UN ਨੇ 2018 ''ਚ ਭਾਰਤ ਦੀ ਆਰਥਿਕ ਵਾਧਾ ਦਰ 7.2 ਫੀਸਦੀ ਹੋਣ ਦੀ ਜਤਾਈ ਉਮੀਦ

12/12/2017 11:34:55 AM

ਨਵੀਂ ਦਿੱਲੀ—ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਸੋਮਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ ਜ਼ਬਰਦਸਤ ਨਿੱਜੀ ਉਪਭੋਗ, ਜਨਤਕ ਨਿਵੇਸ਼ ਅਤੇ ਸੰਰਚਨਾਤਮਕ ਸੁਧਾਰਾਂ ਦੇ ਕਾਰਨ 2018 'ਚ ਭਾਰਤ ਦੀ ਅਰਥਵਿਵਸਥਾ ਦੀ ਵਾਧਾ ਦਰ 7.2 ਫੀਸਦੀ ਹੋਵੇਗੀ ਜਦਕਿ 2019 'ਚ ਇਹ ਵਧ ਕੇ 7.4 ਫੀਸਦੀ 'ਤੇ ਪਹੁੰਚ ਜਾਵੇਗੀ। 
'ਵਰਲਡ ਇਕੋਨੋਮਿਕ ਸਿਚੁਏਸ਼ਨ ਐਂਡ ਪ੍ਰੋਸਪੈਕਟ 2018'ਚ ਰਿਪੋਰਟ ਜਾਰੀ ਕਰਦੇ ਹੋਏ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਯੂ.ਐੱਨ. ਡੀ.ਈ.ਐੱਸ.ਏ.) ਨੇ ਕਿਹਾ ਕਿ ਕੁੱਲ ਮਿਲਾ ਕੇ ਦੱਖਣੀ ਏਸ਼ੀਆ ਲਈ ਆਰਥਿਕ ਪਰਿਦ੍ਰਿਸ਼ ਬਹੁਤ ਅਨੁਕੂਲ ਨਜ਼ਰ ਆ ਰਿਹਾ ਹੈ ਅਤੇ ਵਰਣਨਯੋਗ ਮਾਧਿਅਮ ਸਮੇਂ ਦੀਆਂ ਚੁਣੌਤੀਆਂ ਦੇ ਬਾਵਜੂਦ ਛੋਟੇ ਸਮੇਂ ਲਈ ਸਥਿਰ ਹੈ। 
ਰਿਪੋਰਟ 'ਚ ਕਿਹਾ ਗਿਆ ਹੈ ਕਿ ਨਿੱਜੀ ਖਪਤ ਅਤੇ ਵਿਆਪਕ ਆਰਥਿਕ ਨੀਤੀਆਂ ਤੋਂ ਮਜ਼ਬੂਤੀ ਮਿਲਣ ਦੇ ਕਾਰਨ ਦੱਖਣੀ ਏਸ਼ੀਆ 'ਚ ਆਰਥਿਕ ਪਰਿਦ੍ਰਿਸ਼ ਹੁਣ ਵੀ ਬਹੁਤ ਸਥਿਰ ਅਤੇ ਅਨੁਕੂਲ ਹੈ।


Related News