ਇੰਡੀਆ ਸੀਮੈਂਟਸ ’ਚ 23 ਫੀਸਦੀ ਹਿੱਸੇਦਾਰੀ ਖਰੀਦੇਗੀ ਅਲਟਰਾਟੈੱਕ ਸੀਮੈਂਟ

Friday, Jun 28, 2024 - 01:10 PM (IST)

ਮੁੰਬਈ - ਪ੍ਰਮੁੱਖ ਸੀਮੈਂਟ ਨਿਰਮਾਤਾ ਕੰਪਨੀ ਅਲਟਰਾਟੈੱਕ ਸੀਮੈਂਟ ਨੇ ਚੇਨਈ ਸਥਿਤ ਇੰਡੀਆ ਸੀਮੈਂਟਸ ਲਿਮਟਿਡ ’ਚ ਲੱਗਭਗ 23 ਫੀਸਦੀ ਹਿੱਸੇਦਾਰੀ 1,885 ਕਰੋੜ ਰੁਪਏ ’ਚ ਖਰੀਦਣ ਦਾ ਐਲਾਨ ਕੀਤਾ। ਅਲਟਰਾਟੈੱਕ ਸੀਮੈਂਟ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਬੈਠਕ ’ਚ ਇੰਡੀਆ ਸੀਮੈਂਟਸ ਲਿਮਟਿਡ ਦੇ 7.06 ਕਰੋੜ ਸ਼ੇਅਰ ਖਰੀਦਣ ਲਈ ਵਿੱਤੀ ਨਿਵੇਸ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ।

ਕੰਪਨੀ ਸੂਚਨਾ ਅਨੁਸਾਰ ਇਹ ਸੌਦਾ 267 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ ਹੋਵੇਗਾ ਅਤੇ ਇਹ ਗੈਰ- ਨਿਅੰਤਰਿਤ ਵਿੱਤੀ ਨਿਵੇਸ਼ ਇੰਡੀਆ ਸੀਮੈਂਟਸ ਦੀ ਸ਼ੇਅਰ ਪੂੰਜੀ ਦਾ ਲੱਗਭਗ 23 ਫੀਸਦੀ ਹੈ। ਵਿੱਤੀ ਸਾਲ 2023-24 ’ਚ ਇੰਡੀਆ ਸੀਮੈਂਟਸ ਦਾ ਕਾਰੋਬਾਰ 5,112 ਕਰੋੜ ਰੁਪਏ ਰਿਹਾ ਸੀ।

ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੋਰਡ ਆਫ ਡਾਇਰੈਕਟਰਜ਼ ਨੇ ਇਕ ਵੱਖਰੀ ਮੀਟਿੰਗ 'ਚ 285 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 3.4 ਫੀਸਦੀ ਸ਼ੇਅਰ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਦੂਜੇ ਟ੍ਰਾਂਜੈਕਸ਼ਨ ਦੀ ਕੀਮਤ 285 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 295 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਅਲਟ੍ਰਾਟੈੱਕ ਸੀਮੈਂਟ ਨੇ ਕਿਹਾ ਸੀ ਕਿ ਉਸ ਦੇ ਨਿਰਦੇਸ਼ਕ ਮੰਡਲ ਦੀ ਵੀਰਵਾਰ ਨੂੰ ਹੋਈ ਬੈਠਕ 'ਚ ਇੰਡੀਆ ਸੀਮੈਂਟਸ ਲਿਮਟਿਡ ਦੇ 7.06 ਕਰੋੜ ਸ਼ੇਅਰ ਖਰੀਦਣ ਲਈ ਵਿੱਤੀ ਨਿਵੇਸ਼ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਗੈਰ-ਨਿਯੰਤਰਿਤ ਵਿੱਤੀ ਨਿਵੇਸ਼ ਇੰਡੀਆ ਸੀਮੈਂਟਸ ਦੀ ਸ਼ੇਅਰ ਪੂੰਜੀ ਦੇ ਲਗਭਗ 23 ਪ੍ਰਤੀਸ਼ਤ ਨੂੰ ਦਰਸਾਉਂਦਾ ਹੈ।


Harinder Kaur

Content Editor

Related News