ਰੈਪੋ ਦਰ ਸਥਿਰ ਰਹਿਣ ਨਾਲ ਰੀਅਲ ਅਸਟੇਟ ਨੂੰ ਮਿਲੇਗਾ ਸਹਾਰਾ : ਮਾਹਿਰ
Thursday, Apr 09, 2026 - 01:10 PM (IST)
ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ਨੂੰ 5.25 ਫੀਸਦੀ ’ਤੇ ਸਥਿਰ ਰੱਖਣ ਦੇ ਫੈਸਲੇ ਨੂੰ ਰੀਅਲ ਅਸਟੇਟ ਖੇਤਰ ਲਈ ਹਾਂ-ਪੱਖੀ ਅਤੇ ਸੰਤੁਲਿਤ ਕਦਮ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਬੇਯਕੀਨੀਆਂ ਵਿਚਾਲੇ ਇਹ ਫੈਸਲਾ ਬਾਜ਼ਾਰ ’ਚ ਸਥਿਰਤਾ ਅਤੇ ਭਰੋਸਾ ਵਧਾਏਗਾ, ਖਾਸ ਕਰ ਕੇ ਮੱਧ-ਆਮਦਨ ਅਤੇ ਕਿਫਾਇਤੀ ਰਿਹਾਇਸ਼ੀ ਸੈਕਟਰ ’ਚ ਮੰਗ ਨੂੰ ਸਮਰਥਨ ਮਿਲੇਗਾ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਨਾਰਡੇਕੋ ਦੇ ਪ੍ਰਧਾਨ ਪ੍ਰਵੀਨ ਜੈਨ ਨੇ ਕਿਹਾ ਕਿ ਨੀਤੀਗਤ ਸਥਿਰਤਾ ਡਿਵੈੱਲਪਰਾਂ ਅਤੇ ਘਰ ਖਰੀਦਦਾਰਾਂ ਦੋਵਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਨਵੇਂ ਪ੍ਰਾਜੈਕਟਾਂ ਨੂੰ ਉਤਸ਼ਾਹ ਮਿਲੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਸੀ. ਬੀ. ਆਰ. ਈ. ਗਰੁੱਪ ਦੇ ਸੀ. ਈ. ਓ. (ਭਾਰਤ, ਦੱਖਣ-ਪੂਰਬੀ ਏਸ਼ੀਆ, ਪੱਛਮੀ ਏਸ਼ੀਆ ਅਤੇ ਅਫਰੀਕਾ) ਅੰਸ਼ੁਮਾਨ ਮੈਗਜ਼ੀਨ ਅਨੁਸਾਰ ਫਰਵਰੀ 2025 ਤੋਂ ਦਰਾਂ ’ਚ ਕਟੌਤੀ ਤੋਂ ਬਾਅਦ ਹੁਣ ਧਿਆਨ ਬਿਹਤਰ ਕਰਜ਼ਾ ਪ੍ਰਵਾਹ ਅਤੇ ਆਰਥਿਕ ਰਫਤਾਰ ’ਤੇ ਹੈ, ਜੋ ਖੇਤਰ ਨੂੰ ਲੰਮੇ ਸਮੇਂ ਦੀ ਸਥਿਰਤਾ ਦੇਵੇਗਾ।
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਕੋਲੀਅਰਸ ਦੇ ਵਿਮਲ ਨਾਦਰ ਨੇ ਇਸ ਨੂੰ ‘ਦੇਖੋ ਅਤੇ ਇੰਤਜ਼ਾਰ ਕਰੋ’ ਨੀਤੀ ਦੱਸਿਆ, ਹਾਲਾਂਕਿ ਸਪਲਾਈ ਚੇਨ ਦੀਆਂ ਰੁਕਾਵਟਾਂ ਅਤੇ ਨਿਰਮਾਣ ਲਾਗਤ ’ਚ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਸਥਿਰ ਵਿਆਜ ਦਰਾਂ ਈ. ਐੱਮ. ਆਈ. ਨੂੰ ਅੰਦਾਜ਼ਨ ਬਣਾਈ ਰੱਖਦੀਆਂ ਹਨ, ਜਿਸ ਨਾਲ ਖਰੀਦਦਾਰਾਂ ਦਾ ਭਰੋਸਾ ਵਧਦਾ ਹੈ ਅਤੇ ਡਿਵੈੱਲਪਰਾਂ ਨੂੰ ਪ੍ਰਾਜੈਕਟਾਂ ਦੇ ਵਿਸਥਾਰ ’ਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
