ਦੁਨੀਆ 'ਤੇ ਆਰਥਿਕ ਮਹਾ-ਵਿਨਾਸ਼ ਦਾ ਖ਼ਤਰਾ! ਸਭ ਕੁਝ ਹੋਵੇਗਾ ਮਹਿੰਗਾ, IMF ਦੀ ਵੱਡੀ ਚੇਤਾਵਨੀ
Tuesday, Mar 31, 2026 - 04:23 PM (IST)
ਬਿਜ਼ਨੈੱਸ ਡੈਸਕ : ਮਿਡਲ ਈਸਟ (Middle East) ਵਿੱਚ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦਰਮਿਆਨ ਵਧਦੇ ਜੰਗੀ ਤਣਾਅ ਨੇ ਹੁਣ ਸਿਰਫ਼ ਸਰਹੱਦਾਂ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਵੀ ਨਿਸ਼ਾਨੇ 'ਤੇ ਲੈ ਲਿਆ ਹੈ। ਕੌਮਾਂਤਰੀ ਮੁਦਰਾ ਕੋਸ਼ (IMF) ਦੀ ਤਾਜ਼ਾ ਰਿਪੋਰਟ ਨੇ ਇੱਕ ਅਜਿਹੀ ਡਰਾਉਣੀ ਤਸਵੀਰ ਪੇਸ਼ ਕੀਤੀ ਹੈ, ਜਿਸ ਨੇ ਵਿਸ਼ਵ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਰਿਪੋਰਟ ਮੁਤਾਬਕ ਜੇਕਰ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਵਿਸ਼ਵ ਅਰਥਵਿਵਸਥਾ ਮਹਿੰਗਾਈ ਦੇ ਇੱਕ 'ਭਿਆਨਕ ਚੱਕਰਵਾਤ' ਦੀ ਲਪੇਟ ਵਿੱਚ ਆ ਜਾਵੇਗੀ, ਜੋ ਵਿਕਾਸ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਰੋਕ ਦੇਵੇਗੀ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ
ਹੋਰਮੁਜ਼ ਦੀ ਘੇਰਾਬੰਦੀ ਅਤੇ ਊਰਜਾ ਸੰਕਟ
ਦੁਨੀਆ ਦੇ ਤੇਲ ਅਤੇ ਗੈਸ ਦਾ ਇੱਕ ਵੱਡਾ ਹਿੱਸਾ 'ਹੋਰਮੁਜ਼ ਜਲਡਮਰੂਮੱਧ' (Strait of Hormuz) ਰਾਹੀਂ ਗੁਜ਼ਰਦਾ ਹੈ। ਅੰਕੜਿਆਂ ਅਨੁਸਾਰ ਦੁਨੀਆ ਦਾ ਲਗਭਗ 30% ਕੱਚਾ ਤੇਲ ਅਤੇ 20% ਲਿਕੁਇਫਾਈਡ ਨੈਚੁਰਲ ਗੈਸ (LNG) ਇਸੇ ਰਸਤੇ ਸਪਲਾਈ ਹੁੰਦੀ ਹੈ। ਜੰਗ ਕਾਰਨ ਜੇਕਰ ਇਹ ਰਸਤਾ ਬੰਦ ਜਾਂ ਪ੍ਰਭਾਵਿਤ ਹੁੰਦਾ ਹੈ, ਤਾਂ ਭਾਰਤ ਸਮੇਤ ਏਸ਼ੀਆ ਅਤੇ ਯੂਰਪ ਦੇ ਉਨ੍ਹਾਂ ਦੇਸ਼ਾਂ ਦੀ ਕਮਰ ਟੁੱਟ ਜਾਵੇਗੀ ਜੋ ਊਰਜਾ ਲਈ ਦਰਾਮਦ 'ਤੇ ਨਿਰਭਰ ਹਨ। ਤੇਲ ਦੀਆਂ ਅਸਮਾਨ ਨੂੰ ਛੂਹਦੀਆਂ ਕੀਮਤਾਂ ਨਾ ਸਿਰਫ਼ ਮਾਲ ਦੀ ਢੋਆ-ਢੁਆਈ ਮਹਿੰਗੀ ਕਰਨਗੀਆਂ, ਸਗੋਂ ਆਮ ਆਦਮੀ ਦੀ ਜੇਬ 'ਤੇ ਵੀ ਵੱਡਾ ਬੋਝ ਪਾਉਣਗੀਆਂ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਵੇਗੀ ਤੁਹਾਡੀ ਸੈਲਰੀ! ਜਾਣੋ ਨਵੇਂ IT ਨਿਯਮਾਂ ਦਾ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ
ਗਰੀਬ ਮੁਲਕਾਂ 'ਤੇ ਟੁੱਟੇਗਾ ਦੁੱਖਾਂ ਦਾ ਪਹਾੜ
IMF ਨੇ ਚੇਤਾਵਨੀ ਦਿੱਤੀ ਹੈ ਕਿ ਇਸ ਜੰਗ ਦੀ ਸਭ ਤੋਂ ਮਾਰੂ ਮਾਰ ਅਫਰੀਕਾ ਅਤੇ ਏਸ਼ੀਆ ਦੇ ਗਰੀਬ ਦੇਸ਼ਾਂ ਨੂੰ ਝੱਲਣੀ ਪਵੇਗੀ। ਇਨ੍ਹਾਂ ਦੇਸ਼ਾਂ ਲਈ ਸੰਕਟ ਦੋਹਰਾ ਹੈ- ਇੱਕ ਪਾਸੇ ਤੇਲ ਮਹਿੰਗਾ ਹੋ ਰਿਹਾ ਹੈ, ਦੂਜੇ ਪਾਸੇ ਖੇਤੀ ਲਈ ਜ਼ਰੂਰੀ ਖਾਦਾਂ ਅਤੇ ਉਰਵਰਕਾਂ ਦੀਆਂ ਕੀਮਤਾਂ ਵੀ ਬੇਕਾਬੂ ਹੋ ਰਹੀਆਂ ਹਨ। ਇਸ ਨਾਲ ਅਨਾਜ ਉਤਪਾਦਨ ਘਟੇਗਾ ਅਤੇ ਭੁੱਖਮਰੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ
ਸਪਲਾਈ ਚੇਨ ਅਤੇ ਉਦਯੋਗਾਂ ਨੂੰ ਝਟਕਾ
ਜੰਗ ਕਾਰਨ ਸਮੁੰਦਰੀ ਰਸਤੇ ਅਸੁਰੱਖਿਅਤ ਹੋਣ ਕਾਰਨ ਜਹਾਜ਼ਾਂ ਨੂੰ ਲੰਬੇ ਰਸਤੇ ਅਪਣਾਉਣੇ ਪੈ ਰਹੇ ਹਨ, ਜਿਸ ਨਾਲ ਟ੍ਰਾਂਸਪੋਰਟੇਸ਼ਨ ਅਤੇ ਬੀਮਾ ਖਰਚਾ ਕਈ ਗੁਣਾ ਵਧ ਗਿਆ ਹੈ। ਇਸ ਤੋਂ ਇਲਾਵਾ:
ਇਹ ਵੀ ਪੜ੍ਹੋ : ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ
- ਖਾੜੀ ਦੇਸ਼ਾਂ ਤੋਂ ਮਿਲਣ ਵਾਲੀ ਹੀਲੀਅਮ ਗੈਸ ਦੀ ਸਪਲਾਈ ਰੁਕਣ ਨਾਲ ਦੁਨੀਆ ਭਰ ਵਿੱਚ ਸੈਮੀਕੰਡਕਟਰ ਅਤੇ ਮੈਡੀਕਲ ਉਪਕਰਣਾਂ ਦਾ ਨਿਰਮਾਣ ਠੱਪ ਹੋ ਸਕਦਾ ਹੈ।
- ਉਦਯੋਗਿਕ ਵਰਤੋਂ ਵਿੱਚ ਆਉਣ ਵਾਲੇ ਸਲਫਰ ਦੀ ਕਮੀ ਕਾਰਨ ਭਾਰੀ ਉਦਯੋਗਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਯੂਰਪ ਵਿੱਚ ਗੈਸ ਦਾ ਹਾਹਾਕਾਰ ਅਤੇ ਮੰਦੀ ਦੇ ਸੰਕੇਤ
ਯੂਰਪ ਇੱਕ ਵਾਰ ਫਿਰ 2021-22 ਵਰਗੇ ਭਿਆਨਕ ਗੈਸ ਸੰਕਟ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਬ੍ਰਿਟੇਨ ਅਤੇ ਇਟਲੀ ਵਰਗੇ ਦੇਸ਼ ਸਭ ਤੋਂ ਵੱਧ ਮੁਸ਼ਕਲ ਵਿੱਚ ਦਿਖ ਰਹੇ ਹਨ। ਸ਼ੇਅਰ ਬਾਜ਼ਾਰਾਂ ਦਾ ਹਾਲ ਵੀ ਮਾੜਾ ਹੈ; ਕਰਜ਼ਾ ਲੈਣਾ ਮਹਿੰਗਾ ਹੋ ਗਿਆ ਹੈ ਅਤੇ ਨਿਵੇਸ਼ ਦੀ ਕਮੀ ਤੇ ਵਧਦੀ ਬੇਰੁਜ਼ਗਾਰੀ ਕਾਰਨ ਦੁਨੀਆ ਇੱਕ ਵੱਡੇ ਵਿੱਤੀ ਸੰਕਟ ਵੱਲ ਵਧਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਇਹ ਵੀ ਪੜ੍ਹੋ : ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
