ਹੁਣ ਟੋਲ ਪਲਾਜ਼ੇ ''ਤੇ ਨਹੀਂ ਦੇਣਾ ਪਵੇਗਾ Cash, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Wednesday, Apr 01, 2026 - 12:18 PM (IST)
ਨਵੀਂ ਦਿੱਲੀ: ਜੇਕਰ ਤੁਸੀਂ ਅੱਜ ਯਾਨੀ 1 ਅਪ੍ਰੈਲ 2026 ਤੋਂ ਨੈਸ਼ਨਲ ਹਾਈਵੇਅ ਜਾਂ ਐਕਸਪ੍ਰੈਸਵੇਅ 'ਤੇ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਪੂਰੀ ਤਰ੍ਹਾਂ ਕੈਸ਼ਲੇਸ (Cashless) ਕਰਨ ਦਾ ਵੱਡਾ ਫੈਸਲਾ ਲਿਆ ਹੈ। ਅੱਜ ਤੋਂ ਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ (Cash Payment) ਦੀ ਸਹੂਲਤ ਖ਼ਤਮ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਹੁਣ ਸਿਰਫ਼ ਡਿਜੀਟਲ ਭੁਗਤਾਨ ਹੀ ਹੋਵੇਗਾ ਮਾਨਯੋਗ
NHAI ਦੀ ਅਧਿਕਾਰਤ ਘੋਸ਼ਣਾ ਮੁਤਾਬਕ, ਹੁਣ ਹਾਈਵੇਅ ਯੂਜ਼ਰਸ ਸਿਰਫ਼ ਫਾਸਟੈਗ (FASTag) ਜਾਂ UPI (ਆਨਲਾਈਨ ਟ੍ਰਾਂਜੈਕਸ਼ਨ) ਰਾਹੀਂ ਹੀ ਟੋਲ ਫੀਸ ਭਰ ਸਕਣਗੇ। ਕੈਸ਼ ਦੇਣ ਦੀ ਜ਼ਿੱਦ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਡਿਜੀਟਲ ਪ੍ਰਣਾਲੀ ਨਾਲ ਕਈ ਫਾਇਦੇ ਹੋ ਸਕਦੇ ਹਨ...
ਸਮੇਂ ਦੀ ਬਚਤ: ਵਾਹਨਾਂ ਨੂੰ ਟੋਲ ਪਲਾਜ਼ਿਆਂ 'ਤੇ ਰੁਕਣਾ ਨਹੀਂ ਪਵੇਗਾ, ਜਿਸ ਨਾਲ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲੇਗਾ।
ਪਾਰਦਰਸ਼ਤਾ: ਟੋਲ ਵਸੂਲੀ ਵਿੱਚ ਪੂਰੀ ਪਾਰਦਰਸ਼ਤਾ ਆਵੇਗੀ।
ਪ੍ਰਦੂਸ਼ਣ 'ਚ ਕਮੀ: ਵਾਹਨਾਂ ਦੇ ਘੱਟ ਰੁਕਣ ਕਾਰਨ ਈਂਧਨ ਦੀ ਖਪਤ ਘਟੇਗੀ ਅਤੇ ਵਾਤਾਵਰਣ ਵੀ ਸਾਫ਼ ਰਹੇਗਾ।
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਜੇਕਰ ਫਾਸਟੈਗ 'ਚ ਬੈਲੇਂਸ ਨਾ ਹੋਇਆ ਤਾਂ ਕੀ ਹੋਵੇਗਾ?
ਜੇਕਰ ਤੁਹਾਡਾ ਫਾਸਟੈਗ ਐਕਟਿਵ ਨਹੀਂ ਹੈ ਜਾਂ ਉਸ ਵਿੱਚ ਬੈਲੇਂਸ ਘੱਟ ਹੈ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਹਾਲਾਂਕਿ, ਐਮਰਜੈਂਸੀ ਦੀ ਸਥਿਤੀ ਵਿੱਚ ਯਾਤਰੀਆਂ ਕੋਲ ਟੋਲ ਬੂਥ 'ਤੇ ਮੌਜੂਦ QR ਕੋਡ ਨੂੰ ਸਕੈਨ ਕਰਕੇ UPI ਰਾਹੀਂ ਤੁਰੰਤ ਭੁਗਤਾਨ ਕਰਨ ਦਾ ਵਿਕਲਪ ਹੋਵੇਗਾ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨੈੱਟਵਰਕ ਦੀ ਸਮੱਸਿਆ ਕਾਰਨ UPI ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ। ਇਸ ਲਈ ਫਾਸਟੈਗ ਨੂੰ ਪਹਿਲਾਂ ਤੋਂ ਹੀ ਰੀਚਾਰਜ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
ਹਾਈਵੇਅ 'ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਸਲਾਹ:
ਘਰੋਂ ਨਿਕਲਣ ਤੋਂ ਪਹਿਲਾਂ ਲੋਕ ਇਹ ਜ਼ਰੂਰ ਚੈੱਕ ਕਰ ਲੈਣ ਕਿ ਉਨ੍ਹਾਂ ਦਾ FASTag ਬੈਂਕ ਖਾਤੇ ਨਾਲ ਸਹੀ ਤਰ੍ਹਾਂ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਫਾਸਟੈਗ ਵਿੱਚ ਲੋੜੀਂਦੇ ਬੈਲੇਂਸ ਨੂੰ ਯਕੀਨੀ ਬਣਾਓ। ਆਪਣੇ ਸਮਾਰਟਫੋਨ ਵਿੱਚ ਬੈਕਅੱਪ ਵਜੋਂ ਇੱਕ ਚਾਲੂ UPI ਐਪ (ਜਿਵੇਂ Google Pay, PhonePe) ਜ਼ਰੂਰ ਰੱਖੋ। ਟੋਲ ਬੂਥਾਂ 'ਤੇ ਤੇਜ਼ ਪ੍ਰਕਿਰਿਆ ਨਾਲ ਈਂਧਨ ਦੀ ਖਪਤ ਅਤੇ ਵਾਹਨਾਂ ਦੇ ਨਿਕਾਸ ਨੂੰ ਘਟਾਉਣ ਦੀ ਉਮੀਦ ਹੈ, ਜਿਸ ਨਾਲ ਵਾਤਾਵਰਣ ਸਾਫ਼-ਸੁਥਰਾ ਰਹੇਗਾ।
ਇਹ ਵੀ ਪੜ੍ਹੋ - ਅਮਰੀਕਾ 'ਚ ਜਹਾਜ਼ ਕ੍ਰੈਸ਼, ਐਮਰਜੈਂਸੀ ਬਚਾਅ ਟੀਮਾਂ ਤਾਇਨਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਨਵੇਂ ਵਿੱਤੀ ਸਾਲ ਦੀ ਪਹਿਲੀ MPC Meeting : Repo rate 'ਚ ਨਹੀਂ ਕੀਤਾ ਬਦਲਾਅ, ਗਵਰਨਰ ਮਲਹੋਤਰਾ ਨੇ ਕੀਤੇ ਕਈ ਵੱਡੇ ਐਲ
ਵਿਸ਼ਵ ਆਰਥਿਕਤਾ 'ਤੇ ਮੰਡਰਾ ਰਹੇ ਨੇ 7 ਵੱਡੇ ਖ਼ਤਰੇ: ਮਹਿੰਗਾਈ ਤੋਂ ਲੈ ਕੇ ਡਾਲਰ ਦੀ ਮਜ਼ਬੂਤੀ ਤੱਕ ਵਧ ਸਕਦੀ ਹੈ ਮੁਸੀਬਤ
