WTO. ਵਾਰਤਾ ਖ਼ਤਮ, ਈ-ਕਾਮਰਸ ’ਤੇ ਡਿਊਟੀ ਨਾਲ ਜੁੜੀ ਰੋਕ ਵਧਾਉਣ ’ਤੇ ਕੋਈ ਸਹਿਮਤੀ ਨਹੀਂ
Tuesday, Mar 31, 2026 - 03:12 PM (IST)
ਬਿਜ਼ਨੈੱਸ ਡੈਸਕ - ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੀ ਚਾਰ ਦਿਨਾ 14ਵੀਂ ਮੰਤਰੀ ਪੱਧਰੀ ਕਾਨਫਰੰਸ (ਐੱਮ. ਸੀ.-14) ਸੋਮਵਾਰ ਨੂੰ ਕੈਮਰੂਨ ਦੇ ਯਾਊਂਡੇ ’ਚ ਖ਼ਤਮ ਹੋ ਗਈ ਪਰ ਇਸ ’ਚ ਈ-ਕਾਮਰਸ ’ਤੇ ਕਸਟਮ ਡਿਊਟੀ ’ਤੇ ਰੋਕ ਦੀ ਮਿਆਦ ਨੂੰ ਵਧਾਉਣ ਦੇ ਵਿਵਾਦਪੂਰਨ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਕਾਨਫਰੰਸ ਦੀ ਪ੍ਰਧਾਨਗੀ ਕਰਨ ਵਾਲੇ ਕੈਮਰੂਨ ਦੇ ਵਪਾਰ ਮੰਤਰੀ ਲਿਊਕ ਮੈਗਲੋਇਰ ਮਬਾਰਗਾ ਅਤਾਂਗਾਨਾ ਨੇ ਕਿਹਾ ਕਿ ਚਾਰ ਦਿਨਾਂ ਦੀ ਬੈਠਕ ’ਚ ਵਪਾਰ ਮੰਤਰੀਆਂ ਨੇ ਕਈ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਦੀ ਕਮੀ ਕਾਰਨ ਕੁਝ ਪੈਂਡਿੰਗ ਮੁੱਦਿਆਂ ’ਤੇ ਸਹਿਮਤੀ ਨਹੀਂ ਬਣ ਸਕੀ। ਇਨ੍ਹਾਂ ’ਚ ਈ-ਕਾਮਰਸ ’ਤੇ ਡਬਲਯੂ. ਟੀ. ਓ. ਦੀ ਕਾਰਜ ਪ੍ਰਣਾਲੀ, ‘ਇਲੈਕਟ੍ਰਾਨਿਕ ਟ੍ਰਾਂਸਮਿਸ਼ਨ’ ’ਤੇ ਕਸਟਮ ਡਿਊਟੀ ਵਸੂਲਣ ’ਤੇ ਲੱਗੀ ਮੌਜੂਦਾ ਰੋਕ ਨੂੰ ਜਾਰੀ ਰੱਖਣ ਅਤੇ ਬੌਧਿਕ ਜਾਇਦਾਦ ਅਧਿਕਾਰਾਂ ਦੇ ਵਪਾਰ ਨਾਲ ਸਬੰਧਤ ਪਹਿਲੂਆਂ (ਟੀ. ਆਰ. ਆਈ. ਪੀ. ਐੱਸ.) ਨਾਲ ਜੁੜੀਆਂ ਸ਼ਿਕਾਇਤਾਂ ਦਾ ਹੱਲ ਵਰਗੇ ਵਿਸ਼ੇ ਸ਼ਾਮਲ ਸਨ। ਹੁਣ ਇਨ੍ਹਾਂ ਵਿਸ਼ਿਆਂ ’ਤੇ ਚਰਚਾ ਸੰਗਠਨ ਦੇ ਹੈੱਡਕੁਆਰਟਰ ਜਿਨੇਵਾ ’ਚ ਜਾਰੀ ਰਹੇਗੀ।
ਇਹ ਵੀ ਪੜ੍ਹੋ : ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਵੇਗੀ ਤੁਹਾਡੀ ਸੈਲਰੀ! ਜਾਣੋ ਨਵੇਂ IT ਨਿਯਮਾਂ ਦਾ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ
ਬ੍ਰਾਜ਼ੀਲ ਅਤੇ ਅਮਰੀਕਾ ਵਿਚਾਲੇ ਡੈੱਡਲਾਕ
ਈ-ਕਾਮਰਸ ਇੰਪੋਰਟ ਡਿਊਟੀ ’ਤੇ ਵਾਰਤਾ ’ਚ ਬ੍ਰਾਜ਼ੀਲ ਅਤੇ ਅਮਰੀਕਾ ਵਿਚਾਲੇ ਡੈੱਡਲਾਕ ਪੈਦਾ ਹੋ ਗਿਆ। ਕੁਝ ਦੇਸ਼ ਇਸ ਰੋਕ ਨੂੰ ਵਧਾਉਣ ਦੇ ਵਿਰੋਧ ’ਚ ਹਨ ਜਾਂ ਸਿਰਫ 2 ਸਾਲ ਦੀ ਮਿਆਦ ਚਾਹੁੰਦੇ ਹਨ, ਜਦਕਿ ਅਮਰੀਕਾ ਇਸ ਨੂੰ ਪੰਜ ਸਾਲ ਤੱਕ ਵਧਾਉਣ ਦੀ ਮੰਗ ਕਰ ਰਿਹਾ ਹੈ। ਡਬਲਯੂ. ਟੀ. ਓ. ਦੇ ਮੈਂਬਰ 1998 ਤੋਂ ਡਿਜੀਟਲ ਡਾਊਨਲੋਡ ਅਤੇ ਸਟ੍ਰੀਮਿੰਗ ਵਰਗੀਆਂ ਇਲੈਕਟ੍ਰਾਨਿਕ ਸੇਵਾਵਾਂ ’ਤੇ ਕਸਟਮ ਡਿਊਟੀ ਨਾ ਲਗਾਉਣ ਲਈ ਸਹਿਮਤ ਹਨ ਅਤੇ ਇਹ ਰੋਕ ਸਮੇਂ-ਸਮੇਂ ’ਤੇ ਮੰਤਰੀ ਪੱਧਰੀ ਬੈਠਕਾਂ ’ਚ ਵਧਾਈ ਜਾਂਦੀ ਰਹੀ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ
ਇਹ ਵੀ ਪੜ੍ਹੋ : ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਇਹ ਵੀ ਪੜ੍ਹੋ : ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਨਵੇਂ ਵਿੱਤੀ ਸਾਲ ਦੀ ਪਹਿਲੀ MPC Meeting : Repo rate 'ਚ ਨਹੀਂ ਕੀਤਾ ਬਦਲਾਅ, ਗਵਰਨਰ ਮਲਹੋਤਰਾ ਨੇ ਕੀਤੇ ਕਈ ਵੱਡੇ ਐਲ
