon

Content Editor

Related News