UK ਨੇ ਵੀਜ਼ਾ ਫੀਸਾਂ 'ਚ ਕੀਤਾ ਭਾਰੀ ਵਾਧਾ, ਸਟੱਡੀ ਲਈ ਜਾਣਾ ਵੀ ਹੋਵੇਗਾ ਮਹਿੰਗਾ

03/12/2020 3:53:39 PM

ਲੰਡਨ— ਯੂ. ਕੇ. ਦਾ ਵੀਜ਼ਾ ਲੈਣ ਲਈ ਹੁਣ ਤੁਹਾਨੂੰ ਜੇਬ ਢਿੱਲੀ ਕਰਨੀ ਪਵੇਗੀ ਕਿੳਂਕਿ ਬੌਰਿਸ ਜੌਹਨਸਨ ਸਰਕਾਰ ਨੇ ਇਮੀਗ੍ਰੇਸ਼ਨ ਹੈਲਥ ਸਰਚਾਰਜ (ਆਈ. ਐੱਚ. ਐੱਸ.) 'ਚ ਭਾਰੀ ਵਾਧਾ ਕਰ ਦਿੱਤਾ ਹੈ। ਬ੍ਰਿਟੇਨ ਦੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਬਜਟ 'ਚ ਇਸ ਦੀ ਘੋਸ਼ਣਾ ਕੀਤੀ ਹੈ। ਇਸ ਦਾ ਸਿੱਧਾ-ਸਿੱਧਾ ਪ੍ਰਭਾਵ ਭਾਰਤੀ ਪੇਸ਼ੇਵਰਾਂ ਤੇ ਯੂ਼ ਕੇ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਜੇਬ 'ਤੇ ਪੈਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਕਿ ਸਾਡੀ ਪਾਰਟੀ ਨੇ ਮੈਨੀਫਸਟੋ 'ਚ ਵਾਅਦਾ ਕੀਤਾ ਸੀ ਉਸ ਨੂੰ ਮੁੱਖ ਰੱਖਦੇ ਹੋਏ ਇਮੀਗ੍ਰੇਸ਼ਨ ਹੈਲਥ ਸਰਚਾਰਜ 'ਚ ਵਾਧਾ ਕੀਤਾ ਜਾ ਰਿਹਾ ਹੈ। ਯੂ. ਕੇ. ਸਰਕਾਰ ਦਾ ਇਹ ਕਦਮ ਵਿਦਿਆਰਥੀਆਂ ਨੂੰ ਵੀ ਮਹਿੰਗਾ ਪੈਣ ਜਾ ਰਿਹਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 470 ਪੌਂਡ ਦੀ ਇਕ ਨਵੀਂ ਛੋਟ ਦਰ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ।

 

ਕਿੰਨਾ ਵਾਧਾ?
ਯੂ. ਕੇ. ਵੱਲੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਨੂੰ 400 ਪੌਂਡ ਤੋਂ ਵਧਾ ਕੇ 624 ਪੌਂਡ ਕਰ ਦਿੱਤਾ ਜਾਵੇਗਾ। ਉੱਥੇ ਹੀ, ਦੇਸ਼ਾਂ-ਪਰਦੇਸਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਘੱਟੋ-ਘੱਟ ਦਰ 300 ਪੌਂਡ ਤੋਂ ਵਧਾ ਕੇ 470 ਪੌਂਡ ਕੀਤੀ ਜਾ ਰਹੀ ਹੈ। ਬ੍ਰਿਟੇਨ ਨੇ ਆਈ. ਐੱਚ. ਐੱਸ. ਅਪ੍ਰੈਲ 2015 'ਚ ਲਾਗੂ ਕੀਤਾ ਸੀ ਤੇ ਦਸੰਬਰ 2018 'ਚ ਇਸ ਦੀ ਫੀਸ 200 ਪੌਂਡ ਤੋਂ ਵਧਾ ਕੇ 400 ਪੌਂਡ ਪ੍ਰਤੀ ਸਾਲ ਕੀਤੀ ਗਈ ਸੀ।

ਇਹ ਪੈਸਾ ਰਾਸ਼ਟਰੀ ਸਿਹਤ ਸੇਵਾਵਾਂ 'ਤੇ ਖਰਚ ਲਈ ਇਕੱਠਾ ਕੀਤਾ ਜਾਂਦਾ ਹੈ। ਯੂ. ਕੇ. ਵੱਲੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ 6 ਮਹੀਨੇ ਤੋਂ ਵੱਧ ਦੇ ਸਟੱਡੀ, ਵਰਕ ਜਾਂ ਪਰਿਵਾਰਕ ਵੀਜ਼ਾ 'ਤੇ ਲਗਾਇਆ ਜਾਂਦਾ ਹੈ, ਯਾਨੀ ਲਾਂਗ ਟਰਮ ਦੇ ਵੀਜ਼ਾ ਲਈ ਹੁਣ ਜੇਬ ਢਿੱਲੀ ਹੋਵੇਗੀ। ਉੱਥੇ ਹੀ, ਭਾਰਤੀ ਮੂਲ ਦੇ ਡਾਕਟਰਾਂ ਦੀ ਬ੍ਰਿਟੇਨ ਦੀ ਸਭ ਤੋਂ ਵੱਡੀ ਪ੍ਰਤੀਨਿਧੀ ਸੰਸਥਾ ਨੇ ਯੂ. ਕੇ. ਸਰਕਾਰ ਨੂੰ ਚਾਰਜ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਇਸ ਨਾਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਭਾਰਤ ਤੋਂ ਪੇਸ਼ੇਵਰ ਭਰਤੀ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ 'ਤੇ ਬੁਰਾ ਪ੍ਰਭਾਵ ਪਵੇਗਾ। ਵੀਜ਼ਾ ਪਹਿਲਾਂ ਹੀ ਕਾਫੀ ਮਹਿੰਗਾ ਤੇ ਇਸ ਨਾਲ ਬੋਝ ਹੋਰ ਵੱਧ ਜਾਵੇਗਾ।

ਇਹ ਵੀ ਪੜ੍ਹੋ ►AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ 'ਬੰਦ', ਤੁਹਾਡੀ ਤਾਂ ਨਹੀਂ ਟਿਕਟ ਬੁੱਕ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ ►SBI ਨੇ ਬਚਤ ਖਾਤੇ 'ਤੇ ਵੀ ਦੇ ਦਿੱਤਾ ਝਟਕਾ, ਤੁਹਾਡਾ ਵੀ ਹੈ ਖਾਤਾ ਤਾਂ ਪੜ੍ਹੋ ਖਬਰ


Related News