ਅਲਟ੍ਰਾਟੈਕ ਸੀਮੈਂਟ ਦਾ ਮੁਨਾਫਾ 28 ਫੀਸਦੀ ਘਟਿਆ
Wednesday, Oct 18, 2017 - 02:54 PM (IST)
ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦਾ ਸਟੈਂਡਅਲੋਨ ਮੁਨਾਫਾ 28 ਫੀਸਦੀ ਘੱਟ ਕੇ 431.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦਾ ਸਟੈਂਡਅਲੋਨ ਮੁਨਾਫਾ 601 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦੀ ਸਟੈਂਡਅਲੋਨ ਆਮਦਨ 6196 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦਾ ਸਟੈਂਡਅਲੋਨ ਐਬਿਟਡਾ 1155 ਕਰੋੜ ਤੋਂ ਵਧ ਕੇ 1351 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਅਲਟ੍ਰਾਟੈਕ ਸੀਮੈਂਟ ਦਾ ਸਟੈਂਡਅਲੋਨ ਐਬਿਟਡਾ ਮਾਰਜਨ 18.6 ਫੀਸਦੀ ਤੋਂ ਵਧ ਕੇ 20.6 ਫੀਸਦੀ ਰਿਹਾ ਹੈ।
