ਯੂਕੇ ਮਾਰਕਿਟ ਅਥਾਰਿਟੀ ਨੇ Meta-giphy ਦੇ ਸੌਦੇ 'ਤੇ ਲਗਾਈ ਰੋਕ, ਦੱਸੀ ਇਹ ਵਜ੍ਹਾ

Tuesday, Nov 30, 2021 - 06:08 PM (IST)

ਯੂਕੇ ਮਾਰਕਿਟ ਅਥਾਰਿਟੀ ਨੇ Meta-giphy ਦੇ ਸੌਦੇ 'ਤੇ ਲਗਾਈ ਰੋਕ, ਦੱਸੀ ਇਹ ਵਜ੍ਹਾ

ਬਿਜਨੈੱਸ ਡੈਸਕ- ਫੇਸਬੁੱਕ ਸੇਵਾ ਪ੍ਰਦਾਤਾ ਕੰਪਨੀ ਮੇਟਾ ਨੂੰ ਯੂਕੇ ਸਰਕਾਰ ਨੇ GIF ਸ਼ੇਅਰਿੰਗ ਪਲੇਟਫਾਰਮ Giphy ਦੇ ਸ਼ੇਅਰ ਵੇਚਣ ਨੂੰ ਕਿਹਾ ਹੈ। ਯੂਕੇ ਮਾਰਕਿਟ ਅਥਾਰਿਟੀ ਨੇ ਕਿਹਾ ਕਿ ਇਹ ਸੋਸ਼ਲ ਮੀਡੀਆ ਯੂਜ਼ਰਸ ਅਤੇ ਵਿਗਿਆਪਨਦਾਤਾਵਾਂ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਹਾਲਾਂਕਿ ਮੇਟਾ ਨੇ ਆਦੇਸ਼ 'ਤੇ ਕਿਹਾ ਕਿ ਉਹ ਇਸ ਤੋਂ ਅਸਹਿਮਤ ਹੈ ਅਤੇ ਅਪੀਲ ਕਰਨ 'ਤੇ ਵਿਚਾਰ ਕਰ ਰਹੇ ਹਨ। 
ਰੇਗੂਲੇਟਰ ਨੇ ਿਕਹਾ ਕਿ ਮੇਟਾ ਦੇ Giphy ਦੀ ਪ੍ਰਾਪਤੀ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਚਾਲੇ ਮੁਕਾਬਲਾ ਘੱਟ ਹੋ ਜਾਵੇਗਾ। ਇਸ 'ਚ ਕਿਹਾ ਗਿਆ ਹੈ ਕਿ ਸੌਦੇ ਨੇ ਪਹਿਲਾਂ ਹੀ ਪ੍ਰਦਰਸ਼ਨ ਵਿਗਿਆਪਨ ਬਾਜ਼ਾਰ 'ਚ ਸੰਭਾਵਿਤ ਚੁਣੌਤੀ ਦੇ ਰੂਪ 'ਚ Giphy ਨੂੰ ਹਟਾ ਦਿੱਤਾ। ਰੇਗੂਲੇਟਰ ਦੇ ਇਕ ਪੈਨਲ ਨੇ ਪਾਇਆ ਕਿ ਫੇਸਬੁੱਕ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਸਬੰਧ 'ਚ ਆਪਣੀ ਪਹਿਲੇ ਤੋਂ ਹੀ ਬਾਜ਼ਾਰ 'ਚ ਆਪਣੀ ਤਾਕਤ ਵਧਾਉਣ 'ਚ ਸਮਰੱਥ ਹੋਵੇਗਾ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੀ Giphy (GIF) ਦੀ ਪਹੁੰਚ ਨੂੰ ਖਤਮ ਜਾਂ ਸੀਮਿਤ ਕਰ ਸਕਦਾ ਹੈ।
ਰੇਗੂਲੇਟਰੀ ਨੇ ਕਿਹਾ ਕਿ Giphy ਇਸ ਦੇ ਬਦਲੇ ਫੇਸਬੁੱਕ ਦੀ ਅਗਵਾਈ ਵਾਲੀਆਂ ਸਾਈਟਾਂ-ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ 'ਤੇ ਿਜ਼ਆਦਾ ਟ੍ਰੈਫਿਕ ਭੇਜੇਗਾ-ਜੋ ਪਹਿਲੇ ਤੋਂ ਹੀ ਯੂਕੇ 'ਚ ਸੋਸ਼ਲ ਮੀਡੀਆ 'ਤੇ 73 ਫੀਸਦੀ ਯੂਜ਼ਰਸ ਦਾ ਹਿੱਸਾ ਹੈ। ਸੀ.ਐੱਮ.ਏ. ਨੇ ਕਿਹਾ ਕਿ ਮੇਟਾ ਗਿਫੀ ਦੇ ਜੀ.ਆਈ.ਐੱਫ. ਤੱਕ ਪਹੁੰਚ ਦੀਆਂ ਸ਼ਰਤਾਂ ਨੂੰ ਵੀ ਬਦਲ ਸਕਦਾ ਹੈ। ਉਦਹਾਰਣ ਲਈ Giphy GIF ਤੱਕ ਪਹੁੰਚਣ ਲਈ ਜ਼ਿਆਦਾ ਯੂਜ਼ਰਸ ਦਾ ਡਾਟਾ ਪ੍ਰਦਾਨ ਕਰਨ ਲਈ ਇਸ ਨੂੰ TikTok, Twitter ਅਤੇ Snapchat ਦੇ ਪਸੰਦ ਦੀ ਲੋੜ ਹੋ ਸਕਦੀ ਹੈ। 
ਪਿਛਲੇ ਸਾਲ ਮਈ 'ਚ ਸੌਦੇ ਤੋਂ ਪਹਿਲੇ Giphy ਨੇ ਆਪਣੀ ਖ਼ੁਦ ਦੀਆਂ ਵਿਗਿਆਪਨ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਯੂਕੇ ਦੇ ਬਾਹਰ ਦੇ ਦੇਸ਼ਾਂ 'ਚ ਵਿਸਤਾਰ ਕਰਨ 'ਤੇ ਵਿਚਾਰ ਕਰ ਰਹੀ ਸੀ ਜਿਸ 'ਚ ਯੂਕੇ Giphy ਦਾ ਵਿਗਿਆਪਨ ਸੇਵਾਵਾਂ ਨੇ ਡੰਕਿਨ ਵਰਗੀਆਂ ਫਰਮਾਂ ਨੂੰ ਵਿਜ਼ੁਅਲ ਇਮੇਜ਼ ਅਤੇ GIF ਦੇ ਮਾਧਿਅਮ ਨਾਲ ਆਪਣੇ ਬ੍ਰਾਂਡ ਨੂੰ ਵਾਧਾ ਦੇਣ ਦੀ ਆਗਿਆ ਦਿੱਤੀ ਸੀ। 
ਸੀ.ਐੱਮ.ਏ. ਨੇ ਪਾਇਆ ਕਿ Giphy ਦੀਆਂ ਵਿਗਿਆਪਨ ਸੇਵਾਵਾਂ ਫੇਸਬੁੱਕ ਦੀ ਆਪਣੀ ਪ੍ਰਦਰਸ਼ਨ ਵਿਗਿਆਪਨ ਸੇਵਾਵਾਂ ਦੇ ਨਾਲ ਮੁਕਾਬਲਾ ਕਰਨ 'ਚ ਸਮਰੱਥ ਹੋਵੇਗੀ, ਨਾਲ ਹੀ ਹੋਰ ਸੋਸ਼ਲ ਮੀਡੀਆ ਸਾਈਟਾਂ ਅਤੇ ਵਿਗਿਆਪਨਦਾਤਾਵਾਂ ਨਾਲ ਨਵੀਨਤਾ ਨੂੰ ਪ੍ਰੋਤਸਾਹਿਤ ਕਰਨ 'ਚ ਵੀ ਸਮਰੱਥ ਹੋਵੇਗੀ। ਮਰਜਰ ਦੇ ਸਮੇਂ ਫੇਸਬੁੱਕ ਨੇ Giphy ਦੀਆਂ ਵਿਗਿਆਪਨ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ। ਸੀ.ਐੱਮ.ਏ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ।


author

Aarti dhillon

Content Editor

Related News